8.1 C
Toronto
Wednesday, October 22, 2025
spot_img
Homeਦੁਨੀਆਰੂਸ ਵਿੱਚ ਜਹਾਜ਼ ਹਾਦਸਾਗ੍ਰਸਤ, ਦੋ ਭਾਰਤੀਆਂ ਸਣੇ 62 ਮੁਸਾਫ਼ਰ ਹਲਾਕ

ਰੂਸ ਵਿੱਚ ਜਹਾਜ਼ ਹਾਦਸਾਗ੍ਰਸਤ, ਦੋ ਭਾਰਤੀਆਂ ਸਣੇ 62 ਮੁਸਾਫ਼ਰ ਹਲਾਕ

plane-crashing1ਸਾਰੇ 55 ਮੁਸਾਫ਼ਰਾਂ ਤੇ ਚਾਲਕ ਦਲ ਦੇ ਸੱਤ ਮੈਂਬਰਾਂ ਦੀ ਮੌਤ
ਰੋਸਤੋਵ ਆਨ ਡਾਨ/ਬਿਊਰੋ ਨਿਊਜ਼ : ਦੱਖਣੀ ਰੂਸ ਦੇ ਰੋਸਤੋਵ ਆਨ ਡਾਨ ਵਿੱਚ ਸ਼ਨਿੱਚਰਵਾਰ ਸਵੇਰੇ ਫਲਾਈਦੁਬਈ ਏਅਰਲਾਈਨਜ਼ ਦਾ ਯਾਤਰੂ ਜਹਾਜ਼ ‘ਬੋਇੰਗ 737’ ਖ਼ਰਾਬ ਮੌਸਮ ਦੌਰਾਨ ਲੈਂਡਿੰਗ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਦੋ ਭਾਰਤੀਆਂ ਸਮੇਤ ਸਾਰੇ 62 ਮੁਸਾਫ਼ਰਾਂ ਦੀ ਮੌਤ ਹੋ ਗਈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਹਲਾਕ ਹੋਏ ਦੋ ਭਾਰਤੀਆਂ ਦੀ ਪਛਾਣ ਅੰਜੂ ਕੈਥਿਰਵੇਲ ਅਈਅੱਪਨ ਅਤੇ ਮੋਹਨ ਸ਼ਿਆਮ ਵਜੋਂ ਹੋਈ ਹੈ।
ਦੁਬਈ ਤੋਂ ਆ ਰਿਹਾ ਫਲਾਈਦੁਬਈ ਏਅਰਲਾਈਨਜ਼ ਦਾ ਜਹਾਜ਼ ਤੇਜ਼ ਹਵਾ ਅਤੇ ਮੀਂਹ ਦੌਰਾਨ ਲੈਂਡਿੰਗ ਦਾ ਦੂਜਾ ਯਤਨ ਕਰ ਰਿਹਾ ਸੀ ਪਰ ਉਹ ਰਨਵੇਅ ਤੋਂ ਖਿਸਕ ਗਿਆ। ਇਸ ਦੇ ਨਾਲ ਹੀ ਜਹਾਜ਼ ਨੂੰ ਅੱਗ ਲੱਗ ਗਈ ਅਤੇ ਦੇਖਦਿਆਂ ਦੇਖਦਿਆਂ ਉਹ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ। ਜਹਾਜ਼ ਦਾ ਮਲਬਾ ਦੂਰ ਤਕ ਖਿੰਡ ਗਿਆ। ਮ੍ਰਿਤਕਾਂ ਵਿੱਚ 44 ਰੂਸੀ, ਅੱਠ ਯੂਕਰੇਨੀ, ਦੋ ਭਾਰਤੀ ਅਤੇ ਇਕ ਉਜ਼ਬੇਕ ਸ਼ਾਮਲ ਹੈ। ਏਅਰਲਾਈਨ ਦੇ ਬਿਆਨ ਮੁਤਾਬਕ, ‘ਫਲਾਈਦੁਬਈ ਬੇਹੱਦ ਦੁੱਖ ਨਾਲ ਇਹ ਪੁਸ਼ਟੀ ਕਰਦੀ ਹੈ ਕਿ ਉਡਾਨ ‘ਐਫਜ਼ੈੱਡ 981′ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਈ ਅਤੇ ਇਸ ਹਾਦਸੇ ਵਿੱਚ ਸਾਰੇ ਮੁਸਾਫ਼ਰਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।’ ਰੂਸ ਦੇ ਜਾਂਚਕਾਰਾਂ ਦੀ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ 62 ਮੁਸਾਫ਼ਰਾਂ ਦੀ ਮੌਤ ਹੋ ਗਈ ਹੈ।

RELATED ARTICLES
POPULAR POSTS