ਕਿਹਾ : ਅਮਰੀਕਾ ਵਿਚ ਵਿਦੇਸ਼ੀ ਸਕਿੱਲਡ ਵਿਅਕਤੀਆਂ ਦੀ ਲੋੜ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ਕਈ ਅਹਿਮ ਨੌਕਰੀਆਂ ਦੇ ਲਈ ਯੋਗ ਵਿਅਕਤੀ ਨਹੀਂ ਹਨ। ਇਸ ਲਈ ਵਿਦੇਸ਼ੀ ਸਕਿੱਲਡ ਵਰਕਰਾਂ ਦੀ ਜ਼ਰੂਰਤ ਪੈਂਦੀ ਹੈ। ਇਕ ਇੰਟਰਵਿਊ ਦੌਰਾਨ ਟਰੰਪ ਨੇ ਐਚ-1ਬੀ ਵੀਜ਼ਾ ਸੁਧਾਰਾਂ ਬਾਰੇ ਨਰਮ ਰੁਖ ਦਿਖਾਉਂਦਿਆਂ ਕਿਹਾ ਕਿ ਅਮਰੀਕਾ ਨੂੰ ਵਿਸ਼ੇਸ਼ ਮੁਹਾਰਤ ਦੀ ਲੋੜ ਹੈ। ਜਦੋਂ ਡੋਨਾਲਡ ਟਰੰਪ ਨੂੰ ਪੁੱਛਿਆ ਗਿਆ ਕਿ ਅਮਰੀਕਾ ਵਿਚ ਕਾਫੀ ਮਾਹਿਰ ਵਿਅਕਤੀ ਹਨ ਤਾਂ ਉਨ੍ਹਾਂ ਕਿਹਾ ਕਿ ਕੁਝ ਖਾਸ ਖੇਤਰਾਂ ਵਿਚ ਸਾਡੇ ਕੋਲ ਟੇਲੈਂਟ ਨਹੀਂ ਹੈ। ਟਰੰਪ ਨੇ ਕਿਹਾ ਕਿ ਅਸੀਂ ਬੇਰੁਜ਼ਗਾਰ ਵਿਅਕਤੀਆਂ ਨੂੰ ਮਿਜ਼ਾਈਲ ਫੈਕਟਰੀ ਵਿਚ ਨਹੀਂ ਭੇਜ ਸਕਦੇ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਟਰੰਪ ਪ੍ਰਸ਼ਾਸ਼ਨ ਨੇ ਐਚ-1ਬੀ ਵੀਜ਼ਾ ਦੀ ਐਪਲੀਕੇਸ਼ਨ ਫੀਸ ਨੂੰ ਸੌ ਗੁਣਾ ਵਧਾ ਕੇ 1 ਹਜ਼ਾਰ ਡਾਲਰ ਤੋਂ 1 ਲੱਖ ਡਾਲਰ ਕਰ ਦਿੱਤਾ ਸੀ।

