Breaking News
Home / ਦੁਨੀਆ / ਕੈਨੇਡਾ : ਬੰਦਰਗਾਹ ਕਾਮਿਆਂ ਦੀ ਹੜਤਾਲ ਨੂੰ ਮਿਲੀ ਹੋਰਨਾਂ ਮੁਲਕਾਂ ਦੀ ਹਮਾਇਤ

ਕੈਨੇਡਾ : ਬੰਦਰਗਾਹ ਕਾਮਿਆਂ ਦੀ ਹੜਤਾਲ ਨੂੰ ਮਿਲੀ ਹੋਰਨਾਂ ਮੁਲਕਾਂ ਦੀ ਹਮਾਇਤ

ਦੋ ਹਫ਼ਤਿਆਂ ਤੋਂ ਜਾਰੀ ਹੜਤਾਲ ਕਾਰਨ ਰੋਜ਼ਾਨਾ ਅਰਬਾਂ ਡਾਲਰ ਦਾ ਨੁਕਸਾਨ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੇ ਪੱਛਮੀ ਤੱਟ ‘ਤੇ ਬੰਦਰਗਾਹ ਕਾਮਿਆਂ ਦੀ ਕੁਝ ਦਿਨ ਪਹਿਲਾਂ ਹੋਈ ਹੜਤਾਲ ਨੂੰ ਕੌਮਾਂਤਰੀ ਸਹਿਯੋਗ ਮਿਲਣ ਲੱਗਾ ਹੈ। ਪੱਛਮੀ ਤੱਟ ਦੀਆਂ ਛੋਟੀਆਂ ਵੱਡੀਆਂ 39 ਬੰਦਰਗਾਹਾਂ ਉੱਤੇ ਲਦਾਈ ਤੇ ਲੁਹਾਈ ਕਰਦੇ 7400 ਕਾਮੇ ਹੜਤਾਲ ‘ਤੇ ਹਨ, ਜਿਸ ਕਾਰਨ ਸਮਾਨ ਨਾਲ ਭਰੇ ਸੈਂਕੜੇ ਸਮੁੰਦਰੀ ਜਹਾਜ਼ ਕਈ ਦਿਨਾਂ ਤੋਂ ਖਾਲੀ ਹੋਣ ਲਈ ਕੰਢਿਆਂ ਨੇੜੇ ਖੜ੍ਹੇ ਹਨ। ਅਮਰੀਕਾ ਦੇ ਪੱਛਮੀ ਤੱਟ ਦੇ ਬੰਦਰਗਾਹ ਕਾਮਿਆਂ ਦੀ ਯੂਨੀਅਨ ਨੇ ਕੈਨੇਡਾ ਤੋਂ ਆਉਣ ਜਾਣ ਵਾਲੇ ਸਮਾਨ ਦੀ ਢੋਆ-ਢੁਆਈ ਬੰਦ ਕਰ ਦਿਤੀ ਹੈ। ਨਿਊਜ਼ੀਲੈਂਡ ਤੇ ਆਸਟਰੇਲੀਆ ਸਮੇਤ ਕਈ ਦੇਸ਼ਾਂ ਦੇ ਬੰਦਰਗਾਹ ਕਾਮਿਆਂ ਦੀਆਂ ਯੂਨੀਅਨਾਂ ਹੜਤਾਲੀ ਕਾਮਿਆਂ ਦੀ ਹਮਾਇਤ ‘ਚ ਨਿੱਤਰ ਆਈਆਂ ਹਨ। ਕੁਝ ਠੇਕੇਦਾਰਾਂ ਵਲੋਂ ਰੋਬੋਟ ਦੀ ਵਰਤੋਂ ਨਾਲ ਲੁਹਾਈ ਕੀਤੇ ਜਾਣ ਦੇ ਕੀਤੇ ਯਤਨਾਂ ਕਾਰਨ ਦੋਵਾਂ ਧਿਰਾਂ ‘ਚ ਤਕਰਾਰ ਹੋਣ ਕਰਕੇ ਖਿਚੋਤਾਣ ਵਧਣ ਦਾ ਖ਼ਦਸ਼ਾ ਹੈ। ਸਰਕਾਰ ਵਲੋਂ ਹੜਤਾਲ ਦੇ ਖਾਤਮੇ ਲਈ ਗੰਭੀਰਤਾ ਨਾ ਵਿਖਾਏ ਜਾਣ ਤੋਂ ਵਪਾਰੀ ਵੀ ਹੈਰਾਨ ਤੇ ਫਿਕਰਮੰਦ ਹਨ। ਜਹਾਜ਼ਾਂ ‘ਚ ਲੱਦੇ ਸਮਾਨ ਦੇ ਖਰਾਬ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਉਧਰ ਕੈਨੇਡਾ ਦੇ ਸਥਾਨਕ ਉਤਪਾਦਕਾਂ ਵੀ ਪ੍ਰੇਸ਼ਾਨ ਹਨ। ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਦੇ ਪ੍ਰਧਾਨ ਵਿੱਲੀ ਐਡਮ ਨੇ ਜਹਾਜ਼ ਕੰਪਨੀਆਂ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਕਿ ਉਹ ਜਹਾਜ਼ ਲੈ ਕੇ ਟਕੋਮਾ, ਸਿਆਟਲ ਤੇ ਅਮਰੀਕਾ ਦੇ ਪੱਛਮੀ ਤੱਟ ਦੀਆਂ ਬੰਦਰਗਾਹਾਂ ਵੱਲ ਲਿਜਾ ਰਹੇ ਹਨ।

Check Also

ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …