Breaking News
Home / ਦੁਨੀਆ / ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਝੀਲ ‘ਚ ਡਿੱਗਣ ਕਾਰਨ ਤਿੰਨ ਪਰਵਾਸੀ ਭਾਰਤੀਆਂ ਦੀ ਮੌਤ

ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਝੀਲ ‘ਚ ਡਿੱਗਣ ਕਾਰਨ ਤਿੰਨ ਪਰਵਾਸੀ ਭਾਰਤੀਆਂ ਦੀ ਮੌਤ

ਵਸ਼ਿੰਗਟਨ/ਬਿਊਰੋ ਨਿਊਜ਼ :ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਬਰਫ ਨਾਲ ਜੰਮੀ ਝੀਲ ਉੱਤੇ ਤੁਰਦਿਆਂ ਬਰਫ ਤਿੜਕਨ ਕਰਨ ਭਾਰਤੀ ਮੂਲ ਦੇ ਤਿੰਨ ਨਾਗਰਿਕ ਝੀਲ ਵਿੱਚ ਡਿੱਗ ਪਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ 26 ਦਸੰਬਰ ਨੂੰ ਐਰੀਜ਼ੋਨਾ ਸੂਬੇ ਦੇ ਕੋਕੋਨੀਨੋ ਕਾਊਂਟੀ ਦੀ ਵੁੱਡਜ਼ ਕੈਨਓਨ ਝੀਲ ‘ਤੇ ਵਾਪਰੀ। ਮ੍ਰਿਤਕਾਂ ਦੀ ਪਛਾਣ ਨਰਾਇਣਾ ਮੁਦਾਨਾ (49), ਗੋਕੁਲ ਮੇਦੀਸੇਤੀ (47) ਅਤੇ ਹਰੀਤਾ ਮੁਦਾਨਾ ਵਜੋਂ ਹੋਈ ਹੈ। ਕੋਕੋਨੀਨੋ ਕਾਊਂਟੀ ਪੁਲਿਸ ਅਨੁਸਾਰ ਤਿੰਨੋਂ ਜਣੇ ਐਰੀਜ਼ੋਨਾ ਸੂਬੇ ਦੇ ਸ਼ੈਂਡਲਰ ਦੇ ਵਸਨੀਕ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਹਰੀਤਾ ਨੂੰ ਝੀਲ ਵਿੱਚ ਡੁੱਬਣ ਮਗਰੋਂ ਫੌਰੀ ਕੱਢ ਲਿਆ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

Check Also

ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਨਾਲ ਹਾਰਟ ਅਟੈਕ ਦਾ ਖਤਰਾ

ਬਿ੍ਰਟਿਸ਼ ਅਦਾਲਤ ਵਿਚ ਕੰਪਨੀ ਨੇ ਇਹ ਗੱਲ ਮੰਨੀ ਨਵੀਂ ਦਿੱਲੀ/ਬਿਊਰੋ ਨਿਊਜ਼ ਬਿ੍ਰਟੇਨ ਦੀ ਫਾਰਮਾ ਕੰਪਨੀ …