Breaking News
Home / ਦੁਨੀਆ / ਕਾਬੁਲ ‘ਚ ਭਾਰਤੀ ਦੂਤਾਵਾਸ ‘ਤੇ ਰਾਕਟ ਨਾਲ ਹਮਲਾ, ਕੋਈ ਜਾਨੀ ਨੁਕਸਾਨ ਨਹੀਂ

ਕਾਬੁਲ ‘ਚ ਭਾਰਤੀ ਦੂਤਾਵਾਸ ‘ਤੇ ਰਾਕਟ ਨਾਲ ਹਮਲਾ, ਕੋਈ ਜਾਨੀ ਨੁਕਸਾਨ ਨਹੀਂ

ਕਾਬੁਲ/ਬਿਊਰੋ ਨਿਊਜ਼
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਭਾਰਤੀ ਦੂਤਾਵਾਸ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਭਾਰਤੀ ਦੂਤਾਵਾਸ ‘ਤੇ ਰਾਕਟ ਨਾਲ ਹਮਲਾ ਕਰ ਦਿੱਤਾ। ਅੱਜ ਸਵਾ ਕੁ 11 ਵਜੇ ਹੋਏ ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਰਾਕਟ ਦੂਤਾਵਾਸ ਦੇ ਗਲਿਆਰੇ ਵਿਚ ਖੇਡ ਲਈ ਬਣੇ ਇਕ ਖੁੱਲ੍ਹੇ ਗਰਾਊਂਡ ਵਿਚ ਆ ਡਿੱਗਿਆ। ਜ਼ਿਕਰਯੋਗ ਹੈ ਕਿ ਹਮਲੇ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਭਾਰਤੀ ਰਾਜਦੂਤ ਸਮੇਤ 23 ਦੇਸ਼ਾਂ ਦੇ ਨੁਮਾਇੰਦੇ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਨਾ ਦੇ ਉਪਰਾਲਿਆਂ ‘ਤੇ ਵਿਚਾਰਾਂ ਕਰ ਰਹੇ ਸਨ। ਸ਼ੰਕਾ ਹੈ ਕਿ ਹਮਲਾ ਇਨ੍ਹਾਂ 23 ਨੁਮਾਇੰਦਿਆਂ ਨੂੰ ਹੀ ਨਿਸ਼ਾਨਾ ਬਣਾ ਕੇ ਕੀਤਾ ਗਿਆ।

Check Also

ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਆਸਟਰੇਲੀਆ ’ਚ ਲੱਗੇਗੀ ਪਾਬੰਦੀ

ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਕੀਤੀ ਤਿਆਰੀ …