Breaking News
Home / ਦੁਨੀਆ / ਭਾਰਤ ਦੇ ਹੱਕ ਵਿਚ ਡਟਿਆ ਅਮਰੀਕਾ

ਭਾਰਤ ਦੇ ਹੱਕ ਵਿਚ ਡਟਿਆ ਅਮਰੀਕਾ

logo-2-1-300x105ਐਨਐਸਜੀ ਮੈਂਬਰਸ਼ਿਪ ਲਈ ਹਮਾਇਤ; ਚੀਨ ਤੇ ਪਾਕਿਸਤਾਨ ਬਣੇ ਭਾਰਤ ਦੇ ਰਾਹ ਵਿੱਚ ਅੜਿੱਕਾ
ਵਾਸ਼ਿੰਗਟਨ/ਬਿਊਰੋ ਨਿਊਜ਼
ਪਰਮਾਣੂ ਸਪਲਾਇਰਜ਼ ਗਰੁੱਪ (ਐਨਐਸਜੀ) ਦੀ ਮੈਂਬਰਸ਼ਿਪ ਹਾਸਲ ਕਰਨ ਦੀਆਂ ਭਾਰਤੀ ਕੋਸ਼ਿਸ਼ਾਂ ਦਾ ਚੀਨ ਅਤੇ ਪਾਕਿਸਤਾਨ ਵੱਲੋਂ ਸਾਂਝੇ ਤੌਰ ‘ਤੇ ਵਿਰੋਧ ਕੀਤੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਅਮਰੀਕਾ ਨੇ ਕਿਹਾ ਹੈ ਕਿ ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਉਹ ਇਸ ਅਹਿਮ ਕਲੱਬ (ਐਨਐਸਜੀ) ਦਾ ਹਿੱਸਾ ਬਣਨ ਲਈ ਤਿਆਰ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਜੌਹਨ ਕਿਰਬੀ ਨੇ ਕਿਹਾ,”ਮੈਂ ਤੁਹਾਨੂੰ ਉਸ ਨੁਕਤੇ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ ਜੋ ਰਾਸ਼ਟਰਪਤੀ ਨੇ 2015 ਦੇ ਆਪਣੇ ਭਾਰਤ ਦੌਰੇ ਸਮੇਂ ਰੱਖਿਆ ਸੀ ਜਿਥੇ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਅਮਰੀਕਾ ਦੀ ਰਾਇ ਹੈ ਕਿ ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਐਨਐਸਜੀ ਦੀ ਮੈਂਬਰਸ਼ਿਪ ਲਈ ਤਿਆਰ ਹੈ।” ਉਨ੍ਹਾਂ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਇਸ ਗੱਲ ਵੱਲ ਧਿਆਨ ਦਿਵਾਇਆ ਗਿਆ ਕਿ ਭਾਰਤ ਦਾ ਐਨਐਸਜੀ ਵਿਚ ਰਾਹ ਡੱਕਣ ਲਈ ਚੀਨ ਅਤੇ ਪਾਕਿਸਤਾਨ ਇਕਜੁੱਟ ਹੋ ਗਏ ਹਨ। ਕਿਰਬੀ ਨੇ ਕਿਹਾ ਭਾਰਤ ਦੀ ਮੈਂਬਰਸ਼ਿਪ ਬਾਰੇ ਚੀਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਰੁਖ਼ ਨੂੰ ਲੈ ਕੇ ਪੱਤਰਕਾਰ ਉਨ੍ਹਾਂ ਤੋਂ ਸਵਾਲ ਪੁੱਛਣ। ਉਨ੍ਹਾਂ ਕਿਹਾ ਕਿ ਨਵੇਂ ਮੈਂਬਰਾਂ ਨੂੰ ਪਰਮਾਣੂ ਸਪਲਾਇਰਜ਼ ਗਰੁੱਪ ਵਿਚ ਸ਼ਾਮਲ ਕਰਨਾ ਮੌਜੂਦਾ ਮੈਂਬਰਾਂ ਦਾ ਅੰਦਰੂਨੀ ਮਾਮਲਾ ਹੈ। ਉਧਰ ਚੀਨ ਨੇ ਭਾਰਤ ਦੇ ਦਾਖ਼ਲੇ ਨੂੰ ਰੋਕਣ ਦੇ ਕਦਮ ਦੀ ਪੈਰਵੀ ਕਰਦਿਆਂ ਦਾਅਵਾ ਕੀਤਾ ਕਿ 48 ਮੁਲਕਾਂ ਦੇ ਗਰੁੱਪ ਦੇ ਕਈ ਮੈਂਬਰਾਂ ਨੇ ਇਹ ਵਿਚਾਰ ਪ੍ਰਗਟਾਇਆ ਹੈ ਕਿ ਐਨਐਸਜੀ ਦੀ ਮੈਂਬਰਸ਼ਿਪ ਲੈਣ ਵਾਲੇ ਮੁਲਕਾਂ ਵੱਲੋਂ ਪਰਮਾਣੂ ਅਪਸਾਰ ਸੰਧੀ ‘ਤੇ ਦਸਤਖ਼ਤ ਕੀਤੇ ਹੋਣੇ ਚਾਹੀਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕੈਂਗ ਨੇ ਪੇਈਚਿੰਗ ਵਿਚ ਕਿਹਾ ਕਿ ਨਾ ਸਿਰਫ਼ ਚੀਨ ਸਗੋਂ ਐਨਐਸਜੀ ਦੇ ਕਈ ਹੋਰ ਮੈਂਬਰਾਂ ਦਾ ਵਿਚਾਰ ਹੈ ਕਿ ਕੌਮਾਂਤਰੀ ਪਰਮਾਣੂ ਅਪਸਾਰ ਗੁੱਟ ਦੇ ਹਿੱਤਾਂ ਦੀ ਰਾਖੀ ਲਈ ਪਰਮਾਣੂ ਅਪਸਾਰ ਸੰਧੀ ਜ਼ਰੂਰੀ ਹੈ।
ਚੀਨ ਵੱਲੋਂ ਭਾਰਤ ਦੇ ਦਾਖ਼ਲੇ ਦੀ ਇਵਜ਼ ਵਿਚ ਪਾਕਿਸਤਾਨ ਨੂੰ ਐਨਐਸਜੀ ਵਿਚ ਸ਼ਾਮਲ ਕਰਨ ਦੀਆਂ ਰਿਪੋਰਟਾਂ ਬਾਰੇ ਲੂ ਨੇ ਕਿਹਾ ਕਿ ਐਨਐਸਜੀ ਪਰਮਾਣੂ ਅਪਸਾਰ ਸੰਧੀ ਦਾ ਅਹਿਮ ਹਿੱਸਾ ਹੈ ਅਤੇ ਇਸ ‘ਤੇ ਕੌਮਾਂਤਰੀ ਭਾਈਚਾਰਾ ਵੀ ਇਕਮਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਐਨਐਸਜੀ ਦਾ ਹਿੱਸਾ ਨਹੀਂ ਹੈ ਅਤੇ ਉਹ ਇਸ ਸਰਬਸੰਮਤੀ ਨੂੰ ਮਾਨਤਾ ਦਿੰਦਾ ਹੈ। ਜ਼ਿਕਰਯੋਗ ਹੈ ਕਿ ਭਾਰਤ, ਪਾਕਿਸਤਾਨ, ਇਸਰਾਇਲ ਅਤੇ ਦੱਖਣੀ ਸੂਡਾਨ ਸੰਯੁਕਤ ਰਾਸ਼ਟਰ ਦੇ ਚਾਰ ਅਜਿਹੇ ਮੈਂਬਰ ਹਨ ਜਿਨ੍ਹਾਂ ਪਰਮਾਣੂ ਅਪਸਾਰ ਸੰਧੀ ‘ਤੇ ਦਸਤਖ਼ਤ ਨਹੀਂ ਕੀਤੇ ਹਨ। ਇਸ ਸੰਧੀ ਦਾ ਮੰਤਵ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣਾ ਹੈ। ਪਿਛਲੇ ਮਹੀਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਸੀ ਕਿ ਭਾਰਤ ਦੀ ਐਨਐਸਜੀ ਮੈਂਬਰਸ਼ਿਪ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਵਿਚ ਚੀਨ ਨੇ ਪਾਕਿਸਤਾਨ ਦੀ ਸਹਾਇਤਾ ਕੀਤੀ ਹੈ।

Check Also

ਅਮਰੀਕਾ ਵਿਚ ਸਿੱਖ ਨੌਜਵਾਨ ‘ਤੇ ਕਾਲੇ ਵਿਅਕਤੀ ਵਲੋਂ ਹਥੌੜੇ ਨਾਲ ਹਮਲਾ

ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਨਿਊਯਾਰਕ/ਬਿਊਰੋ ਨਿਊਜ਼ ਅਮਰੀਕਾ ਵਿਚ ਇਕ ਸਿੱਖ ਨੌਜਵਾਨ ‘ਤੇ ਨਫ਼ਰਤ …