-11.5 C
Toronto
Friday, January 30, 2026
spot_img
Homeਦੁਨੀਆਅਮਰੀਕੀ ਅਪੀਲੀ ਕੋਰਟ 'ਚ ਜੱਜ ਬਣੇ ਭਾਰਤੀ ਮੂਲ ਦੇ ਥਾਪਰ

ਅਮਰੀਕੀ ਅਪੀਲੀ ਕੋਰਟ ‘ਚ ਜੱਜ ਬਣੇ ਭਾਰਤੀ ਮੂਲ ਦੇ ਥਾਪਰ

ਵਾਸ਼ਿੰਗਟਨ: ਅਮਰੀਕਾ ਦੀ ਅਪੀਲੀ ਕੋਰਟ ਦੇ ਮੁੱਖ ਨਿਆਇਕ ਅਹੁਦੇ ‘ਤੇ ਭਾਰਤੀ ਮੂਲ ਦੇ ਅਮੂਲ ਥਾਪਰ ਦੀ ਨਿਯੁਕਤੀ ‘ਤੇ ਸੈਨੇਟਰ ਨੇ ਆਪਣੀ ਮੋਹਰ ਲਗਾ ਦਿੱਤੀ ਹੈ। ਉਹ ਪਹਿਲੇ ਭਾਰਤੀ ਹਨ ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਕਿਟ ਕੋਰਟ ਆਫ ਅਪੀਲ ਦੇ ਜੱਜ ਦੇ ਤੌਰ ‘ਤੇ ਨਾਮਜ਼ਦ ਕੀਤਾ ਸੀ। ਇਸ ਕੋਰਟ ਵਿਚ ਕੈਂਟਕੀ, ਟੇਨੇਸੀ, ਓਹਾਇਓ ਤੇ ਮਿਸ਼ੀਗਨ ਸੂਬਿਆਂ ਦੀਆਂ ਅਪੀਲਾਂ ਦੀ ਸੁਣਵਾਈ ਹੁੰਦੀ ਹੈ। ਸੈਨੇਟ ਵਿਚ ਉਨ੍ਹਾਂ ਦੀ ਨਿਯੁਕਤੀ ਨੂੰ 52-44 ਵੋਟਾਂ ਨਾਲ ਮਨਜ਼ੂਰੀ ਮਿਲੀ। ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਉਹ ਦੱਖਣੀ ਏਸ਼ੀਆਈ ਜੱਜ ਬਣ ਗਏ ਹਨ। ਸੈਨੇਟਰ ਵਿਚ ਬਹੁਮਤ ਦੇ ਨੇਤਾ ਮਿਚ ਮੈਕਕੋਨੇਲ ਨੇ ਕਿਹਾ ਕਿ ਜੱਜ ਥਾਪਰ ਅਮਰੀਕੀ ਅਪੀਲੀ ਕੋਰਟ ਵਿਚ ਵਧੀਆ ਯੋਗਦਾਨ ਦੇਣਗੇ। ਟਰੰਪ ਨੇ ਇਸ ਅਹੁਦੇ ਲਈ ਉਨ੍ਹਾਂ ਨੂੰ 21 ਮਾਰਚ ਨੂੰ ਨਾਮਜ਼ਦ ਕੀਤਾ ਸੀ। 48 ਸਾਲਾ ਥਾਪਰ ਫਿਲਹਾਲ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਜੱਜ ਹਨ ਤੇ ਉਹ ਉਨ੍ਹਾਂ 20 ਜੱਜਾਂ ਵਿਚ ਸ਼ਾਮਿਲ ਰਹੇ ਜਿਨ੍ਹਾਂ ਨੂੰ ਟਰੰਪ ਨੇ ਰਾਸ਼ਟਰਪਤੀ ਚੋਣ ਦੌਰਾਨ ਸੁਪਰੀਮ ਕੋਰਟ ਦੇ ਸੰਭਾਵਿਤ ਜੱਜਾਂ ਦੀ ਆਖ਼ਰੀ ਸੂਚੀ ਵਿਚ ਸ਼ਾਮਿਲ ਕੀਤਾ ਸੀ। ਸਾਲ 2007 ‘ਚ ਜਾਰਜ ਡਬਲਊ ਬੁਸ਼ ਨੇ ਉਨ੍ਹਾਂ ਨੂੰ ਕੈਂਟਕੀ ਦੇ ਈਸਟਰਨ ਡਿਸਟ੍ਰਿਕਟ ਦਾ ਜੱਜ ਨਿਯੁਕਤ ਕੀਤਾ ਸੀ। ਉਦੋਂ ਉਹ ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਪਹਿਲੇ ਦੱਖਣੀ ਏਸ਼ੀਆਈ ਬਣੇ ਸਨ। ਮਿਸ਼ੀਗਨ ਦੇ ਡੇਟਰਾਈਟ ‘ਚ 1969 ਵਿਚ ਜੰਮੇ ਥਾਪਰ ਨੇ ਬੋਸਟਨ ਕਾਲਜ ਤੋਂ ਗ੍ਰੈਜੂਏਸ਼ਨ ਤੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਲਈ ਹੈ।

RELATED ARTICLES
POPULAR POSTS