-19.3 C
Toronto
Friday, January 30, 2026
spot_img
Homeਦੁਨੀਆਬਰਤਾਨੀਆ 'ਚ ਸੈਂਕੜੇ ਮਾਪੇ ਮਾਨਸਿਕ ਪੀੜਾ ਦੇ ਸ਼ਿਕਾਰ

ਬਰਤਾਨੀਆ ‘ਚ ਸੈਂਕੜੇ ਮਾਪੇ ਮਾਨਸਿਕ ਪੀੜਾ ਦੇ ਸ਼ਿਕਾਰ

ਸਕੂਲਾਂ ‘ਚ ਬੱਚਿਆਂ ਕੋਲੋਂ ਬਰਾਮਦ ਹੋ ਰਹੇ ਹਨ ਹਥਿਆਰ : ਪੁਲਿਸ ਦਾ ਦਾਅਵਾ
ਲੰਡਨ : ਬੱਚਿਆਂ ਦੀ ਜਿਹੜੀ ਉਮਰ ਹੱਥਾਂ ਵਿਚ ਖਿਡੌਣੇ ਲੈ ਕੇ ਖੇਡਣ ਤੇ ਪੜ੍ਹਨ ਦੀ ਹੁੰਦੀ ਹੈ, ਜੇਕਰ ਉਸ ਉਮਰ ਵਿਚ ਘਰ ਦੇ ਲਾਡਲਿਆਂ ਕੋਲੋਂ ਤੇਜ਼ਧਾਰ ਚਾਕੂ, ਕੁਹਾੜੀਆਂ ਅਤੇ ਏਅਰਗੰਨਾਂ ਫੜੀਆਂ ਜਾਣ ਤਾਂ ਮਾਪਿਆਂ ਦੀ ਮਾਨਸਿਕ ਦਸ਼ਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ઠ ਅਜਿਹੀ ਹੀ ਮਾਨਸਿਕ ਪੀੜਾ ਦਾ ਸ਼ਿਕਾਰ ਹਨ ਬਰਤਾਨੀਆ ਦੇ ਉਹ ਸੈਂਕੜੇ ਮਾਪੇ ਜਿਨ੍ਹਾਂ ਦੇ ਛੋਟੀ ਉਮਰ ਦੇ ਬੱਚਿਆਂ ਕੋਲੋਂ ਸਕੂਲਾਂ ਵਿਚੋਂ ਹਜ਼ਾਰਾਂ ਹਥਿਆਰ ਜਿਨ੍ਹਾਂ ਵਿਚ ਚਾਕੂ, ਕੁਹਾੜੀਆਂ, ਬੰਦੂਕਾਂ ਅਤੇ ਪੱਥਰ ਆਦਿ ઠਬਰਾਮਦ ਕਰਨ ਦਾ ਦਾਅਵਾ ਪੁਲਿਸ ਫ਼ੋਰਸਾਂ ਵਲੋਂ ਕੀਤਾ ਜਾ ਰਿਹਾ ਹੈ ।ਪੁਲਿਸ ਅਫ਼ਸਰਾਂ ਤੋਂ ਇੱਕਤਰ ਜਾਣਕਾਰੀ ਅਨੁਸਾਰ ਪਿਛਲੇ ਸਾਲ ਸਕੂਲਾਂ ਵਿਚ 1369 ਹਥਿਆਰ ਬਰਾਮਦ ਕੀਤੇ ਗਏ ਜੋ ਕਿ ਉਸ ਤੋਂ ਪਿਛਲੇ ਸਾਲ ਨਾਲੋਂ 18 ਫ਼ੀ ਸਦੀ ਜ਼ਿਆਦਾ ਹਨ । ਜਦਕਿ 2015-16 ਵਿਚ ਫੜੇ ਹਥਿਆਰਾਂ ਦੀ ਗਿਣਤੀ 1158 ਦੇ ਕਰੀਬ ਸੀ। ਮਿਲੀ ਜਾਣਕਾਰੀ ਅਨੁਸਾਰ ਹਥਿਆਰ ਰਖਣ ਵਾਲੇ ਘੱਟੋ ਘੱਟ 47 ਬੱਚੇ 10 ਸਾਲ ਦੀ ਉਮਰ ਤੋਂ ਘੱਟ ਸਨ ਤੇ ਕੁੱਝ ਕੁ ਤਾਂ ਪੰਜ ਸਾਲ ਦੀ ਉਮਰ ਤੋਂ ਹੇਠਾਂ ਦੇ ਕੋਲੋਂ ਹਥਿਆਰ ਫੜੇ ਗਏ। ਭਾਵੇਂ ਕਿ ਇਸ ਉਮਰ ਤੋਂ ਬਾਅਦ ਹੀ ਕਿਸੇ ਬੱਚੇ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ । ਘੱਟ ਉਮਰ ਦੇ ਤਿੰਨ ਬੱਚਿਆਂ ਵਿਚੋਂ ਇਕ ਕੋਲੋਂ ਚਾਕੂ ਤੇ ਦੂਜੇ ਕੋਲੋਂ ਪੱਥਰ ਬਰਾਮਦ ਹੋਇਆ। ਇਨ੍ਹਾਂ ਹਥਿਆਰਾਂ ਵਿਚ 20 ਫ਼ੀ ਸਦੀ ਚਾਕੂ ਤੇ ਤਲਵਾਰਾਂ ਸ਼ਾਮਲ ਹਨ ।ઠ ਸਕੂਲ ਅਧਿਆਪਕਾਂ ਅਤੇ ਮਾਪਿਆਂ ਲਈ ਵਧੇਰੇ ਚਿੰਤਾ ਇਸ ਗੱਲ ਦੀ ਹੈ ਕਿ ਫੜੇ ਗਏ ਇਨ੍ਹਾਂ ਹਥਿਆਰਾਂ ਵਿਚ 26 ਬੰਦੂਕਾਂ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਬੀਬੀ ਗੰਨਜ਼, ਏਅਰ ਰਾਈਫ਼ਲਾਂ ਅਤੇ ਨਕਲੀ ਬੰਦੂਕਾਂ ਸ਼ਾਮਲ ਹਨ । ਮਾਪਿਆਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਗਿਣਤੀ ਇਸ ਤੋਂ ਕਿਤੇ ਵੱਧ ਵੀ ਹੋ ਸਕਦੀ ਹੈ ਕਿਉਂਕਿ ਕੁੱਝ ਪੁਲਿਸ ਫ਼ੋਰਸਾਂ ਵਲੋਂ ਪੂਰੀ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS