Breaking News
Home / ਦੁਨੀਆ / ਅਮਰੀਕਾ ਜਲਦੀ ਸ਼ੁਰੂ ਕਰੇਗਾ ਵਰਕ ਵੀਜ਼ਾ ਨਵੀਨੀਕਰਨ ਪ੍ਰੋਗਰਾਮ

ਅਮਰੀਕਾ ਜਲਦੀ ਸ਼ੁਰੂ ਕਰੇਗਾ ਵਰਕ ਵੀਜ਼ਾ ਨਵੀਨੀਕਰਨ ਪ੍ਰੋਗਰਾਮ

ਭਾਰਤੀਆਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਲਾਭ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਇਸੇ ਦਸੰਬਰ ਮਹੀਨੇ ਦੌਰਾਨ ਵਿੱਚ ਐੱਚ-1ਬੀ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਦੇ ਨਵੀਨੀਕਰਨ ਲਈ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜਿਸ ਨਾਲ ਵਿਸ਼ੇਸ਼ ਤੌਰ ‘ਤੇ ਵੱਡੀ ਗਿਣਤੀ ਵਿੱਚ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ। ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਕੁਝ ਕਿੱਤਿਆਂ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ।
ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਦੀਆਂ ਹਨ। ਪਾਇਲਟ ਪ੍ਰੋਗਰਾਮ ਸਿਰਫ 20,000 ਉਮੀਦਵਾਰਾਂ ਲਈ ਹੋਵੇਗਾ ਅਤੇ ਇਸ ਦਾ ਐਲਾਨ ਉਦੋਂ ਕੀਤਾ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ ਵਿੱਚ ਅਮਰੀਕਾ ਗਏ ਸਨ।

 

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …