ਫਰਿਜਨੋ/ਹੁਸਨ ਲੜੋਆ ਬੰਗਾ : ਆਪਣੀ ਨੂੰਹ ਦੇ ਮਾਪਿਆਂ ਦੀ ਹੱਤਿਆ ਕਰਨ ਦੇ ਦੋਸ਼ ‘ਚ ਜੇਲ ‘ਚ ਰੱਖੇ ਦਰਸ਼ਨ ਸਿੰਘ ਧੰਜਲ ਦੇ ਵਕੀਲ ਵੱਲੋਂ ਉਸਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰਾਰ ਦੇਣ ਦੀ ਕੋਰਟ ‘ਚ ਅਰਜੀ ਦਾਖਲ ਕੀਤੀ ਹੈ। ਫਰਿਜਨੋ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਾ ਦਫ਼ਤਰ ਦਰਸ਼ਨ ਸਿੰਘ ਧੰਜਲ ਵਿਰੁੱਧ ਕੇਸ ਵਿਚ ਮੌਤ ਦੀ ਸਜ਼ਾ ਲਈ ਦਬਾਅ ਪਾ ਸਕਦਾ ਹੈ ਜੋ ਉਸ ਦੀ ਨੂੰਹ ਦੇ ਮਾਪਿਆਂ ਦੀ ਹੱਤਿਆ ਕਰਨ ਦਾ ਦੋਸ਼ੀ ਹੈ।
65 ਸਾਲਾ ਦਰਸ਼ਨ ਧੰਜਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਉਸ ਨੇ ਦੋਸ਼ੀ ਨਾ ਹੋਣ ਦੀ ਅਪੀਲ ਦਾਖਲ ਕੀਤੀ ਪਰ ਬਾਅਦ ਵਿਚ ਉਸ ਦੇ ਅਟਾਰਨੀ ਨੇ ਉਸ ਨੂੰ ਮਾਨਸਿਕ ਤੌਰ ਅਪਾਹਜ ਹੋਣ ਦੀ ਅਰਜੀ ਦਿੱਤੀ ਪਰ ਪੁਲਸ ਨੇ ਕਿਹਾ ਕਿ ਉਹ ਦੋ ਲੋਕਾਂ ਦੀ ਹੱਤਿਆ ਕਰਨ ਦੇ ਬਾਅਦ ਉਹ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰੇਗਾ ਜੋ ਇਸਨੂੰ ਘਟਨਾ ਲਈ ਦੋਸ਼ੀ ਤੌਰ ਤੇ ਘਰ ਦੇ ਅੰਦਰ ਲੱਗੇ ਨਿਗਰਾਨੀ ਵੀਡੀਓ ‘ਤੇ ਫੜਿਆ ਗਿਆ ਸੀ। ਇਹ ਹਮਲਾ ਐਤਵਾਰ ਦੀ ਸਵੇਰ ਨੂੰ ਫਰਿਜਨੋ ‘ਚ ਘਰ ਦੇ ਅੰਦਰ ਹੋਇਆ।
ਜਾਂਚਕਰਤਾ ਏਜੰਸੀ ਅਨੁਸਾਰ ਇਹ ਘਟਨਾ ਉਸ ਸਮੇਂ ਘਟੀ ਜਦੋਂ ਦੋਸ਼ੀ ਦੀ ਨੂੰਹ ਦੇ ਮਾਪੇ (ਪਤੀ-ਪਤਨੀ) ਰਵਿੰਦਰ ਪਾਲ ਸਿੰਘ ਤੇ ਰਾਜਬੀਰ ਕੌਰ ਜੋ ਉਸ ਵਕਤ ਟੀਵੀ ਦੇਖ ਰਹੇ ਸਨ। ਅਚਾਨਕ ਧੰਜਨ ਨੇ ਇੱਕ ਬੰਦੂਕ ਖਿੱਚ ਲਈ ਅਤੇ ਕੁਝ ਸਕਿੰਟਾਂ ਦੇ ਅੰਦਰ, ਪਤੀ ਅਤੇ ਪਤਨੀ ਨੂੰ ਸਿਰ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ।
ਪੁਲਿਸ ਨੇ ਕਿਹਾ ਕਿ ਉਸਨੇ ਆਪਣੀ ਨੂੰਹ ਨੂੰ ਬੰਦੂਕ ਨਾਲ ਵੀ ਧਮਕਾਇਆ, ਪਰ ਉਹ ਉੱਪਰ ਵੱਲ ਚਲੀ ਗਈ ਅਤੇ 911 ਕਾਲ ਕੀਤੀ।
ਏਜੰਸੀਆਂ ਤੇ ਆਮ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਰੇ ਪਰਿਵਾਰਕ ਤੌਰ ਤੇ ਰਹਿਣ ਦੇ ਪ੍ਰਬੰਧਾਂ ‘ਤੇ ਪਰਿਵਾਰਕ ਅਸਹਿਮਤੀ ਦਾ ਨਤੀਜਾ ਸੀ ਭਾਵ ਦਰਸ਼ਨ ਸਿੰਘ ਧੰਜਨ ਅਪਣੇ ਮੁੰਡੇ ਦੇ ਸਹੁਰਿਆਂ ਦਾ ਉਸਦੇ ਮੁੰਡੇ ਨਾਲ ਰਹਿਣਾ ਪਸੰਦ ਨਹੀਂ ਸੀ। ਫਰਿਜਨੋ ਪੁਲਸ ਚੀਫ਼ ਜੇਰੀ ਡਾਇਰ ਨੇ ਕਿਹਾ ਪੁਲਿਸ ਵੀ ਇਸੇ ਥਿਉਰੀ ਤੇ ਕੰਮ ਕਰ ਰਹੀ ਹੈ ।
ਪੁਲਸ ਦਾ ਕਹਿਣਾ ਹੈ, ਧੰਜਨ ਚਾਹੁੰਦਾ ਸੀ ਕਿ ਉਹ ਘਰ ਛੱਡਣ ਪਰ ਮਾਰੇ ਗਏ ਪਤੀ-ਪਤਨੀ, ਦੋਸ਼ੀ ਦਰਸ਼ਨ ਸਿੰਘ ਧੰਜਨ ਦੇ ਪੁੱਤਰ ਅਤੇ ਨੂੰਹ ਨਾਲ ਲਗਭਗ ਛੇ ਮਹੀਨੇ ਤੋਂ ਇਕੱਠੇ ਰਹਿੰਦੇ ਸਨ।
ਨੂੰਹ ਦੇ ਮਾਪੇ (ਪਤੀ-ਪਤਨੀ) ਰਵਿੰਦਰਪਾਲ ਸਿੰਘ ਤੇ ਰਾਜਬੀਰ ਕੌਰ ਦੋਵੇਂ ਭਾਰਤ ਤੋਂ ਇਥੇ ਅਪਣੀ ਕੁੜੀ ਕੋਲ ਆ ਕੇ ਰਹੇ ਸਨ। ਵਿਸ਼ੇਸ਼ ਗੱਲ ਹੈ ਕਿ ਪਿਛਲੇ ਸ਼ੁੱਕਰਵਾਰ ਹੀ ਨੂੰ ਉਨ੍ਹਾਂ ਨੇ ਆਪਣੇ ਗਰੀਨ ਕਾਰਡ ਪ੍ਰਾਪਤ ਕੀਤੇ ਸਨ।ਉਸ ਦੇ ਅਟਾਰਨੀ ਵਲੋਂ ਉਸ ਨੂੰ ਮਾਨਸਿਕ ਤੌਰ ‘ਤੇ ਅਪਾਹਜ ਐਲਾਨਣ ਤੋਂ ਬਾਦ ਵੀ ਉਸ ਦੀ ਜ਼ਮਾਨਤ 3 ਮਿਲੀਅਨ ਡਾਲਰ ਤੋਂ ਵੱਧ ਰੱਖੀ ਹੈ। ਦੋਸ਼ੀ ਠਹਿਰਾਏ ਜਾਣ ‘ਤੇ, ਦਰਸ਼ਨ ਸਿੰਘ ਧੰਜਨ ਨੂੰ ਮੌਤ ਦੀ ਸਜ਼ਾ ਜਾਂ ਜੇਲ੍ਹ ਵਿਚ ਜ਼ਿੰਦਗੀ ਭਰ ਰਹਿਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Check Also
ਕਮਲਾ ਹੈਰਿਸ ਨੇ ਜਿੱਤੀ ਅਮਰੀਕੀ ਪ੍ਰੈਜੀਡੈਨਸ਼ੀਅਲ ਡਿਬੇਟ
ਟਰੰਪ ਵਲੋਂ ਲਗਾਏ ਆਰੋਪਾਂ ਦੇ ਕਮਲਾ ਨੇ ਦਿੱਤੇ ਬਿਹਤਰ ਜਵਾਬ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਰਾਸ਼ਟਰਪਤੀ …