Breaking News
Home / ਦੁਨੀਆ / ਅਮਰੀਕਾ ‘ਚ ਸਿੱਖ ਭਾਈਚਾਰੇ ਦੇ ਨਾਲ-ਨਾਲ ਭਾਰਤੀਆਂ ਵਿਚ ਚਿੰਤਾ ਦਾ ਮਾਹੌਲ

ਅਮਰੀਕਾ ‘ਚ ਸਿੱਖ ਭਾਈਚਾਰੇ ਦੇ ਨਾਲ-ਨਾਲ ਭਾਰਤੀਆਂ ਵਿਚ ਚਿੰਤਾ ਦਾ ਮਾਹੌਲ

ਕੈਂਟ: ਅਮਰੀਕਾ ਵਿਚ ਸਿੱਖ ਵਿਅਕਤੀ ਨੂੰ ਗੋਲੀ ਮਾਰਨ ਦੀ ਘਟਨਾ ਪਿੱਛੋਂ ਇਕ ਗੁਰਦਵਾਰੇ ਵਿਚ ਇਕੱਤਰ ਹੋਏ ਲੋਕਾਂ ਦੇ ਮਨ ‘ਤੇ ਡਰ ਅਤੇ ਬੇਵਿਸਾਹੀ ਭਾਰੂ ਹੋਏ ਨਜ਼ਰ ਆ ਰਹੇ ਸਨ। ਸਿੱਖ ਆਗੂ ਹੀਰਾ ਸਿੰਘ ਨੇ ਦਸਿਆ ਕਿ ਸਿਆਟਲ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਿੱਖੀ ਪਹਿਰਾਵੇ ਵਾਲੇ ਲੋਕਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੀਆਂ ਘਟਨਾਵਾਂ ઠਸਾਹਮਣੇ ਆ ਰਹੀਆਂ ਹਨ। ਵਾਰਦਾਤ ਵਾਲੀ ਥਾਂ ਤੋਂ ਡੇਢ ਕਿਲੋਮੀਟਰ ਦੂਰ ਰੈਂਟਨ ਦੇ ઠਗੁਰਦਵਾਰੇ ਵਿਚ ਸੈਂਕੜੇ ਲੋਕ ਇਕੱਤਰ ਹੋਏ ਅਤੇ ਸਾਰਿਆਂ ਨੂੰ ਚੌਕਸੀ ਵਰਤਣ ਦੀ ਹਦਾਇਤ ਕੀਤੀ ਗਈ। ਇਕ ਹੋਰ ਸਿੱਖ ਆਗੂ ਸਤਵਿੰਦਰ ਕੌਰ ਨੇ ਕਿਹਾ, ”ਦੀਪ ਸਿੰਘ ਰਾਏ ਨਾਲ ਵਾਪਰੀ ਘਟਨਾ ਨੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿਤਾ। ਹੁਣ ਸਾਨੂੰ ਸਾਰਿਆਂ ਨੂੰ ਵਧੇਰੇ ਚੌਕਸੀ ਰੱਖਣੀ ਹੋਵੇਗੀ।” ਇਕ-ਦੂਜੇ ਨਾਲ ਗੱਲਬਾਤ ਦੌਰਾਨ ਸਿੱਖ ਕਹਿ ਰਹੇ ਸਨ ਕਿ ਹੁਣઠਗਰੌਸਰੀ ਸਟੋਰ ਜਾਂ ਹੋਰਨਾਂ ਜਨਤਕ ਥਾਵਾਂ ‘ਤੇ ਜਾਣ ਤੋਂ ਡਰ ਲਗਦਾ ਹੈ। ਕੁੱਝ ਲੋਕ ਕਹਿ ਰਹੇ ਸਨ ਕਿ ਪਿਛਲੇ ਇਕ ਮਹੀਨੇ ਦੌਰਾਨ ਨਸਲੀ ਨਫ਼ਰਤ ਦਾ ਮਾਹੌਲ ਸਾਰੀਆਂ ਹੱਦਾਂ ਟੱਪ ਗਿਆ ਜਦਕਿ ਕੁੱਝ ਇਹ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਪਛਾਣ ਦੇ ਭੁਲੇਖੇ ਜਾਂ ਅਣਜਾਣਪੁਣੇ ਵਿਚ ਅੰਜਾਮ ਦਿਤੀਆਂ ਘਟਨਾਵਾਂ ਹਨ।

Check Also

ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਨਾਲ ਹਾਰਟ ਅਟੈਕ ਦਾ ਖਤਰਾ

ਬਿ੍ਰਟਿਸ਼ ਅਦਾਲਤ ਵਿਚ ਕੰਪਨੀ ਨੇ ਇਹ ਗੱਲ ਮੰਨੀ ਨਵੀਂ ਦਿੱਲੀ/ਬਿਊਰੋ ਨਿਊਜ਼ ਬਿ੍ਰਟੇਨ ਦੀ ਫਾਰਮਾ ਕੰਪਨੀ …