Breaking News
Home / ਦੁਨੀਆ / ਸਾਬਕਾ ਪਤਨੀ ਨੇ ਇਮਰਾਨ ਖਾਨ ‘ਤੇ ਲਾਏ ਗੰਭੀਰ ਇਲਜ਼ਾਮ

ਸਾਬਕਾ ਪਤਨੀ ਨੇ ਇਮਰਾਨ ਖਾਨ ‘ਤੇ ਲਾਏ ਗੰਭੀਰ ਇਲਜ਼ਾਮ

ਕਿਹਾ, ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਪਾਕਿ ਲਈ ਬੇਹੱਦ ਖਤਰਨਾਕ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ਼ ਦੇ ਆਗੂ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਾਮ ਖ਼ਾਨ ਦੀ ਆਉਣ ਵਾਲੀ ਕਿਤਾਬ ਇਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਵਾਰ ਉਨ੍ਹਾਂ ਇਮਰਾਨ ਖ਼ਾਨ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ ਰੇਹਾਮ ਨੇ ਇੰਟਰਵਿਊ ਵਿੱਚ ਕਿਹਾ ਕਿ ਜੇਕਰ ਇਮਰਾਨ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਇਹ ਪਾਕਿਸਤਾਨ ਲਈ ਬੇਹੱਦ ਖ਼ਤਰਨਾਕ ਹੋਵੇਗਾ। ਇਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਆਪਣੀ ਪਾਰਟੀ ਵਿੱਚ ਔਰਤਾਂ ਨੂੰ ਉੱਚਾ ਅਹੁਦਾ ਦੇਣ ਬਦਲੇ ਉਨ੍ਹਾਂ ਨਾਲ ਸੈਕਸ ਕਰਦੇ ਹਨ। ਰੇਹਾਮ ਨੇ ਕਿਹਾ ਕਿ ਜੇਕਰ ਕੋਈ ਮਹਿਲਾ ਪਾਰਟੀ ਵਿੱਚ ਉੱਚ ਅਹੁਦੇ ਦੀ ਮੰਗ ਕਰਦੀ ਹੈ ਤਾਂ ਇਮਰਾਨ ਖ਼ਾਨ ਉਸ ਨੂੰ ਆਪਣੇ ਨਾਲ ਸਬੰਧ ਬਣਾਉਣ ਲਈ ਕਹਿੰਦੇ ਹਨ। ਆਪਣੀ ਆਉਣ ਵਾਲੀ ਕਿਤਾਬ ਵਿੱਚ ਰੇਹਾਮ ਨੇ ਇਮਰਾਨ ਨਾਲ ਗੁਜ਼ਾਰੇ ਬੇਹੱਦ ਨਿੱਜੀ ਪਲਾਂ ਬਾਰੇ ਵੀ ਲਿਖਿਆ ਹੈ। ਚੇਤੇ ਰਹੇ ਕਿ ਰੇਹਾਮ ਖ਼ਾਨ ਇਮਰਾਨ ਦੀ ਦੂਜੀ ਪਤਨੀ ਸੀ। ਵਿਆਹ ਤੋਂ ਪੰਦਰਾਂ ਮਹੀਨਿਆਂ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ।

Check Also

ਪਰਥ (ਆਸਟਰੇਲੀਆ) ਵਿੱਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ

ਸਿਡਨੀ/ਬਿਊਰੋ ਨਿਊਜ਼ : ਸਾਹਿਤ ਪ੍ਰੇਮੀਆਂ ਵੱਲੋਂ ਆਸਟਰੇਲੀਆ ਦੇ ਪਰਥ ਵਿੱਚ ਮਰਹੂਮ ਪੰਜਾਬੀ ਸ਼ਾਇਰ ਸੁਰਜੀਤ ਪਾਤਰ …