ਸੀਰੀਆ ਵਲੋਂ ਕੀਤੇ ਰਸਾਇਣਕ ਹਮਲੇ ਦਾਨਵੀ ਅਪਰਾਧ : ਟਰੰਪ
ਦਮਸ਼ਕ/ਬਿਊਰੋ ਨਿਊਜ਼ : ਸੀਰੀਆ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਰਸਾਇਣਕ ਹਮਲਿਆਂ ਦੇ ਜਵਾਬ ਵਿਚ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਬਸ਼ਰ ਅਲ ਅਸਦ ਹਕੂਮਤ ਖ਼ਿਲਾਫ਼ ਕਈ ਹਵਾਈ ਹਮਲੇ ਕੀਤੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਸਾਇਣਕ ਹਮਲੇ ‘ਦਾਨਵੀ ਅਪਰਾਧ’ ਕਰਾਰ ਦਿੱਤੇ ਹਨ।
ਟਰੰਪ ਨੇ ਵ੍ਹਾਈਟ ਹਾਊਸ ਤੋਂ ਹਮਲਿਆਂ ਦਾ ਐਲਾਨ ਕੀਤਾ। ਰੂਸ ਦੀ ਚਿਤਾਵਨੀ ਦੇ ਬਾਵਜੂਦ ਇਹ ਹਮਲੇ ਕੀਤੇ ਗਏ। ਉਧਰ ਰੂਸੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਗਠਜੋੜ ਫ਼ੌਜਾਂ ਨੇ 103 ਮਿਜ਼ਾਈਲਾਂ ਦਾਗ਼ੀਆਂ ਪਰ ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ ਨੇ 71 ਨੂੰ ਰਾਹ ਵਿਚ ਹੀ ਫੁੰਡ ਦਿੱਤਾ। ਉਂਜ ਸੀਰੀਆ ਨੇ ਦਾਅਵਾ ਕੀਤਾ ਹੈ ਕਿ ਤਿੰਨ ਵਿਅਕਤੀ ਇਸ ਹਮਲੇ ਵਿਚ ਜ਼ਖ਼ਮੀ ਹੋਏ ਹਨ। ਟਰੰਪ ਵੱਲੋਂ ਹਵਾਈ ਹਮਲਿਆਂ ਦਾ ਐਲਾਨ ਕਰਨ ਮਗਰੋਂ ਸੀਰੀਆ ਦੀ ਰਾਜਧਾਨੀ ਦਮਸ਼ਕ ਵਿਚ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਨ੍ਹਾਂ ਹਮਲਿਆਂ ਨੇ ਸੱਤ ਸਾਲ ਦੇ ਗ੍ਰਹਿ ਯੁੱਧ ਦੇ ਨਵੇਂ ਪੰਨੇ ਖੁੱਲ੍ਹਣ ਦੇ ਸੰਕੇਤ ਦਿੱਤੇ ਹਨ। ਜ਼ਿਕਰਯੋਗ ਹੈ ਕਿ ਦੂਮਾ ਕਸਬੇ ਵਿਚ ਇਕ ਹਫ਼ਤੇ ਪਹਿਲਾਂ ਰਸਾਇਣਕ ਹਥਿਆਰਾਂ ਦੇ ਹਮਲੇ ਵਿਚ 40 ਤੋਂ ਵਧ ਵਿਅਕਤੀ ਮਾਰੇ ਗਏ ਸਨ।
Check Also
ਕਮਲਾ ਹੈਰਿਸ ਨੇ ਅਮਰੀਕੀ ਵੋਟਰਾਂ ਦੀ ਵੋਟ ਨੂੰ ਦੱਸਿਆ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਵੋਟ
ਕਿਹਾ : ਤੁਹਾਡੇ ਵੱਲੋਂ ਪਾਈ ਗਈ ਵੋਟ ਅਮਰੀਕਾ ਦਾ ਭਵਿੱਖ ਤੈਅ ਕਰੇਗੀ ਵਾਸ਼ਿੰਗਟਨ/ਬਿਊਰੋ ਨਿਊਜ਼ : …