Breaking News
Home / ਦੁਨੀਆ / ਪਾਕਿਸਤਾਨ ‘ਚ ਹੋਏ ਦੋ ਧਮਾਕੇ, 12 ਦੀ ਗਈ ਜਾਨ

ਪਾਕਿਸਤਾਨ ‘ਚ ਹੋਏ ਦੋ ਧਮਾਕੇ, 12 ਦੀ ਗਈ ਜਾਨ

ਧਮਾਕੇ ਤੋਂ ਬਾਅਦ ਇਮਾਰਤ ਡਿੱਗੀ, ਕਈ ਵਿਅਕਤੀਆਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ
ਕਰਾਚੀ/ਬਿਊਰੋ ਨਿਊਜ਼
ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ‘ਚ ਅੱਜ ਲਗਾਤਾਰ ਦੋ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ‘ਚ ਹੁਣ ਤੱਕ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋ ਗਏ। ਬਚਾਅ ਕਾਰਜ ਜਾਰੀ ਹੈ ਅਤੇ ਮਲਬੇ ‘ਚ ਦਬੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਇਲਾਜ ਲਈ ਜਿੰਨਾ ਪੋਸਟ ਗ੍ਰੈਜੂਏਟ ਮੈਡੀਕਲ ਹਸਪਤਾਲ ‘ਚ ਭੇਜਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਕਰਾਚੀ ਦੇ ਸ਼ੇਰ ਸ਼ਾਹ ਇਲਾਕੇ ਦੇ ਪਰਾਚਾ ਚੌਕ ਦੇ ਕੋਲ ਦੁਪਹਿਰ 1.30 ਵਜੇ ਹੋਇਆ। ਇਸ ਧਮਾਕੇ ‘ਚ ਇਕ ਨਿੱਜੀ ਬੈਂਕ ਦੀ ਇਮਾਰਤ ਢਹਿ ਢੇਰੀ ਹੋ ਗਈ ਅਤੇ ਇਸ ਦਾ ਇਕ ਵੱਡਾ ਹਿੱਸਾ ਨਾਲ ਵਗਦੇ ਨਾਲੇ ਵਿਚ ਸਮਾ ਗਿਆ। ਦੂਜਾ ਧਮਾਕਾ ਰੈਸਕਿਊ ਅਪ੍ਰੇਸ਼ਨ ਦੇ ਦੌਰਾਨ ਹੀ ਹੋਇਆ ਹਾਲਾਂਕਿ ਇਸ ਦੀ ਸਮਰਥਾ ਪਹਿਲਾਂ ਹੋਏ ਧਮਾਕੇ ਜਿੰਨੀ ਨਹੀਂ ਸੀ। ਧਮਾਕੇ ‘ਚ ਬਿਲਡਿੰਗ ਦੇ ਕੋਲ ਖੜ੍ਹੇ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਕਰਾਚੀ ਸਾਊਥ ਜ਼ੋਨ ਦੇ ਡੀਆਈਜੀ ਸਰਜੀਲ ਖਰਲ ਨੇ ਧਮਾਕੇ ਦਾ ਕਾਰਨ ਗੈਸ ਲੀਕ ਹੋਣਾ ਦੱਸਿਆ। ਉਨ੍ਹਾਂ ਕਿਹਾ ਕਿ ਧਮਾਕੇ ‘ਚ ਡਿੱਗਣ ਵਾਲ ਬੈਂਕ ਦੀ ਇਮਾਰਤ ਗੈਰਕਾਨੂੰਨੀ ਤੌਰ ‘ਤੇ ਬਣਾਈ ਗਈ ਸੀ। ਨਾਲੇ ਦੀ ਸਫਾਈ ਕਰਵਾਉਣ ਦੇ ਲਈ ਕਈ ਵਾਰ ਬੈਂਕ ਨੂੰ ਬਿਲਡਿੰਗ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ ਪ੍ਰੰਤੂ ਬੈਂਕ ਨੇ ਬਿਲਡਿੰਗ ਖਾਲੀ ਨਹੀਂ ਕੀਤੀ, ਜਿਸ ਦੇ ਚਲਦਿਆਂ ਇਹ ਹਾਦਸਾ ਵਾਪਰਿਆ।

Check Also

ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ

ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …