ਬਰੈਂਪਟਨ/ਬਿਊਰੋ ਨਿਊਜ਼
ਨੌ ਵੱਜਣ ਤੋਂ ਪਹਿਲਾਂ ਹੀ ਰੈੱਡ ਵਿੱਲੋ ਕਲੱਬ ਦੇ ਮੈਂਬਰ ਬਲਿਊ ਮਾਊਨਟੇਨ ਜਾਣ ਲਈ ਇਕੱਠੇ ਹੋ ਗਏ । ਠੀਕ 9 ਵਜੇ ਤਿੰਨੇ ਬੱਸਾਂ ਆ ਗਈਆ । ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ ਬੱਸਾਂ ਵਿੱਚ ਤਹਿ ਕੀਤੇ ਪ੍ਰੋਗਰਾਮ ਅਨੁਸਾਰ ਪਰਮਜੀਤ ਬੜਿੰਗ-ਜੋਗਿੰਦਰ ਪੱਡਾ-ਜੰਗੀਰ ਸਿੰਘ ਸੈਂਭੀ,ਅਮਰਜੀਤ ਸਿੰਘ-ਬਲਵੰਤ ਕਲੇਰ- ਬਲਦੇਵ ਰਹਿਪਾ ਅਤੇ ਮਹਿੰਦਰ ਪੱਡਾ-ਨਿਰਮਲਾ ਪ੍ਰਾਸ਼ਰ-ਬਲਜੀਤ ਗਰੇਵਾਲ ਨੇ ਬੜੇ ਸਲੀਕੇ ਨਾਲ ਸੀਟਾਂ ਤੇ ਬਿਠਾਇਆ।
ਸ਼ਿਵਦੇਵ ਰਾਏ,ਮਾਸਟਰ ਕੁਲਵੰਤ, ਬਲਜੀਤ ਸੇਖੋਂ,ਇੰਦਰਜੀਤ ਗਿੱਲ ਅਤੇ ਬਲਵੀਰ ਬੜਿੰਗ ਨੇ ਉਹਨਾਂ ਦੀ ਮੱਦਦ ਕੀਤੀ। ਝੱਟ ਪੱਟ ਬੱਸਾਂ ਵਿੱਚ ਬੈਠ ਕੇ ਸਫਰ ਲਈ ਚਾਲੇ ਪਾ ਦਿੱਤੇ। ਹਾਈਵੇਅ 9 ਲੰਘਦਿਆਂ ਹੀ ਕੁਦਰਤੀ ਹਰਿਆਲੀ ਦੇਖ ਕੇ ਖੁਸ਼ ਹੋਣਾ ਸੁਭਾਵਿਕ ਹੀ ਸੀ। ਇਸ ਤੋਂ ਅੱਗੇ ਹਾਈਵੇਅ 89 ਤੋਂ ਬਾਦ ਤਾਂ ਕੁਦਰਤੀ ਖੂਬਸੂਰਤੀ ਦੇਖਣੀ ਹੀ ਬਣਦੀ ਸੀ। ਸਾਰੇ ਬੜੇ ਆਨੰਦਤ ਹੋ ਰਹੇ ਸਨ ਖਾਸ ਤੌਰ ਤੇ ਜਿਹੜੇ ਇਸ ਰਾਸਤੇ ਤੇ ਪਹਿਲੀ ਵਾਰ ਜਾ ਰਹੇ ਸਨ। ਛੋਟਾ ਜਿਹਾ ਪਰ ਬਹੁਤ ਹੀ ਖੂਬਸੂਰਤ ਸ਼ਹਿਰ ਕੌਲਿੰਗਵੁੱਡ ਲੰਘਣ ਤੋਂ ਬਾਅਦ ਥੋੜੇ ਹੀ ਸਮੇਂ ਵਿੱਚ ਆਪਣੀ ਮੰਜਿੰਲ ਤੇ ਬਲਿਊ ਮਾਉਨਟੇਨ ਵਿਲੇਜ ਪਹੁੰਚ ਗਏ। ਲੰਚ ਲਈ ਬੱਸਾਂ ਤੇ ਬੇਅ ਵਿੳ ਪਾਰਕ ਵੱਲ ਚਾਲੇ ਪਾ ਦਿੱਤੇ। ਰਾਸਤੇ ਵਿੱਚ ਮੀਂਹ ਪੈਣ ਲੱਗ ਪਿਆ। ਜਦ ਬੱਸਾਂ ਪਾਰਕ ਵਿੱਚ ਜਾਕੇ ਰੁਕੀਆ ਤਾਂ ਸ਼ੈੱਡ ਪਹਿਲਾਂ ਹੀ ਫੁੱਲ ਸੀ। ਇਸ ਲਈ ਘਰੋਂ ਲਿਆਂਦੇ ਖਾਣੇ ਸਾਂਝਾ ਲੰਗਰ ਨਾ ਬਣ ਸਕਿਆ ਤੇ ਬੱਸਾਂ ਵਿੱਚ ਬੈਠ ਕੇ ਸਭ ਨੇ ਖਾਣੇ ਦਾ ਆਨੰਦ ਮਾਣਿਆ। ਵਾਪਸੀ ਦਾ ਸਮਾਂ ਨੇੜੇ ਆ ਰਿਹਾ ਸੀ। ਉੱਥੋਂ ਚੱਲ ਕੇ 40 ਕੁ ਮਿੰਟਾਂ ਵਿੱਚ ਵਸਾਗਾ ਬੀਚ ਪਹੁੰਚ ਗਏ। ਸਾਰੇ ਆਪੋ ਆਪਣੇ ਗਰੁੱਪਾਂ ਵਿੱਚ ਬੀਚ ਤੇ ਟਹਿਲਣ ਲਈ ਨਿੱਕਲ ਗਏ। ਲੇਡੀਜ ਦੇ ਇੱਕ ਗਰੁੱਪ ਨੇ ਬੀਚ ਤੇ ਗੋਡੇ ਗੋਡੇ ਪਾਣੀ ਵਿੱਚ ਕੁੱਝ ਦੇਰ ਲਈ ਗਿੱਧਾ ਪਾਕੇ ਮਨ ਪਰਚਾਇਆ ਤੇ ਦੂਜੀਆਂ ਕਮਿਉਨਿਟੀਆਂ ਦੇ ਲੋਕਾਂ ਨੂੰ ਵੀ ਖੁਸ਼ ਕਰ ਦਿੱਤਾ। ਉੱਥੋਂ ਮੁੜ ਬੱਸਾਂ ਵਿੱਚ ਬੈਠ ਕੇ ਆਪਣੇ ਆਲ੍ਹਣਿਆਂ ਵੱਲ ਮੋੜੇ ਪਾ ਦਿੱਤੇ। ਰਾਸਤੇ ਵਿੱਚ ਬਹੁਤ ਜੋਰ ਦੀ ਬਾਰਸ਼ ਹੋਣ ਲੱਗ ਪਈ ਤੇ ਵਰ੍ਹਦੇ ਮੀਂਹ ਵਿੱਚ ਆਪਣੇ ਟਿਕਾਣੇ ਤੇ ਸੁੱਖੀਂ ਸਾਂਦੀਂ ਪਹੁੰਚ ਗਏ ਜਿੱਥੇ ਉਹਨਾਂ ਨੂੰ ਘਰੀਂ ਲਿਜਾਣ ਲਈ ਬੱਚੇ ਕਾਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਬਣਾ ਕੇ ਉਡੀਕ ਰਹੇ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …