Breaking News
Home / ਦੁਨੀਆ / ਮੋਗਾ ਦੇ ਪਿੰਡ ਖੋਸਾ ਰਣਧੀਰ ਦਾ ਵਸਨੀਕ ਹਰਬਿੰਦਰ ਸਿੰਘ ਖੋਸਾ ਬਣਿਆ ਯੂ.ਕੇ.ਦੀ ਕੌਂਸਲ ਰਿਚਮੰਡ ਦਾ ਮੇਅਰ

ਮੋਗਾ ਦੇ ਪਿੰਡ ਖੋਸਾ ਰਣਧੀਰ ਦਾ ਵਸਨੀਕ ਹਰਬਿੰਦਰ ਸਿੰਘ ਖੋਸਾ ਬਣਿਆ ਯੂ.ਕੇ.ਦੀ ਕੌਂਸਲ ਰਿਚਮੰਡ ਦਾ ਮੇਅਰ

ਨਿਊਯਾਰਕ/ਡਾ.ਝੰਡ : ਪੰਜਾਬੀ ਜਿੱਥੇ ਵੀ ਜਾਂਦੇ ਹਨ, ਹਰੇਕ ਖ਼ੇਤਰ ਵਿਚ ਵੱਡੀਆਂ ਮੱਲਾਂ ਮਾਰਦੇ ਹਨ, ਭਾਵੇਂ ਉਹ ਸਮਾਜਿਕ ਹੋਵੇ, ਵਿਉਪਾਰਕ ਹੋਵੇ ਜਾਂ ਫਿਰ ਰਾਜਨੀਤਕ ਹੀ ਕਿਉਂ ਨਾ ਹੋਵੇ। ਇਸ ਦੀਆਂ ਕਈ ਉਦਾਹਰਣਾਂ ਅਸੀਂ ਕੈਨੇਡਾ ਤੇ ਅਮਰੀਕਾ ਵਰਗੇ ਕਈ ਦੇਸ਼ਾਂ ਵਿਚ ਵੇਖ ਚੁੱਕੇ ਹਾਂ ਅਤੇ ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੇ ਮਹੀਨੇ ਯੂਨਾਈਟਿਡ ਕਿੰਗਡਮ ਦੇ ਸ਼ਹਿਰ ਰਿਚਮੰਡ ਅਪਾਨ ਥੇਮਸ ਸ਼ਹਿਰ ਦੀ ਕੌਂਸਲ ਦੇ ਨਵੇਂ ਬਣੇ ਮੇਅਰ ਹਰਬਿੰਦਰ ਸਿੰਘ ਦੀ ਸਾਡੇ ਸਾਹਮਣੇ ਆਈ ਹੈ। ਹਰਬਿੰਦਰ ਸਿੰਘ ਪੰਜਾਬ ਦੇ ਜ਼ਿਲਾ ਮੋਗਾ ਵਿਚ ਪੈਂਦੇ ਪਿੰਡ ਖੋਸਾ ਰਣਧੀਰ ਦੇ ਮੁੱਢਲੇ ਵਸਨੀਕ ਹਨ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਇੰਗਲੈਂਡ ਜਾ ਵੱਸਿਆ ਸੀ। ਉੱਥੇ ਕਈ ਦਹਾਕੇ ਰਹਿਣ ਤੋਂ ਬਾਅਦ ਵੀ ਉਹ ਆਪਣੇ ਪਿਆਰੇ ਪੰਜਾਬ ਅਤੇ ਪੰਜਾਬੀਅਤ ਨੂੰ ਨਹੀਂ ਭੁੱਲੇ। ਉਨ੍ਹਾਂ ਪੰਜਾਬ ਵਿਚ ਅਤੇ ਇੰਗਲੈਂਡ ਵਿਚ ਵੱਸਦੇ ਪੰਜਾਬੀ ਭਾਈਚਾਰੇ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਇਸ ਮੇਲ-ਮਿਲਾਪ ਅਤੇ ਸਮਾਜ-ਸੇਵਾ ਸਦਕਾ ਉਹ ਹੌਲੀ-ਹੌਲੀ ਇੰਗਲੈਂਡ ਦੀ ਸਿਆਸਤ ਵਿਚ ਵੀ ਸਰਗ਼ਰਮ ਹੋ ਗਏ। ਉਹ ਇਸ ਸ਼ਹਿਰ ਦੇ ਤਿੰਨ ਵਾਰ ਕੌਂਸਲਰ ਬਣੇ ਅਤੇ ਹੁਣ ਇਸ ਵਾਰ ਇਸ ਦੇ ਮੇਅਰ ਚੁਣੇ ਗਏ ਹਨ। ਇਸ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਅੰਗਰੇਜ਼ਾਂ ਨੇ ਸਾਡੇ ਉੱਪਰ ਸੈਂਕੜੇ ਸਾਲ ਰਾਜ ਕੀਤਾ, ਅੱਜ ਉਸ ਦੇਸ਼ ਦੀ ਵਾਗਡੋਰ ਹੁਣ ਸਾਡੇ ਦੇਸ਼-ਵਾਸੀ ਸੰਭਾਲ ਰਹੇ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …