17 C
Toronto
Sunday, October 19, 2025
spot_img
Homeਦੁਨੀਆਨੀਦਰਲੈਂਡ ਦੀ ਮਹਾਰਾਣੀ ਨੇ ਕੀਤੀ ਮੁੰਬਈ ਦੇ ਡੱਬੇ ਵਾਲਿਆਂ ਨਾਲ ਮੁਲਾਕਾਤ

ਨੀਦਰਲੈਂਡ ਦੀ ਮਹਾਰਾਣੀ ਨੇ ਕੀਤੀ ਮੁੰਬਈ ਦੇ ਡੱਬੇ ਵਾਲਿਆਂ ਨਾਲ ਮੁਲਾਕਾਤ

ਮੁੰਬਈ/ਬਿਊਰੋ ਨਿਊਜ਼ : ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਮੁੰਬਈ ਦੇ ਪ੍ਰਸਿੱਧ ਡੱਬਾਵਾਲਿਆਂ ਨੂੰ ਮਿਲੀ ਅਤੇ ਉਨ੍ਹਾਂ ਨੂੰ ਇਨ੍ਹਾਂ ਦੇ ਕੰਮ ਕਰਨ ਦੀ ਪ੍ਰਣਾਲੀ ਜਿਸ ਨੇ ਵਿਸ਼ਵ ਪੱਧਰ ‘ਤੇ ਵਾਹ-ਵਾਹੀ ਖੱਟੀ, ਕਿਵੇਂ ਕੰਮ ਕਰਦੀ ਹੈ। ਮੁੰਬਈ ਡੱਬਾਵਾਲਿਆਂ ਐਸੋਸੀਏਸ਼ਨ ਦੇ ਬੁਲਾਰੇ ਸੁਭਾਸ਼ ਤਾਲੇਕਰ ਨੇ ਦੱਸਿਆ ਕਿ ਮਹਾਰਾਣੀ ਅੰਧੇਰੀ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤੇ ਡੱਬਾਵਾਲਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮਹਾਰਾਣੀ ਨੇ ਅੰਧੇਰੀ ਰੇਲਵੇ ਸਟੇਸ਼ਨ ‘ਚ ਉਨ੍ਹਾਂ ਦੇ ਕੰਮ ਕਰਨ ਦੇ ਮੇਨ ਅੱਡੇ ‘ਤੇ ਡੱਬਾਵਾਲਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਸਵਾਗਤ ਮਹਾਰਾਸ਼ਟਰ ਸਭਿਆਚਾਰ ਨਾਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਕਰੀਬ 30 ਮਿੰਟਾਂ ‘ਚ 150 ਡੱਬਾਵਾਲਿਆਂ ਨਾਲ ਮਿਲੀ ਤੇ ਸਾਡੇ ਕੰਮ ਕਰਨ ਦੇ ਢੰਗ ਬਾਰੇ ਜਾਣਿਆ। ਜ਼ਿਕਰਯੋਗ ਹੈ ਕਿ ਮਹਾਰਾਣੀ ਮੈਕਸਿਮਾ (47) ਸੋਮਵਾਰ ਨੂੰ ਭਾਰਤ ਪਹੁੰਚੀ ਸੀ। ਐਸੋਸੀਏਸ਼ਨ ਦੇ ਇਕ ਮੈਂਬਰ ਨੇ ਦੱਸਿਆ ਕਿ ਅਸੀਂ ਉਨ੍ਹਾਂ ਦਾ ਸਵਾਗਤ ਢੋਲ-ਤਾਸ਼ੇ ਨਾਲ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ (ਮਹਾਰਾਣੀ) ਦਾ ਦਫ਼ਤਰ ਇਸ ਖ਼ਿਲਾਫ਼ ਸੀ।ਐਸੋਸੀਏਸ਼ਨ ਦੇ ਪ੍ਰਧਾਨ ਉਲਾਸ ਮਉਕ ਨੇ ਕਿਹਾ ਕਿ ਮਹਾਰਾਣੀ ਜਾਣਨਾ ਚਾਹੁੰਦੀ ਸੀ ਕਿ ਸਿਰਫ਼ 5000 ਡੱਬਾਵਾਲੇ ਪੂਰੀ ਮੰਬਈ ‘ਚ ਦੋ ਲੱਖ ਤੋਂ ਵੱਧ ਡੱਬੇ ਕਿਵੇਂ ਸਪਲਾਈ ਕਰਦੇ ਹਨ ਅਤੇ ਇਹ ਕੰਮ ਏਨੀ ਆਸਾਨੀ ਤੇ ਬਿਨਾ ਕਿਸੇ ਮੁਸ਼ਕਿਲ ਦੇ ਕਿਵੇਂ ਹੁੰਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬਰਤਾਨੀਆ ਦੇ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦੇ ਵਿਆਹ ਦੀ ਖ਼ੁਸ਼ੀ ‘ਚ ਡੱਬਾਵਾਲਿਆਂ ਨੇ ਸਰਕਾਰੀ ਹਸਪਤਾਲ ‘ਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਹਸਪਤਾਲਾਂ ‘ਚ ਜਾ ਕੇ ਮਿਠਾਈਆਂ ਵੰਡੀਆਂ ਸਨ।

RELATED ARTICLES
POPULAR POSTS