16.6 C
Toronto
Saturday, September 5, 2026
spot_img
Homeਦੁਨੀਆਆਸਟਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਵਿਸਾਖੀ ਦੇ ਸਮਾਗਮ 'ਚ ਸ਼ਮੂਲੀਅਤ

ਆਸਟਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਵਿਸਾਖੀ ਦੇ ਸਮਾਗਮ ‘ਚ ਸ਼ਮੂਲੀਅਤ

ਆਸਟਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਵਿਸਾਖੀ ਦੇ ਸਮਾਗਮ ‘ਚ ਸ਼ਮੂਲੀਅਤਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇੱਥੇ ‘ਸਿੱਖ ਵਾਲੰਟੀਅਰਜ਼ ਆਸਟਰੇਲੀਆ’ ਸੰਸਥਾ ਵੱਲੋਂ ਕਰਵਾਏ ਗਏ ਭਾਈਚਾਰਕ ਸਮਾਗਮ ‘ਚ ਸ਼ਿਰਕਤ ਕੀਤੀ। ਸ਼ਹਿਰ ਦੇ ਦੱਖਣੀ ਖੇਤਰ ਨੈਰੇ ਵੈਰਨ ਦੇ ਹਾਲ ‘ਚ ਕਰਵਾਏ ਗਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈ ਦਿੱਤੀ। ਉਕਤ ਸੰਸਥਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਸ਼ਕਾਮ ਸੇਵਾ ਦੇ ਵੱਡੇ ਕਾਰਜਾਂ ਨੇ ਆਸਟਰੇਲੀਆ ਦੀ ਮਹਾਨਤਾ ਨੂੰ ਹੋਰ ਵਡੇਰਾ ਕੀਤਾ ਹੈ। ਕੁਦਰਤੀ ਆਫਤਾਂ ਸਣੇ ਸਮਾਜ ਦੇ ਗਰੀਬ ਤੇ ਲੋੜਵੰਦ ਵਰਗਾਂ ‘ਚ ਲੰਗਰ ਸਣੇ ਹੋਰ ਜ਼ਰੂਰੀ ਸੇਵਾਵਾਂ ਮੁਹੱਈਆ ਕਰਦੀ ਇਹ ਸੰਸਥਾ ਇੱਕ ਦਹਾਕੇ ਬਾਅਦ ਵੀ ਉਸੇ ਊਰਜਾ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵੱਖ ਵੱਖ ਵਿੱਦਿਅਕ ਖੇਤਰਾਂ ‘ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ। ਕੇਸਰੀ ਪੱਗ ਬੰਨ੍ਹ ਕੇ ਇਨ੍ਹਾਂ ਸਮਾਗਮਾਂ ‘ਚ ਹਿੱਸਾ ਲੈ ਰਹੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੇ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ।

 

RELATED ARTICLES
POPULAR POSTS