Breaking News
Home / ਦੁਨੀਆ / ਮਲਾਲਾ ਯੂਸ਼ਫਜਈ ਨੂੰ ‘ਸ਼ਾਂਤੀ ਦੇ ਦੂਤ’ ਸਨਮਾਨ ਨਾਲ ਨਿਵਾਜਿਆ

ਮਲਾਲਾ ਯੂਸ਼ਫਜਈ ਨੂੰ ‘ਸ਼ਾਂਤੀ ਦੇ ਦੂਤ’ ਸਨਮਾਨ ਨਾਲ ਨਿਵਾਜਿਆ

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼
ਸੰਯੁਕਤ ਰਾਸ਼ਟਰ ਨੇ ਕੁੜੀਆਂ ਦੀ ਸਿੱਖਿਆ ਲਈ ਆਵਾਜ਼ ਬੁਲੰਦ ਕਰਨ ਵਾਲੀ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੂੰ ਆਪਣੇ ਸਭ ਤੋਂ ਵੱਡੇ ਸਨਮਾਨ ‘ਸ਼ਾਂਤੀ ਦੇ ਦੂਤ’ ਨਾਲ ਨਿਵਾਜਿਆ ਹੈ। ਇਥੇ ਆਪਣੇ ਮਾਣ ਵਿੱਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਲਾਲਾ ਨੇ ਕਿਹਾ, ‘ਪੁਰਸ਼, ਮਹਿਲਾਵਾਂ ਦੇ ਖੰਭ ਨਾ ਕੁਤਰਨ ਤੇ ਉਨ੍ਹਾਂ ਨੂੰ ਪਰਵਾਜ਼ ਭਰਨ ਦੇਣ।’ ਇਸ ਮੌਕੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਵੀ ਮੌਜੂਦ ਸਨ, ਜਿਨ੍ਹਾਂ ਮਲਾਲਾ ਨੂੰ ਸਭ ਤੋਂ ਨਿੱਕੀ ਉਮਰ ਦੀ ‘ਸ਼ਾਂਤੀ ਦੂਤ’ ਮਨੋਨੀਤ ਕੀਤਾ। ਪਾਕਿਸਤਾਨ ਦੀ ਸਿੱਖਿਆ ਕਾਰਕੁਨ ਤੇ 19 ਸਾਲਾਂ ਨੂੰ ਢੁੱਕੀ ਮਲਾਲਾ ਨੇ ਕਿਹਾ, ‘ਪੁਰਸ਼ਾਂ, ਪਿਤਾ ਤੇ ਭਰਾ ਦੀ ਭੂਮਿਕਾ ਕਾਫ਼ੀ ਅਹਿਮ ਹੈ। ਸਵਾਤ ਵਾਦੀ ਵਿੱਚ ਮੇਰੇ ਵਰਗੀਆਂ ਕਈ ਕੁੜੀਆਂ ਹਨ, ਜੋ ਆਵਾਜ਼ ਬੁਲੰਦ ਕਰ ਸਕਦੀਆਂ ਹਨ, ਪਰ ਉਨ੍ਹਾਂ ਦੇ ਪਿਤਾ ਤੇ ਭਰਾ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ।’ ਮਲਾਲਾ ਨੇ ਕਿਹਾ ਕਿ ਉਸ ਦੀ ਕਹਾਣੀ ਕੁਝ ਵੱਖਰੀ ਹੈ, ਕਿਉਂਕਿ ਉਸ ਦੇ ਪਿਤਾ ਨੇ ਉਸ ‘ਤੇ ਅਜਿਹੀ ਕੋਈ ਬੰਦਿਸ਼ ਨਹੀਂ ਲਾਈ। ਨੋਬੇਲ ਪੁਰਸਕਾਰ ਜੇਤੂ ਮਲਾਲਾ ਨੇ ਕਿਹਾ, ‘੩ਮੇਰੇ ਕੋਲ ਸਿਰਫ਼ ਮੇਰੇ ਪਿਤਾ ਤੇ ਪਰਿਵਾਰ ਸੀ, ਜੋ ਇਹ ਕਹਿੰਦੇ ਸਨ ‘ਹਾਂ ਤੂੰ ਬੋਲ ਸਕਦੀ ਹੈਂ, ਇਹ ਤੇਰੀ ਮਰਜ਼ੀ ਹੈ।’ ਸਾਨੂੰ ਅੱਜ ਇਸ ਜਜ਼ਬੇ ਦੀ ਲੋੜ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …