Breaking News
Home / ਦੁਨੀਆ / ਚੀਨ ਨੇ ਭਾਰਤੀ ਸਰਹੱਦ ਨੇੜੇ ਫ਼ੌਜ ਦੀ ਨਫ਼ਰੀ ਵਧਾਈ

ਚੀਨ ਨੇ ਭਾਰਤੀ ਸਰਹੱਦ ਨੇੜੇ ਫ਼ੌਜ ਦੀ ਨਫ਼ਰੀ ਵਧਾਈ

CHINA-MILITARY copy copyਵਾਸ਼ਿੰਗਟਨ: ਚੀਨ ਨੇ ਆਪਣੀ ਰੱਖਿਆ ਸਮਰੱਥਾ ਵਿਚ ਵਾਧਾ ਕਰਦਿਆਂ ਭਾਰਤੀ ਸਰਹੱਦ ਨੇੜੇ ਵਾਧੂ ਫ਼ੌਜ ਤਾਇਨਾਤ ਕਰ ਦਿੱਤੀ ਹੈ। ਇਸ ਦਾ ਖ਼ੁਲਾਸਾ ਪੈਂਟਾਗਨ ਨੇ ਕੀਤਾ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਖ਼ਾਸ ਕਰਕੇ ਪਾਕਿਸਤਾਨ ਵਿਚ ਅੱਡੇ ਬਣਾਉਣ ਸਮੇਤ ਚੀਨੀ ਫ਼ੌਜ ਦੀ ਵਧਦੀ ਮੌਜੂਦਗੀ ਲਈ ਪੈਂਟਾਗਨ ਨੇ ਖ਼ਬਰਦਾਰ ਕੀਤਾ ਹੈ। ઠਪੈਂਟਾਗਨ ਵੱਲੋਂ ਅਮਰੀਕੀ ਕਾਂਗਰਸ ਨੂੰ ਚੀਨ ਨਾਲ ਸਬੰਧਿਤ ਫ਼ੌਜੀ ਅਤੇ ਸੁਰੱਖਿਆ ਬਾਰੇ ਸਾਲਾਨਾ ਰਿਪੋਰਟ ਸੌਂਪਣ ਤੋਂ ਬਾਅਦ ਪੂਰਬੀ ਏਸ਼ੀਆ ਦੇ ਰੱਖਿਆ ਉਪ ਸਹਾਇਕ ਸਕੱਤਰ ਅਬਰਾਹਮ ਐਮ ਡੈਨਮਾਰਕ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,”ਸਾਡੀ ਜਾਣਕਾਰੀ ਮੁਤਾਬਕ ਚੀਨ ਨੇ ਭਾਰਤ ਨਾਲ ਲਗਦੀ ਸਰਹੱਦ ਨੇੜਲੇ ਇਲਾਕਿਆਂ ਵਿਚ ਫ਼ੌਜ ਦੀ ਨਫ਼ਰੀ ਵਧਾਉਣ ਦੇ ਨਾਲ-ਨਾਲ ਤਾਕਤ ਵਿਚ ਵੀ ਵਾਧਾ ਕੀਤਾ ਹੈ।” ਉਂਜ ਉਨ੍ਹਾਂ ਕਿਹਾ ਕਿ ਚੀਨ ਦੇ ਅਸਲ ਮਨਸੂਬਿਆਂ ਨੂੰ ਸਮਝਣਾ ਮੁਸ਼ਕਲ ਹੈ। ઠਪੈਂਟਾਗਨ ਨੇ ਆਪਣੀ ਰਿਪੋਰਟ ਵਿਚ ਭਾਰਤੀ ਸਰਹੱਦ ਨੇੜੇ ਚੀਨੀ ਫ਼ੌਜ ਦੇ ਜਮ੍ਹਾਂ ਹੋਣ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ-ਭਾਰਤ ਸਰਹੱਦ ਦੇ ਵਿਵਾਦਿਤ ਇਲਾਕੇ ਵਿਚ ਤਣਾਅ ਦਾ ਮਾਹੌਲ ਹੈ ਜਿਥੇ ਦੋਵੇਂ ਮੁਲਕਾਂ ਦੇ ਹਥਿਆਰਬੰਦ ਬਲ ਗਸ਼ਤ ਕਰਦੇ ਰਹਿੰਦੇ ਹਨ। ઠਤਿੱਬਤ ਵਿਚ ਚੀਨ ਵੱਲੋਂ ਫ਼ੌਜੀ ਤਾਕਤ ਵਧਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਡੈਨਮਾਰਕ ਨੇ ਕਿਹਾ ਕਿ ਇਹ ਆਖਣਾ ਮੁਸ਼ਕਲ ਹੈ ਕਿ ਅੰਦਰੂਨੀ ਸਥਿਰਤਾ ਨੂੰ ਬਹਾਲ ਰੱਖਣ ਅਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਅਮਰੀਕੀ ਰੱਖਿਆ ਮੰਤਰੀ ਐਸ਼ਟਨ ਕਾਰਟਰ ਦੇ ਭਾਰਤ ਦੌਰੇ ਨੂੰ ਉਨ੍ਹਾਂ ਹਾਂ-ਪੱਖੀ ਅਤੇ ਫਾਇਦੇਮੰਦ ਕਰਾਰ ਦਿੱਤਾ। ਡੈਨਮਾਰਕ ਨੇ ਕਿਹਾ ਕਿ ਉਹ ਭਾਰਤ ਨਾਲ ਦੁਵੱਲੇ ਸਬੰਧ ਜਾਰੀ ਰੱਖੇਗਾ ਅਤੇ ਇਹ ਚੀਨ ਦੇ ਸੰਦਰਭ ਵਿਚ ਨਹੀਂ ਸਗੋਂ ਭਾਰਤ ਦੀ ਵੱਧ ਰਹੀ ਅਹਿਮੀਅਤ ਨੂੰ ਦੇਖਦਿਆਂ ਫ਼ੈਸਲਾ ਲਿਆ ਗਿਆ ਹੈ। ઠ

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …