9.4 C
Toronto
Friday, November 7, 2025
spot_img
Homeਦੁਨੀਆਡੋਕਲਾਮ ਵਿਵਾਦ ਮਗਰੋਂ ਭਾਰਤ-ਚੀਨ 'ਚ ਬਣੀ ਸਹਿਮਤੀ

ਡੋਕਲਾਮ ਵਿਵਾਦ ਮਗਰੋਂ ਭਾਰਤ-ਚੀਨ ‘ਚ ਬਣੀ ਸਹਿਮਤੀ

ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ‘ਤੇ ਦਿੱਤਾ ਜ਼ੋਰ
ਸ਼ਿਆਮਨ/ਬਿਊਰੋ ਨਿਊਜ਼ : ਸਥਿਰਤਾ, ਸਹਿਯੋਗ ਅਤੇ ਸਰਹੱਦ ਉੱਤੇ ਸ਼ਾਂਤੀ ਬਣਾਈ ਰੱਖਣ ਉੱਤੇ ਜ਼ੋਰ ਦਿੱਤਾ। ਇਹ ਸਹਿਮਤੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮੀਟਿੰਗ ਦੌਰਾਨ ਉਭਰ ਕੇ ਸਾਹਮਣੇ ਆਈ। ਸ਼ੀ ਨੇ ઠਕਿਹਾ ਕਿ ਚੀਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਲੀਹ ਉੱਤੇ ਲਿਆਉਣ ਦਾ ਚਾਹਵਾਨ ਹੈ। ਲੰਬਾ ਚੱਲੇ ਡੋਕਲਾਮ ਵਿਵਾਦ ਤੋਂ ਬਾਅਦ ਬਰਿਕਸ ਸੰਮੇਲਨ ਦੌਰਾਨ ਦੋਵਾਂ ਆਗੂਆਂ ਵਿੱਚ ਇੱਕ ਘੰਟਾ ਲੰਬੀ ਗੱਲਬਾਤ ਚੱਲੀ। ਗੱਲਬਾਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਭਕਾਰੀ ਦੱਸਿਆ ਹੈ। ਦੋਵਾਂ ਆਗੂਆਂ ਨੇ ਮੀਟਿੰਗ ਦੌਰਾਨ ਆਪਸੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਵਧੇਰੇ ਯਤਨ ਕਰਨ ਉੱਤੇ ਜ਼ੋਰ ਦੇਣ ਲਈ ਸਹਿਮਤੀ ਪ੍ਰਗਟ ਕਰਨ ਦੇ ਨਾਲ – ਨਾਲ ਦੁਵੱਲੇ ਮਿਲਟਰੀ ਸਹਿਯੋਗ ਉੱਤੇ ਵੀ ਜ਼ੋਰ ਦਿੱਤਾ ਤਾਂ ਜੋ ਭਵਿੱਖ ਵਿੱਚ ਡੋਕਲਾਮ ਵਿਵਾਦ ਵਰਗੀਆਂ ਘਟਨਾਵਾਂ ਬਚਿਆ ਜਾ ਸਕੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੀ ਦੇ ਨਾਲ ਮੀਟਿੰਗ ਤੋਂ ਬਾਅਦ ਟਵੀਟ ਕਰਕੇ ਦੱਸਿਆ ਕਿ ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ ਅਤੇ ਭਾਰਤ ਅਤੇ ਚੀਨ ਵਿੱਚ ਦੁਵੱਲੇ ਸਬੰਧਾਂ ਉੱਤੇ ਲਾਭਕਾਰੀ ਗੱਲਬਾਤ ਕੀਤੀ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਨੇ ਮੀਟਿੰਗ ਨੂੰ ਉਸਾਰੂ ਦੱਸਦਿਆਂ ਕਿਹਾ ਕਿ ਦੋਵਾਂ ਆਗੂਆਂ ਦੀ ਪਹੁੰਚ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਵਾਲੀ ਸੀ। ਦੋਵਾਂ ਆਗੂਆਂ ਨੇ ਸਰਹੱਦ ਉੱਤੇ ਕਿਸੇ ਕਿਸਮ ਦੇ ਵਿਵਾਦ ਤੋਂ ਬਚਣ ਲਈ ਆਪਸੀ ਸਹਿਯੋਗ ਉੱਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਸਰਕਾਰੀ ਪੱਧਰ ਉੱਤੇ ਸਾਂਝੇ ਆਰਥਿਕ ਗਰੁੱਪ, ਸਕਿਊਰਟੀ ਗਰੁੱਪ ਅਤੇ ਕੂਟਨੀਤਕ ਗਰੁੱਪ ਕਾਇਮ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਵਿੱਚ ਆਪਸੀ ਵਿਸ਼ਵਾਸ ਵਧਾਉਣ ਲਈ ਵੀ ਕਦਮ ਚੁੱਕਣ ਬਾਰੇ ਗੱਲਬਾਤ ਕੀਤੀ। ਜੈਸ਼ੰਕਰ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਹੀ ਮਹਿਸੂਸ ਕੀਤਾ ਹੈ ਕਿ ਡੋਕਲਾਮ ਵਰਗੇ ਵਿਵਾਦਾਂ ਤੋਂ ਭਵਿੱਖ ਵਿੱਚ ਬਚਣ ਲਈ ਫੌਜੀ ਪੱਧਰ ਉੱਤੇ ਮਜ਼ਬੂਤ ਸਹਿਯੋਗ ਅਤੇ ਸੰਚਾਰ ਕਾਇਮ ਕਰਨ ਦੀ ਲੋੜ ਹੈ।

 

 

RELATED ARTICLES
POPULAR POSTS