22.2 C
Toronto
Friday, August 28, 2026
spot_img
Homeਦੁਨੀਆਪਾਕਿ ਨੇ ਮਸੂਦ ਅਜ਼ਹਰ ਨੂੰ ਕੀਤਾ ਰਿਹਾਅ

ਪਾਕਿ ਨੇ ਮਸੂਦ ਅਜ਼ਹਰ ਨੂੰ ਕੀਤਾ ਰਿਹਾਅ

ਪਾਕਿ ਨੇ ਮਸੂਦ ਅਜ਼ਹਰ ਨੂੰ ਕੀਤਾ ਰਿਹਾਅਨਵੀਂ ਦਿੱਲੀ : ਭਾਰਤੀ ਖੁਫੀਆ ਏਜੰਸੀ ਨੇ ਜੰਮੂ ਅਤੇ ਰਾਜਸਥਾਨ ਸਰਹੱਦ ‘ਤੇ ਅੱਤਵਾਦੀ ਘੁਸਪੈਠ ਅਤੇ ਧਮਾਕਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ, ਆਈ.ਬੀ. ਦੇ ਦੋ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦੀ ਹਮਲਿਆਂ ਲਈ ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਅਜ਼ਹਰ ਨੂੰ ਰਿਹਾਅ ਕਰ ਦਿੱਤਾ ਹੈ। ਨਾਲ ਹੀ ਪਾਕਿਸਤਾਨ ਨੇ ਜੰਮੂ ਅਤੇ ਰਾਜਸਥਾਨ ਸੈਕਟਰ ਵਿਚ ਆਪਣੇ ਵਾਧੂ ਫੌਜੀ ਵੀ ਤਾਇਨਾਤ ਕਰ ਦਿੱਤੇ ਹਨ। ਇਸ ਦੇ ਚੱਲਦਿਆਂ ਭਾਰਤੀ ਫੌਜ ਨੇ ਦੇਸ਼ ਦੇ ਦੱਖਣੀ ਰਾਜਾਂ ਵਿਚ ਅੱਤਵਾਦੀ ਹਮਲੇ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ। ਦੱਖਣੀ ਕਮਾਨ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਜਨਰਲ ਐਸ.ਕੇ. ਸੈਣੀ ਨੇ ਦੱਸਿਆ ਕਿ ਸਾਨੂੰ ਅੱਤਵਾਦੀ ਹਮਲੇ ਸਬੰਧੀ ਜਾਣਕਾਰੀ ਮਿਲੀ ਹੈ।

RELATED ARTICLES
POPULAR POSTS