-9.8 C
Toronto
Friday, December 5, 2025
spot_img
Homeਦੁਨੀਆਸਿੱਖੀ ਦੇ 'ਨੌਂ-ਰਤਨਾਂ' ਦੀ ਗੱਲ ਕਰਦੀ ਏ, ਡਾ. ਰੂਪ ਸਿੰਘ ਦੀ ਇਹ...

ਸਿੱਖੀ ਦੇ ‘ਨੌਂ-ਰਤਨਾਂ’ ਦੀ ਗੱਲ ਕਰਦੀ ਏ, ਡਾ. ਰੂਪ ਸਿੰਘ ਦੀ ਇਹ ਵਾਰਤਕ ਪੁਸਤਕ ‘ਸਚਿਆਰ ਸਿੱਖ ਸ਼ਖ਼ਸੀਅਤਾਂ’

ਡਾ. ਸੁਖਦੇਵ ਸਿੰਘ ਝੰਡ
ਡਾ. ਰੂਪ ਸਿੰਘ ਗਹਿਰ-ਗੰਭੀਰ ਸਿੱਖ ਵਿਦਵਾਨ ਹੈ ਜੋ ਆਪਣੀਆਂ ਲਿਖ਼ਤਾਂ ਵਿੱਚ ਸਿੱਖ ਧਰਮ, ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਸੱਭਿਆਚਾਰ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਾ ਰਹਿੰਦਾ ਹੈ। ਸਿੱਖੀ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਉੱਪਰ ਉਸ ਦੇ ਲੇਖ ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ ਵਿੱਚ ਅਕਸਰ ਛਪਦੇ ਰਹਿੰਦੇ ਹਨ। ਉਸ ਦੀਆਂ 21 ਪੁਸਤਕਾਂ, ਜਿਨ÷ ਾਂ ਵਿੱਚ ‘ਸੇ ਭਗਤ ਸਤਿਗੁਰ ਮਨ ਭਾਇ’, ‘ਸੋ ਥਾਨ ਸੁਹਾਵਾ (ਸਚਿੱਤਰ)’, ‘ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ, ਅਦੇਸ਼, ਸੰਦੇਸ਼’, ‘ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਛਪੀਆਂ ‘ਸ੍ਰੀ ਹਰਿਮੰਦਰ ਸਾਹਿਬ’ ਤੇ ‘ਪੰਥ ਸੇਵਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ’, ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਵਿੱਚ ਛਪੀ ‘ਗੁਰਦੁਆਰੇ ਗੁਰਧਾਮ’, ਸਿੱਖ ਸੰਕਲਪ, ਸਿਧਾਂਤ ਤੇ ਸੰਸਥਾਵਾਂ’, ‘ਕਲਿ ਤਾਰਣਿ ਗੁਰੂ ਨਾਨਕ ਆਇਆ’, ‘ਕਲਿਜੁਗਿ ਜਹਾਜੁ ਅਰਜੁਨੁ ਗੁਰੂ’, ‘ਦਲਿ ਭੰਜਨ ਗੁਰੂ ਸੂਰਮਾ’, ‘ਦਸ਼ਮੇਸ਼ ਪ੍ਰਕਾਸ਼’, ਆਦਿ ਪ੍ਰਮੁੱਖ ਹਨ, ਉਸ ਦੀ ਵਿਲੱਖਣ ਲਿਖਣ-ਸ਼ੈਲੀ ਦੀ ਭਰਪੂਰ ਗਵਾਹੀ ਭਰਦੀਆਂ ਹਨ।
ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ‘ਖ਼ਾਨੋਵਾਲ’ ਵਿੱਚ ਗੁਰਸਿੱਖ ਪਰਿਵਾਰ ਵਿਚ ਜੰਮੇ, ਪਲ਼ੇ ਤੇ ਪ੍ਰਵਾਨ ਚੜ÷ ੇ ਰੂਪ ਸਿੰਘ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕਰਕੇ ਨੇੜਲੇ ਪਿੰਡ ਭਾਗੋਵਾਲ ਦੇ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਫਿਰ ਬੇਰਿੰਗ ਕਾਲਜ ਬਟਾਲਾ ਤੋਂ ਬੀ.ਏ. ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਰਮ ਅਧਿਐਨ ਵਿਸ਼ੇ ਵਿੱਚ ਐੱਮ.ਏ. ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਮੈਗ਼ਜ਼ੀਨ ‘ਗੁਰਮਤਿ ਪ੍ਰਕਾਸ਼’ ਦੇ ਸੰਪਾਦਕ ਵਜੋਂ 1989 ਤੋਂ 1999 ਤੱਕ ਦਸ ਸਾਲ ਸਖ਼ਤ ਮਿਹਨਤ ਕਰਕੇ ਸਿੱਖੀ ਨਾਲ ਜੁੜੇ ਇਸ ਰਿਸਾਲੇ ਨੂੰ ਹਰਮਨ-ਪਿਆਰਾ ਬਨਾਉਣ ਵਿੱਚ ਭਰਪੂਰ ਯੋਗਦਾਨ ਪਾਇਆ ਅਤੇ ਫਿਰ ਮੀਤ-ਸਕੱਤਰ ਵਜੋਂ ਪਦ-ਉਨਤ ਹੋਏ। ਨੌਕਰੀ ਦੌਰਾਨ ਐੱਮ.ਏ. ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋ ਕੀਤੀ। 1925 ਵਿੱਚ ‘ਸਿੱਖ ਗੁਰਦੁਆਰਾ ਐਕਟ’ ਬਣਨ ਤੋਂ ਬਾਅਦ ਇਸਦੇ ਮੁਤਾਬਿਕ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਇਸਦੇ ਵੱਖ-ਵੱਖ ਇਤਿਹਾਸਕ ਤੇ ਧਾਰਮਿਕ ਪੱਖਾਂ ਬਾਰੇ ਡੂੰਘਾਈ ਨਾਲ ਖੋਜ ਕਰਕੇ 2015 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ। ਸ਼੍ਰੋਮਣੀ ਕਮੇਟੀ ਵਿਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦਿਆਂ ਹੋਇਆਂ ਉਹ ਇਸਦੇ ਸੱਭ ਤੋਂ ਉਚੇਰੇ ਦਫ਼ਤਰੀ ਅਹੁਦੇ ‘ਚੀਫ਼ ਸੈਕਟਰੀ’ ਤੀਕ ਪਹੁੰਚੇ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ‘ਮੈਨੇਜਰ’ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ‘ਡਾਇਰੈੱਕਟਰ’ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਡਾ. ਰੂਪ ਸਿੰਘ ਸੱਭ ਤੋਂ ਵੱਡਾ ‘ਐਵਾਰਡ’ ਸਮਝਦੇ ਹਨ। ਅਗਸਤ 2020 ਵਿੱਚ ਉਨ÷ ਾਂ ਨੇ ਸਵੈ-ਇੱਛਾ ਨਾਲ ਸੇਵਾ-ਮੁਕਤੀ ਲੈ ਲਈ ਅਤੇ ਆਪਣਾ ਸਾਰਾ ਸਮਾਂ ਸਿੱਖ ਧਰਮ, ਗੁਰਬਾਣੀ ਤੇ ਸਿੱਖ ਇਤਿਹਾਸ ਦੇ ਅਧਿਐਨ ਕਰਨ ਵੱਲ ਲਗਾਉਣਾ ਸ਼ੁਰੂ ਕਰ ਦਿੱਤਾ।
ਡਾ. ਰੂਪ ਸਿੰਘ ਦੀ ਹੱਥਲੀ 22ਵੀਂ ਪੁਸਤਕ ‘ਸਿੱਖ ਸਚਿਆਰ ਸਖਸ਼ੀਅਤਾਂ’ ਵਿੱਚ ਉਸਦੇ ਵੱਲੋਂ ਨੌਂ ਮਹਾਨ ਸਿੱਖ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੁਸਤਕ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਨ÷ ਾਂ ਨੌਂ ਸ਼ਖ਼ਸੀਅਤਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਅੱਠਾਂ ਦਾ ਪਿਛੋਕੜ ਹਿੰਦੂ ਧਰਮ ਨਾਲ ਹੈ, ਜਿਨ÷ ਾਂ ਨੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਬਾਅਦ ਵਿੱਚ ਸਿੱਖ ਧਰਮ ਅਪਨਾਇਆ। ਪਹਿਲੀਆਂ ਅੱਠ ਸ਼ਖ਼ਸੀਅਤਾਂ ਵਿੱਚ ਪੰਜਾਬ ਦਾ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ, ‘ਪੰਥ ਰਤਨ’ ਮਾਸਟਰ ਤਾਰਾ ਸਿੰਘ, ਉੱਘੇ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਤੇ ਪ੍ਰਿੰ. ਤੇਜਾ ਸਿੰਘ, ਨਾਵਲਕਾਰ ਨਾਨਕ ਸਿੰਘ, ‘ਸੇਵਾ ਦੇ ਸਿਖ਼ਰ’ ਭਗਤ ਪੂਰਨ ਸਿੰਘ, ਉੱਘੇ-ਬੈਂਕਰ ਡਾ. ਇੰਦਰਜੀਤ ਸਿੰਘ ਅਤੇ ਉੱਘੇ-ਪੱਤਰਕਾਰ ਸਾਧੂ ਸਿੰਘ ਹਮਦਰਦ ਸ਼ਾਮਲ ਹਨ। ਨੌਵੀਂ ਸ਼ਖ਼ਸੀਅਤ ਉੱਘੇ ਰਾਗੀ ਸਿੰਘ ਭਾਈ ਗੁਰਮੇਜ ਸਿੰਘ ਹਨ, ਜਿਨ÷ ਾਂ ਦਾ ਪਰਿਵਾਰਕ ਪਿਛੋਕੜ ਸਿੱਖ ਹੈ ਅਤੇ ਜਿਨ÷ ਾਂ ਨੇ ਅੱਖਾਂ ਦੀ ਜੋਤ ਤੋਂ ਮਹਿਰੂਮ ਹੁੰਦਿਆਂ ਹੋਇਆਂ ਵੀ ਆਪਣੇ ਜੀਵਨ ਵਿੱਚ ‘ਸੁਜਾਖਿਆਂ’ ਨਾਲੋਂ ਅਹਿਮ ਕੰਮ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ‘ਹਜ਼ੂਰੀ-ਰਾਗੀ’ ਵਜੋਂ ਸੇਵਾ ਨਿਭਾਉਣ ਦੇ ਨਾਲ ਨਾਲ ਉਨ÷ ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਹੱਥਾਂ ਦੀਆਂ ਉਂਗਲਾਂ ਨਾਲ ਟੋਹ ਕੇ ਪੜ÷ ੀ ਜਾਣ ‘ਬ੍ਰੇਲ ਲਿਪੀ’ ਵਿੱਚ ਰੁਪਾਂਤਰਣ ਕਰਨਾ, ਉਨ÷ ਾਂ ਵੱਲੋਂ ਕੀਤਾ ਗਿਆ ਸੱਭ ਤੋਂ ਮਹਾਨ ਕਾਰਜ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਅਨਾਥ ਆਸ਼ਰਮ ਵਿਖੇ ਬ੍ਰੇਲ ਲਿਪੀ ਦੀ ਛੋਟੀ ਪ੍ਰੈੱਸ ਸਥਾਪਿਤ ਕਰਨਾ ਵੀ ਉਨ÷ ਾਂ ਦਾ ਇਕ ਹੋਰ ਵੱਡਾ ਕੰਮ ਹੈ।
ਡਾ. ਰੂਪ ਸਿੰਘ ਵੱਲੋਂ ਇਨ÷ ਾਂ ਮਹਾਨ ਸ਼ਖ਼ਸੀਅਤਾਂ ਬਾਰੇ ਬੜੀ ਡੂੰਘਾਈ ਵਿੱਚ ਖੋਜ ਕਰਕੇ ਇਨ÷ ਾਂ ਦੇ ਬਾਰੇ ਲੰਮੇਂ-ਚੌੜੇ ਲੇਖ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਹਨ। ਇਨ÷ ਾਂ ਲੇਖਾਂ ਦੀ ਡੂੰਘਾਈ ਦਾ ਅੰਦਾਜ਼ਾ ਇਨ÷ ਾਂ ਦੀ ਲੰਬਾਈ ਤੇ ਉਸ ਵਿਚਲੇ ਮੈਟਰ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਦਾਹਰਣ ਵਜੋਂ, ਪ੍ਰੋ. ਪੂਰਨ ਸਿੰਘ ਬਾਰੇ ਪੁਸਤਕ ਦਾ ਪਹਿਲਾ ਲੇਖ 25 ਪੰਨਿਆਂ ਦਾ ਹੈ ਅਤੇ ਨਾਵਲਕਾਰ ਨਾਨਕ ਸਿੰਘ ਬਾਰੇ ਲਿਖਿਆ ਲੇਖ ਪੰਨਾ-97 ਤੋਂ ਆਰੰਭ ਹੋ ਕੇ ਪੰਨਾ-127 ਤੱਕ ਚੱਲਣ ਵਾਲਾ 31 ਪੰਨਿਆਂ ਦਾ ਹੈ। ਪੁਸਤਕ ਦੇ ਬਾਕੀ ਲੇਖ ਵੀ 11 ਤੋਂ 18 ਪੰਨਿਆਂ ਵਿਚਕਾਰ ਚੱਲਦੇ ਹਨ। ਮੇਰੀ ਜਾਚੇ ਇਨ÷ ਾਂ ਲੇਖਾਂ ਵਿਚਲਾ ਏਨਾ ਵਿਸ਼ਾਲ ਮੈਟਰ ਪਾਠਕ ਨੂੰ ਹੋਰ ਕਿਧਰੇ ਘੱਟ ਹੀ ਵਿਖਾਈ ਦੇਵੇਗਾ।
ਇਨ÷ ਾਂ ਸਾਰੀਆਂ ਸ਼ਖ਼ਸੀਅਤਾਂ ਬਾਰੇ ਡਾ. ਰੂਪ ਸਿੰਘ ਵੱਲੋਂ ਇਸ ਪੁਸਤਕ ਵਿੱਚ ਬੜੀ ਸੂਝ-ਬੂਝ ਨਾਲ ਵਿਸਥਾਰ-ਸਹਿਤ ਲਿਖਿਆ ਗਿਆ ਹੈ ਜਿਸਦੇ ਬਾਰੇ ਕੋਈ ਆਲੋਚਨਾਤਮਿਕ ਟਿਪਣੀ ਕਰਨੀ ਕਠਨ ਹੈ, ਪਰ ਫਿਰ ਵੀ ਇਸਦੇ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਦਿਆਂ ਹੋਇਆਂ ਕੁਝ ਕੁ ਟਿੱਪਣੀਆਂ ਦਰਜ ਕਰਨੀਆਂ ਜ਼ਰੂਰੀ ਸਮਝਦਾ ਹਾਂ। ਮਸਲਿਨ, ਪ੍ਰੋ. ਪੂਰਨ ਸਿੰਘ ਪੈਦਾ ਤਾਂ ਸਿੱਖ ਪਰਿਵਾਰ ਵਿੱਚ ਹੀ ਹੋਏ ਅਤੇ ਉਨ÷ ਾਂ ਦਾ ਨਾਂ ਉਨ÷ ਾਂ ਦੀ ਮਾਤਾ ਪਰਮਾ ਦੇਵੀ ਵੱਲੋਂ ‘ਪੂਰਨ ਸਿੰਘ’ ਰੱਖਿਆ ਗਿਆ, ਪਰ ਉਚੇਰੀ ਵਿੱਦਿਆ ਲਈ ਜਦੋਂ ਜਪਾਨ ਦੀ ਟੋਕੀਓ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਤਾਂ ਰਾਮ ਤੀਰਥ ਸੰਨਿਆਸੀ ਦੀ ਸੰਗਤ ਵਿੱਚ ਆ ਕੇ ਉਨ÷ ਾਂ ਬੁੱਧ ਧਰਮ ਅਪਨਾਅ ਲਿਆ ਅਤੇ ‘ਪੂਰਨ ਸਿੰਘ’ ਤੋਂ ‘ਪੂਰਨ ਸਵਾਮੀ’ ਬਣ ਗਏ। ਫਿਰ ਕਾਫ਼ੀ ਅਰਸੇ ਬਾਅਦ ਭਾਈ ਵੀਰ ਸਿੰਘ ਜੀ ਨਾਲ ਨੇੜਤਾ ਹੋਣ ਤੋਂ ਬਾਅਦ ਉਹ ਮੁੜ ਸਿੱਖੀ ਵਿੱਚ ਸ਼ਾਮਲ ਹੋਏ। ਇੱਥੇ ਇਹ ਵਰਨਣਯੋਗ ਹੈ ਕਿ ਉਨ÷ ਾਂ ਦੇ ‘ਕਰੀਬੀ ਰਿਸ਼ਤੇਦਾਰ’ (ਸਕੇ ਭਣਵੱਈਏ) ਪ੍ਰਿੰ. ਤੇਜਾ ਸਿੰਘ ਨੇ ‘ਪਤਿਤ ਸਿੱਖ’ ਪੂਰਨ-ਸਵਾਮੀ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। (ਪੰਨਾ-49) ਪ੍ਰੋ. ਪੂਰਨ ਸਿੰਘ ਦੇ ਬੋਧੀ ਬਣਨ ਬਾਰੇ ਤਾਂ ਬੇਸ਼ਕ ਪਹਿਲਾਂ ਪੜਿ÷ ਆ ਹੋਇਆ ਸੀ, ਪਰ ਪ੍ਰਿੰ. ਤੇਜਾ ਸਿੰਘ ਹੋਰਾਂ ਵੱਲੋਂ ‘ਪਤਿਤ ਪੂਰਨ ਸਿੰਘ’ ਦੇ ਘਰ ਨਾ ਵੜਨ ਬਾਰੇ ਇਸ ‘ਇਤਿਹਾਸਕ ਸੱਚਾਈ’ ਦਾ ਪਤਾ ਮੈਨੂੰ ਇਹ ਪੁਸਤਕ ਪੜ÷ ਨ ‘ਤੇ ਹੀ ਲੱਗਿਆ।
ਰਸਾਇਣ ਵਿਗਿਆਨੀ ਪ੍ਰੋ. ਪੂਰਨ ਸਿੰਘ ਨੇ ਜੀਵਨ ਵਿੱਚ ਕਈ ਪਾਪੜ ਵੇਲੇ, ਜਿਨ÷ ਾਂ ਵਿੱਚ ‘ਵਿਕਟੋਰੀਆ ਡਾਇਮੰਡ ਜੁਬਲੀ ਟੈਕਨੀਕਲ ਇੰਸਟੀਚਿਊਟ’ ਦੀ ਪ੍ਰਿੰਸੀਪਲੀ, ‘ਇੰਪੀਅਰੀਅਲ ਫਾਰੈੱਸਟ ਰੀਸਰਚ ਇਨਸਟੀਚਿਊਟ, ਡੇਹਰਾਦੂਨ’ (ਹੁਣ, ਐੱਫ਼.ਆਰ.ਆਈ.) ਵਿਖੇ ਪੜ÷ ਾਉਣ ਤੋਂ ਇਲਾਵਾ, ਸਾਬਣ ਅਤੇ ਕਈ ਤਰ÷ ਾਂ ਦੇ ਕੈਮੀਕਲ ਬਨਾਉਣ ਦੇ ਕਾਰਖ਼ਾਨੇ ਲਗਾਉਣੇ ਅਤੇ ਗਵਾਲੀਅਰ ਦੇ ਮਹਾਰਾਜੇ ਦੇ ਬੁਲਾਵੇ ‘ਤੇ ਉੱਥੇ ‘ਰੌਸ਼ਾ ਗਰਾਸ’ ਲਗਾਉਣਾ ਅਤੇ ਉਸ ਤੋਂ ਕਈ ਤਰ÷ ਾਂ ਦੇ ‘ਅਸੈਂਸ਼ਲ ਆਇਲ’ ਤੇ ਹੋਰ ਰਸਾਇਣ ਬਨਾਉਣੇ ਸ਼ਾਮਲ ਹਨ। ਇੱਥੇ ਇਹ ਦੱਸਣਾ ਚਾਹਾਂਗਾ ਕਿ ਪੁਸਤਕ ਵਿੱਚ ‘ਰੌਸ਼ਾ’ ਨਾਂ ਦੇ ਘਾਹ ਨੂੰ ਗ਼ਲਤੀ ਨਾਲ ‘ਰੇਸ਼ਾ ਘਾਹ’ ਲਿਖਿਆ ਗਿਆ ਹੈ। (ਪੰਨਾ-53, 55) ਪ੍ਰੋ. ਪੂਰਨ ਸਿੰਘ ਜੀ ਦੀ ਵਧੇਰੇ ਪ੍ਰਸਿੱਧੀ ਉਨ÷ ਾਂ ਦੇ ‘ਖੁੱਲ÷ ੇ-ਕਵੀ’ ਹੋਣ ਕਰਕੇ ਹੈ, ਜਿਸ ਦੀ ਬਦੌਲਤ ਉਨ÷ ਾਂ ਨੇ ਅੰਗਰੇਜ਼ੀ ਦੀਆਂ ਕਈ ਹੋਰ ਪੁਸਤਕਾਂ ਤੋਂ ਇਲਾਵਾ ‘ਖੁੱਲ÷ ੇ ਘੁੰਡ’, ‘ਖੁੱਲ÷ ੇ ਲੇਖ’ ਆਦਿ ਪੰਜਾਬੀ ਵਿੱਚ ਆਈਆਂ।
ਦੂਸਰੀ ਅਹਿਮ ਸ਼ਖ਼ਸੀਅਤ ਮਾਸਟਰ ਤਾਰਾ ਸਿੰਘ ਦਾ ਪਿਛੋਕੜ ਹਿੰਦੂ ਪਰਿਵਾਰ ਦਾ ਸੀ ਅਤੇ ਉਨ÷ ਾਂ ਦਾ ਬਚਪਨ ਦਾ ਨਾਂ ‘ਨਾਨਕ ਚੰਦ’ ਸੀ। ਹਿੰਦੂ ਹੋਣ ਦੇ ਬਾਵਜੂਦ ਉਨ÷ ਾਂ ਦਾ ਸਾਰਾ ਪਰਿਵਾਰ ਸਿੱਖ ਗੁਰੂ ਸਾਹਿਬਾਨ ਅਤੇ ਗੁਰਬਾਣੀ ਨਾਲ ਪੂਰੀ ਤਰ÷ ਾਂ ਜੁੜਿਆ ਹੋਇਆ ਸੀ। ਨਾਨਕ ਚੰਦ ਰੋਜ਼ਾਨਾ ਪਿੰਡ ਦੇ ਗੁਰਦੁਆਰੇ ਜਾ ਕੇ ਗ੍ਰੰਥੀ ਸਾਹਿਬ ਤੋਂ ‘ਪੰਥ ਪ੍ਰਕਾਸ਼’ ਦੀ ਕਥਾ ਸੁਣਦਾ ਅਤੇ ਇਸ ਦੌਰਾਨ ਕਥਾ ਵਿੱਚ ਆਉਂਦੀਆਂ ਸਿੱਖਾਂ ਦੀਆਂ ਸ਼ਹੀਦੀਆਂ ਬਾਰੇ ਸੁਣ ਕੇ ਉਹ ਏਨਾ ਭਾਵੁਕ ਹੋ ਗਿਆ ਕਿ ਉਸ ਨੇ ਸਿੱਖ ਬਣਨ ਦਾ ਫ਼ੈਸਲਾ ਕਰ ਲਿਆ। ਹਰਿਮੰਦਰ ਸਾਹਿਬ ਦੇ ‘ਤੋਸ਼ੇਖ਼ਾਨੇ ਦੀਆਂ ਚਾਬੀਆਂ ਦੇ ਮੋਰਚੇ’, ‘ਗੁਰੂ ਕੇ ਬਾਗ਼ ਦੇ ਮੋਰਚੇ’, ‘ਪੰਜਾਬੀ ਸੂਬਾ ਮੋਰਚਾ ‘ਤੇ ਕਈ ਹੋਰ ਮੋਰਚਿਆਂ ਵਿੱਚ ਮਾਸਟਰ ਜੀ ਗ੍ਰਿਫ਼ਤਾਰ ਹੋਏ। ਸਿੱਖ ਕੌਮ ਦੀ ਵਿਲੱਖਣ ਹੋਂਦ, ਹਸਤੀ ਤੇ ਪਹਿਚਾਣ ਲਈ ਉਹ ਜੀਵਨ-ਭਰ ਸੰਘਰਸ਼ਸ਼ੀਲ ਰਹੇ ਅਤੇ ਇਸ ਦੌਰਾਨ ”ਪੰਥ ਵੱਸੇ ਮੈਂ ਉੱਜੜਾਂ” ਉਨ÷ ਾਂ ਦਾ ਪ੍ਰਮੁੱਖ ਨਾਹਰਾ ਸੀ। ‘ਪੰਜਾਬੀ ਸੂਬੇ’ ਦੀ ਮੰਗ ਮੰਨਵਾਉਣ ਲਈ ਉਹ ‘ਮਰਨ ਵਰਤ’ ‘ਤੇ ਬੈਠੇ, ਪਰ ਇਸ ਦੌਰਾਨ ਵਰਤ ਦੇ ‘ਅੱਧ-ਵਿਚਾਲਿਉਂ’ ਉੱਠ ਜਾਣ ਕਰਕੇ ਉਨ÷ ਾਂ ਦੀ ਬਦਨਾਮੀ ਵੀ ਬੜੀ ਹੋਈ। ਇਸ ਦੇ ਨਾਲ ਹੀ 1947 ਦੀ ਭਾਰਤ-ਪਾਕਿਸਤਾਨ ‘ਵੰਡ’ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਟੇਲ ਦਾ ਸਾਥ ਦੇਣ ਤੋਂ ਬਾਅਦ ਉਨਾਂ ਦੇ ਕੋਲੋਂ ਸਿੱਖ ਕੌਮ ਦੀਆਂ ਮੰਗਾਂ ਨਾ ਮੰਨਵਾਏ ਜਾਣ ਕਾਰਨ ਕਈ ਲੋਕ ਉਨ÷ ਾਂ ਦੀ ਆਲੋਚਨਾ ਵੀ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸਦੇ ਬਾਰੇ ਲੇਖਕ ਡਾ. ਰੂਪ ਸਿੰਘ ਵੱਲੋਂ ਇਸ ਪੁਸਤਕ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਅਲਬੱਤਾ! ਮਾਸਟਰ ਤਾਰਾ ਸਿੰਘ ਲੱਗਭੱਗ 15 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਤੇ ਇਸ ਦੌਰਾਨ ਉਨ÷ ਾਂ ਦੇ ਸਾਰਥਿਕ ਯਤਨਾਂ ਨਾਲ ਕਈ ਸਿੱਖ ਵਿੱਦਿਅਕ ਸੰਸਥਾਵਾਂ ਹੋਂਦ ਵਿੱਚ ਆਈਆਂ।
ਹਿੰਦੂ ਪਿਛੋਕੜ ਦੇ ਪ੍ਰੋ. ਸਾਹਿਬ ਸਿੰਘ ਦਾ ਬਚਪਨ ਵਿੱਚ ਨਾਂ ‘ਨੱਥੂ ਰਾਮ’ ਸੀ। ਸਿੱਖ ਫ਼ੌਜੀਆਂ ਦੇ ਸ਼ਾਨਾਂਮੱਤੇ ਸਰੂਪ ਨੂੰ ਵੇਖ ਕੇ ਉਨ÷ ਾਂ ਦੇ ਮਨ ਵਿੱਚ ਸਿੱਖ ਬਣਨ ਦੀ ਪ੍ਰਬਲ ਇੱਛਾ ਹੋਈ ਅਤੇ ਸਤੰਬਰ 1906 ਨੂੰ ਗੁਰਦੁਆਰਾ ਸਿੰਘ ਸਭਾ ਤੋਂ ਅੰਮ੍ਰਿਤ ਛਕ ਕੇ ਨੱਥੂ ਰਾਮ ਤੋਂ ‘ਸਾਹਿਬ ਸਿੰਘ’ ਬਣ ਗਏ। ਸ਼ੁਰੂ-ਸ਼ੁਰੂ ਵਿੱਚ ਡਾਕਖ਼ਾਨੇ ਵਿੱਚ 20 ਰੁਪਏ ਮਹੀਨਾ ‘ਤੇ ਨੌਕਰੀ ਕੀਤੀ ਪਰ ਉਚੇਰੀ ਵਿੱਦਿਆ ਹਾਸਲ ਕਰਨ ਦੀ ਤਾਂਘ ਨੇ ਇਹ ਨੌਕਰੀ ਛੁਡਵਾ ਦਿੱਤੀ। ਕਾਲਜ ਦੀ ਪੜ÷ ਾਈ ਲਈ ਪੰਡਤ ਵਿਤਸਤ ਪ੍ਰਸ਼ਾਦ ਨੇ ਉਨ÷ ਾਂ ਦੀ ਵਿੱਤੀ ਮਦਦ ਕੀਤੀ। ਬੀ.ਏ. ਕਰਨ ਬਾਅਦ ਉਹ 8 ਸਤੰਬਰ 1915 ਖ਼ਾਲਸਾ ਹਾਈ ਸਕੂਲ ਫਰੂਕਾ ਵਿੱਚ ਅਧਿਆਪਕ ਬਣ ਗਏ ਜਿੱਥੇ ਉਨ÷ ਾਂ ਨੂੰ 75 ਰੁਪਏ ਤਨਖ਼ਾਹ ਅਤੇ 12 ਰੁਪਏ ਮਾਸਿਕ ਬੋਰਡਿੰਗ ਹਾਊਸ ਦੇ ਸੁਪਰਡੈਂਟ ਵਜੋਂ ਸੇਵਾ-ਫਲ਼ ਮਿਲਦਾ ਸੀ। 1917 ਵਿੱਚ ਉਹ ਗਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਆ ਗਏ, ਜਿੱਥੇ ਉਨ÷ ਾਂ ਦਾ ਮੇਲ਼ ਪ੍ਰਿੰ. ਬਾਵਾ ਹਰਕਿਸ਼ ਸਿੰਘ ਤੇ ਪ੍ਰੋ. ਤੇਜਾ ਸਿੰਘ ਨਾਲ ਹੋਇਆ। ਇੱਥੋਂ ਅਸਤੀਫ਼ਾ ਦੇ ਦਿੱਤਾ ਅਤੇ 2 ਜੁਲਾਈ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੀਤ-ਸਕੱਤਰ ਵਜੋਂ ਸੇਵਾ ਸੰਭਾਲੀ। 1929 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦਾ-ਪੱਤਰ ਮਿਲਣ ‘ਤੇ ਇੱਥੇ ਆ ਗਏ, ਪਰ ਰਾਜਨੀਤਕ ਕਾਰਨਾਂ ਕਰਕੇ ਇੱਥੇ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮਜਬੂਰੀ-ਵੱਸ ਸ਼੍ਰੋਮਣੀ ਕਮੇਟੀ ਵਿੱਚ ਸੁਪਰਡੈਂਟ ਵਜੋਂ 150 ਰੁਪਏ ਦੀ ਮਾਸਿਕ ਨੌਕਰੀ ਜਾ ਸੰਭਾਲੀ, ਜਿੱਥੇ ਉਹ ਪਹਿਲਾਂ 250 ਰੁਪਏ ਮਾਸਿਕ ਤਨਖ਼ਾਹ ਲੈ ਕੇ ਮੀਤ-ਸਕੱਤਰ ਦੇ ਅਹੁਦੇ ‘ਤੇ ਸੇਵਾ ਕਰਦੇ ਸਨ। 4 ਨਵੰਬਰ 1929 ਤੋਂ ਲੈ ਕੇ 12 ਅਕਤੂਬਰ 1952 ਤੱਕ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫ਼ੈਸਰ ਵਜੋਂ ਸੇਵਾ ਕੀਤੀ, ਜਿੱਥੇ ਉਨ÷ ਾਂ ਨੂੰ ਭਾਈ ਜੋਧ ਸਿੰਘ, ਪ੍ਰੋ. ਤੇਜਾ ਸਿੰਘ, ਡਾ. ਗੰਡਾ ਸਿੰਘ ਪ੍ਰੋ. ਸੰਤ ਸਿੰਘ ਸੇਖੋਂ ਅਤੇ ਪ੍ਰੋ. ਮੋਹਨ ਸਿੰਘ ਵਰਗੇ ਵਿਦਵਾਨ ਸਾਥੀਆਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ।
ਪ੍ਰੋ. ਸਾਹਿਬ ਸਿੰਘ ਨੇ ਜੀਵਨ ਵਿੱਚ ਬੜੀ ਸਖ਼ਤ ਮਿਹਨਤ ਕਰਕੇ ਗੁਰਬਾਣੀ ਵਿਆਕਰਣ, ਗੁਰੂ ਗ੍ਰੰਥ ਸਾਹਿਬ ਦਰਪਣ ਤੋਂ ਇਲਾਵਾ 42 ਧਾਰਮਿਕ ਤੇ ਇਤਿਹਾਸਕ ਪੁਸਤਕਾਂ ਲਿਖ ਕੇ ਸਿੱਖ ਅਤੇ ਗੁਰਮਤਿ ਇਤਿਹਾਸ ਵਿੱਚ ਮਹਾਨ ਯੋਗਦਾਨ ਪਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਟੀਕਾ ‘ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿੱਚ ਛਪਣ ਬਾਰੇ ਉਹ ਦੱਸਦੇ ਹਨ ਕਿ ਇਸ ਨੂੰ ਛਪਵਾਉਣ ਲਈ ਉਨ÷ ਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਰਜ਼ੀ ਭੇਜੀ, ਜਿਸ ਨੂੰ ਨਕਾਰਦਿਆਂ ਹੋਇਆਂ ਕਮੇਟੀ ਦੇ ਤਤਕਾਲੀ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਕਿਹਾ, ”ਸਾਹਿਬ ਸਿੰਘ, ਕਮੇਟੀ ਇਹ ਟੀਕਾ ਨਹੀਂ ਛਾਪ ਸਕਦੀ ਪਰ ਇਸ ਨੂੰ ਛਪਵਾਉਣ ਲਈ ਤੁਸੀਂ ਕਮੇਟੀ ਕੋਲੋਂ ਮਾਇਕ-ਸਹਾਇਤਾ ਲੈ ਸਕਦੇ ਹੋ।” ਪਰ ਅਣਖੀਲੇ ਸਾਹਿਬ ਸਿੰਘ ਨੇ ਮਾਇਕ-ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਟੀਕਾ ‘ਰਾਜ ਪਬਲਿਸ਼ਰਜ਼, ਜਲੰਧਰ’ ਕੋਲੋਂ ‘ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ। ਟੀਕਾ ਛਪਣ ਦਾ ਇਹ ਮਹਾਨ ਕਾਰਜ ਤਾਂ ‘ਰਾਜ ਪਬਲਿਸ਼ਰਜ਼’ ਵੱਲੋਂ ਸੰਪੂਰਣ ਹੋ ਗਿਆ, ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਛਾਪਣ ਤੋਂ ਨਾਂਹ ਕਰਨ ਦੇ ‘ਰਹੱਸ’ ਦੀ ਸਮਝ ਅਜੇ ਤੱਕ ਨਾ ਡਾ. ਰੂਪ ਸਿੰਘ ਨੂੰ ਪਈ ਹੈ ਤੇ ਨਾ ਹੀ ਇਹ ਸਮਝ ਕਿਸੇ ਹੋਰ ਵਿਦਵਾਨ ਨੂੰ ਲੱਗੀ ਹੈ। (ਪੰਨਾ-77) ਅਲਬੱਤਾ! ‘ਗੁਰਬਾਣੀ ਵਿਆਕਰਣ’ ਸਿਰਲੇਖ ਦੀ ਪੁਸਤਕ ਤਿਆਰ ਕਰਨ ਲਈ ਪ੍ਰੋ. ਸਾਹਿਬ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 13 ਸਤੰਬਰ 1939 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕ ਹਜ਼ਾਰ ਰੁਪਏ ਨਕਦ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ, ਪੰਜਾਬ ਅਤੇ ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਵੀ ਪ੍ਰੋ. ਸਾਹਿਬ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ÷ ਾਂ ਨੂੰ ਡੀ.ਲਿਟ. ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ ਅਤੇ ਇਹ ਸੱਭ ਇਸ ਮਹਾਨ ਵਿਦਵਾਨ ਨੂੰ ਸਹੀ ਅਰਥਾਂ ਵਿੱਚ ਮਿਲਿਆ ਮਾਣ-ਸਨਮਾਨ ਹੈ।
ਪ੍ਰਿੰ. ਤੇਜਾ ਸਿੰਘ ਦਾ ਬਚਪਨ ਦਾ ਨਾਂ ‘ਤੇਜ ਰਾਮ’ ਸੀ। ਤਿੰਨ ਸਾਲ ਦੀ ਉਮਰ ਵਿਚ ਤੇਜ ਰਾਮ ਨੂੰ ਪਿੰਡ ਦੀ ਧਰਮਸ਼ਾਲ ਵਿਚ ਪੜ÷ ਨੇ ਪਾਇਆ ਗਿਆ, ਜਿੱਥੇ ਭਾਈ ਨਿਹਾਲ ਸਿੰਘ ਤੇ ਭਾਈ ਰਾਮ ਚੰਦ ਤੋਂ ਗੁਰਮੁਖੀ ਸਿੱਖੀ। ਉਰਦੂ-ਫ਼ਾਰਸੀ ਦੀ ਮੁੱਢਲੀ ਪੜ÷ ਾਈ ਮੌਲਵੀ ਕੋਲੋਂ ਮਸੀਤ ਵਿਚ ਕੀਤੀ। 1898 ਵਿੱਚ ਸਰਗੋਧੇ ਹੋਏ ਅੰਮ੍ਰਿਤ-ਸੰਚਾਰ ਸਮੇਂ ਅੰਮ੍ਰਿਤ ਛਕ ਕੇ ‘ਤੇਜ ਰਾਮ’ ਤੋਂ ‘ਤੇਜਾ ਸਿੰਘ’ ਹੋ ਗਏ। ਬੁੱਧੀ ਬਚਪਨ ਤੋਂ ਹੀ ਤੇਜ਼ ਸੀ। ਸ਼ਾਇਸ, ਏਸੇ ਕਰਕੇ ਹੀ ਮਾਪਿਆਂ ਵੱਲੋਂ ਉਸਦਾ ਨਾਂ ‘ਤੇਜ ਰਾਮ’ ਰੱਖਿਆ ਗਿਆ ਹੋਵੇਗਾ। ਡਾ. ਰੂਪ ਸਿੰਘ ਅਨੁਸਾਰ, ”ਸੱਤਵੀਂ ਜਮਾਤ ਵਿਚ ਪੜ÷ ਦਿਆਂ ਤੇਜ ਰਾਮ ਕਲਮ ਝਰੀਟਣ ਲੱਗ ਗਏ। ਚਿੱਤਰਕਾਰੀ ‘ਤੇ ਅੰਗਰੇਜ਼ੀ ਵਿਚ ਕਿਤਾਬ ਲਿਖੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਅੰਗਰੇਜ਼ੀ ਵਿਚ ਨਾਟਕ ਲਿਖਿਆ। ਬੀ.ਏ. ‘ਚ ਇਨ÷ ਾਂ ਦੇ ਵਿਸ਼ੇ ਅੰਗਰੇਜ਼ੀ, ਹਿਸਾਬ ਤੇ ਇਤਿਹਾਸ ਸਨ ਅਤੇ ਬੀ.ਏ. ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਪ੍ਰਿੰਸੀਪਲ ਨੇ ਇਨ÷ ਾਂ ਨੂੰ ਅੰਗਰੇਜ਼ੀ ਤੇ ਇਤਿਹਾਸ ਪੜ÷ ਾਉਣ ਲਈ ਅਧਿਆਪਕ ਰੱਖ ਲਿਆ। ਅੰਗਰੇਜ਼ੀ ਵਿੱਚ ਐੱਮ.ਏ. ਕਰਨ ਤੋਂ ਬਾਦ ਮਾਡਰਨ ਕਾਲਜ ਰਾਵਲਪਿੰਡੀ ਵਿੱਚ ਪ੍ਰੋਫ਼ੈਸਰ ਲੱਗ ਗਏ। ਇਸ ਦੌਰਾਨ ਹੀ ਇਸ ਕਾਲਜ ਦੇ ਪ੍ਰਿੰਸੀਪਲ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਅੰਗਰੇਜ਼ ਪ੍ਰਿੰਸੀਪਲ ਵਾਦਨ ਦੀ ਤਾਰ ਆਈ, ”ਪ੍ਰੋ. ਤੇਜਾ ਸਿੰਘ ਸਾਨੂੰ ਦੇ ਦਿਓ”। ਨਤੀਜੇ ਵਜੋਂ, ਦੋਹਾਂ ਪ੍ਰਿੰਸੀਪਲਾਂ ਦੀ ਸਹਿਮਤੀ ਨਾਲ ਇਨ÷ ਾਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗਰੇਜ਼ੀ, ਇਤਿਹਾਸ ਅਤੇ ਧਾਰਮਿਕ ਸਿੱਖਿਆ ਦੇ ਪ੍ਰੋਫ਼ੈਸਰ ਬਣੇ। (ਪੰਨਾ-82, 83)
1919 ਵਿੱਚ ਜੱਲਿਆਂ ਵਾਲੇ ਬਾਗ਼ ਦੇ ‘ਖ਼ੂਨੀ ਸਾਕੇ’ ਤੋਂ ਬਾਅਦ ਸਾਰੇ ਦੇਸ਼ ਵਿੱਚ ਅੰਗਰੇਜ਼ੀ ਰਾਜ ਦੇ ਵਿਰੁੱਧ ਗੁੱਸੇ ਤੇ ਨਫ਼ਰਤ ਦੀ ‘ਅੱਗ’ ਭੜਕ ਪਈ। ਇਸ ਦੇ ਰੋਸ ਵਿੱਚ ਖ਼ਾਲਸਾ ਕਾਲਜ ਦੇ ਪ੍ਰੋਫ਼ੈਸਰਾਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਤੇ ਕੌਂਸਲ ਵਿੱਚੋਂ ਆਪਣਾ ਦਖ਼ਲ ਵਾਪਸ ਨਾ ਲਿਆ ਤਾਂ ਉਹ ਸਾਰੇ 5 ਨਵੰਬਰ 1920 ਨੂੰ ਅਸਤੀਫ਼ੇ ਦੇ ਦੇਣਗੇ। ਜਦੋਂ ਸਰਕਾਰ ਨੇ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਪ੍ਰੋ. ਤੇਜਾ ਸਿੰਘ ਸਮੇਤ 13 ਪ੍ਰੋਫ਼ੈਸਰਾਂ ਨੇ ਆਪਣੇ ਅਸਤੀਫ਼ੇ ਦੇ ਦਿੱਤੇ ਜੋ ਬਾਅਦ ਵਿੱਚ ਲੋੜੀਂਦਾ ਸਮਝੌਤਾ ਹੋ ਜਾਣ ‘ਤੇ ਵਾਪਸ ਲੈ ਲਏ ਗਏ। ਇਸਦੇ ਨਾਲ ਹੀ ਉਨ÷ ਾਂ ਦਿਨਾਂ ਵਿਚ ਹੀ ‘ਗੁਰਦੁਆਰਾ ਸੁਧਾਰ ਲਹਿਰ’ ਚੱਲ ਪਈ। 12 ਅਕਤੂਬਰ 1920 ਨੂੰ ‘ਖ਼ਾਲਸਾ ਬਰਾਦਰੀ’ ਨੇ ਆਪਣਾ ਵਾਰਸ਼ਿਕ ਦੀਵਾਨ ਜੱਲਿ÷ ਆਂ ਵਾਲੇ ਬਾਗ਼ ਵਿਚ ਰੱਖ ਲਿਆ। ਇਸ ਵਿੱਚ ਹੋਰ ਅੰਮ੍ਰਿਤ-ਅਭਿਲਾਖੀਆਂ ਵਾਂਗ ਨੀਵੀਆਂ ਅਖਵਾਉਣ ਵਾਲੀਆਂ ਜਾਤੀਆਂ ਨੂੰ ਵੀ ਅੰਮ੍ਰਿਤ ਛਕਾਉਣ ਦਾ ਪ੍ਰੋਗਰਾਮ ਸੀ। ਦਰਬਾਰ ਸਾਹਿਬ ਦੇ ਉਸ ਸਮੇਂ ਦੇ ‘ਪੁਜਾਰੀਆਂ’ ਵੱਲੌਂ ਇਸ ਦੀਵਾਨ ਵਿਚ ਨਾ ਜਾਣ ਦਾ ਢੰਡੋਰਾ ਫਿਰਵਾਇਆ ਗਿਆ, ਜਿਸ ਕਰਕੇ ਆਮ ਲੋਕ ਡਰ ਗਏ। ਇੱਥੋਂ ਤੀਕ ਕਿ ਕਈ ਰਾਗੀ ਸਿੰਘ ਤੇ ਪ੍ਰਚਾਰਕ ਵੀ ਇਸ ਵਿੱਚ ਸ਼ਾਮਲ ਹੋਣ ਤੋਂ ਕੰਨੀ ਕਤਰਾ ਗਏ। ਜਦ ਖ਼ਾਲਸਾ ਕਾਲਜ ਦੇ ਪ੍ਰੋਫ਼ੈਸਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਪ੍ਰੋ. ਬਾਵਾ ਹਰਿਕਿਸ਼ਨ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਸਮੇਤ ਉੱਥੇ ਜਾ ਪਹੁੰਚੇ ਅਤੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਨਿਰਵਿਘਨ ਸਿਰੇ ਚੜ÷ ਾਇਆ। ਖ਼ਾਲਸਾ ਕਾਲਜ ਪੜ÷ ਾਉਣ ਸਮੇਂ ਪ੍ਰੋ. ਤੇਜਾ ਸਿੰਘ ਅਕਾਲੀ ਲਹਿਰ ਨਾਲ ਲਗਾਤਾਰ ਜੁੜੇ ਰਹੇ ਅਤੇ ਇਸ ਕਾਰਨ ਕਈ ਵਾਰ ਗ੍ਰਿਫ਼ਤਾਰ ਵੀ ਹੋਏ। 1936 ਵਿੱਚ ਉਨ÷ ਾਂ ਨੇ ਪੀਨਾਂਗ ਦੀ ਯਾਤਰਾ ਕੀਤੀ ਅਤੇ ਇਸ ਦੌਰਾਨ ਉਨ÷ ਾਂ ਵੱਲੋਂ ਸਿੰਘਾਪੁਰ, ਬੈਂਕਾਕ, ਆਦਿ ਸ਼ਹਿਰਾਂ ਵਿੱਚ 60 ਦਿਨਾਂ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਸਬੰਧੀ 300 ਲੈੱਕਚਰ ਦਿੱਤੇ ਗਏ। ਉਹ 13 ਦਸੰਬਰ 1945 ਤੋਂ 13 ਅਗਸਤ 1948 ਤੀਕ ਖ਼ਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਰਹੇ ਅਤੇ ਇਸ ਦੌਰਾਨ ਉਨ÷ ਾਂ ਇਸ ਕਾਲਜ ਦੇ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋ ਢਾਈ ਹਜ਼ਾਰ ਤੱਕ ਪਹੁੰਚਾਈ।
ਉਨ÷ ਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਵਿੱਚ ‘ਜਪੁਜੀ ਸਾਹਿਬ ਸਟੀਕ’, ‘ਆਸਾ ਦੀ ਵਾਰ ਸਟੀਕ’, ‘ਗ੍ਰੋਅਥ ਆਫ਼ ਰਿਸਪਾਂਸੀਬਿਲਿਟੀ ਇਨ ਸਿੱਖਇਜ਼ਮ’, ‘ਗੁਰਦੁਆਰਾ ਰੀਫ਼ਾਰਮ ਮੂਵਮੈਂਟ’, ਸੁਖਮਨੀ ਸਾਹਿਬ ਦਾ ਅੰਗਰੇਜ਼ੀ ਅਨੁਵਾਦ ‘ਸਾਮ ਆਫ਼ ਪੀਸ’ ਅਤੇ ‘ਸਿੱਖਇਜ਼ਮ’ ਆਦਿ ਵਰਨਣਯੋਗ ਹਨ। ਇਸ ਦੇ ਨਾਲ ਹੀ ਉਨ÷ ਾਂ ‘ਸਿੱਖ ਰਹਿਤ ਮਰਯਾਦਾ’ ਤਿਆਰ ਕਰਨ ਵਿੱਚ ਵੀ ਭਰਵਾਂ ਯੋਗਦਾਨ ਪਾਇਆ। ਇਸ ਤਰ÷ ਾਂ ਪ੍ਰਿੰਸੀਪਲ ਤੇਜਾ ਸਿੰਘ ਦਾ ਧਾਰਮਿਕ ਅਤੇ ਇਤਿਹਾਸਕ ਕਾਰਜਾਂ ਵਿੱਚ ਏਡਾ ਵੱਡਾ ਯੋਗਦਾਨ ਹੈ, ਪਰ ਇਸਦੇ ਨਾਲ ਹੀ ਡਾ. ਰੂਪ ਸਿੰਘ ਲਈ ਹੈਰਾਨੀ ਵਾਲੀ ਗੱਲ ਹੈ ਕਿ ਉਨ÷ ਾਂ ਨੇ ਆਪਣੀ ਸਵੈ-ਜੀਵਨੀ ‘ਆਰਸੀ’ ਵਿੱਚ ਅਤੇ ਉਨ÷ ਾਂ ਦੇ ਸਮਕਾਲੀ ਲੇਖਕ ਪ੍ਰੋ. ਸਾਹਿਬ ਸਿੰਘ ਨੇ ‘ਸਿੱਖ ਰਹਿਤ (ਸਫ਼ਾ 05 ਦੀ ਬਾਕੀ)
ਮਰਯਾਦਾ’ ਬਾਰੇ ਇੱਕ ਵੀ ਲਾਈਨ ਨਹੀਂ ਲਿਖੀ। (ਪੰਨਾ-96)
ਪੁਸਤਕ ਵਿੱਚ ਸ਼ਾਮਲ ਅਗਲੀ ਮਹਾਨ ਸ਼ਖ਼ਸੀਅਤ ‘ਪੰਜਾਬੀ ਨਾਵਲ ਦੇ ਪਿਤਾਮਾ’ ਨਾਨਕ ਸਿੰਘ ਹਨ, ਜਿਨ÷ ਾਂ ਦਾ ਬਚਪਨ ਦਾ ਨਾਂ ‘ਹੰਸ ਰਾਜ’ ਸੀ। ਪਿਤਾ ਦਾ ਨਾਂ ਬਹਾਦਰ ਚੰਦ ਸੀ ਤੇ ਮਾਤਾ ਲੱਛਮੀ ਦੇਵੀ ਸੀ। ਮਾਂ ਦੇ ਦੱਸਣ ਅਨੁਸਾਰ ਨਾਨਕ ਸਿੰਘ ਦੀ ‘ਦੂਸਰੀ ਮਾਂ’ ਭੋਲੀ ਸੀ ਜਿਸ ਨੇ ਉਸ ਨੂੰ ਦੁੱਧ ਚੁੰਘਾਇਆ ਸੀ, ਕਿਉਂਕਿ ਉਸ ਦਾ ਆਪਣਾ ਦੁੱਧ ਨਹੀਂ ਉੱਤਰਿਆ ਸੀ ਅਤੇ ਉਧਰ ‘ਭੋਲੀ’ ਦੀ ਕੁੜੀ ਜੰਮਦਿਆ ਹੀ ਮਰ ਜਾਣ ‘ਤੇ ਦੁੱਧ ਉੱਤਰਨ ਕਾਰਨ ਉਸ ਦਾ ਬੁਰਾ ਹਾਲ ਸੀ। ਗਿਆਰਾਂ ਸਾਲ ਆਪਣੀ ਬਾਲ-ਵਰੇਸ ਹੰਸ ਰਾਜ ਨੇ ਗ਼ਰੀਬੀ, ਬੇ-ਵਿਸ਼ਵਾਸੀ ਭਰੇ ਵਰਤਮਾਨ ਅਤੇ ਬੇ-ਯਕੀਨੇ ਭਵਿੱਖ ਵਿੱਚ ਗੁਜ਼ਾਰੀ। ਬਚਪਨ ‘ਚ ਉਸ ਨੂੰ ਲੰਮੇਂ ਵਾਲਾਂ ਵਾਲੀ ‘ਸਵਿੱਤਰੀ’ ਨਾਂ ਦੀ ਲੜਕੀ ਨਾਲ ‘ਅੰਸ਼ਕ ਪਿਆਰ’ ਹੋ ਗਿਆ, ਜਿਸ ਦੇ ‘ਬਾਲ-ਵਿਧਵਾ’ ਹੋ ਜਾਣ ਕਾਰਨ ਵਾਲ ਕੱਟ ਦਿੱਤੇ ਗਏ ਸਨ ਅਤੇ ਉਸਦੇ ਵੱਧਦੇ ਹੋਏ ਵਾਲ ਵੇਖਣ ਲਈ ਉਹ ਦਿਨ ‘ਚ ਕਈ ਵਾਰ ਉਸਦੇ ਘਰ ਜਾਂਦਾ ਸੀ।
ਹੰਸ ਰਾਜ ਦੀ ਰੁਚੀ ਸੰਗੀਤ ਸੁਣਨ ਅਤੇ ਕਵਿਤਾ ਲਿਖਣ ਵਿੱਚ ਸੀ। ਕਵਿਤਾ/ਬੈਂਤ ਲਿਖਣ ਕਰਕੇ ਉਸ ਨੂੰ ਲੋਕਾਂ ਵੱਲੋਂ ‘ਨਿੱਕਚੂ ਸ਼ਾਇਰ’ ਦਾ ਤਖ਼ੱਲਸ ਮਿਲ ਗਿਆ।
12 ਸਾਲ ਦੀ ਉਮਰ ਵਿਚ ਉਨ÷ ਾਂ ‘ਸੀ-ਹਰਫ਼ੀ’ ਲਿਖੀ ਜੋ 1913 ਵਿੱਚ ਪ੍ਰਕਾਸ਼ਿਤ ਹੋਈ। 13 ਅਪ੍ਰੈਲ 1919 ਨੂੰ ‘ਜੱਲਿ÷ ਆਂ ਵਾਲੇ ਬਾਗ’ ਦੀ ਦਿਲ ਹਿਲਾ ਦੇਣ ਵਾਲੀ ਘਟਨਾ ਦਾ ਉਹ ਚਸ਼ਮਦੀਦ-ਗਵਾਹ ਸੀ ਅਤੇ ਇਸ ਤੋਂ ਦੁਖੀ ਹੋ ਕੇ ਉਸਨੇ ਲੰਮੀ ਕਵਿਤਾ ‘ਖ਼ੂਨੀ ਵਿਸਾਖੀ’ ਲਿਖੀ ਜੋ ਉਦੋਂ ਅੰਗਰੇਜ਼ ਸਰਕਾਰ ਵੱਲੋਂ ਜ਼ਬਤ ਕਰ ਲਈ ਗਈ ਸੀ। ਹੰਸ ਰਾਜ ਗੁਰਦੁਆਰੇ ਜਾ ਕੇ ਗੁਰਬਾਣੀ ਕੀਰਤਨ ਸੁਣਦਾ ਅਤੇ ਮੌਕਾ ਮਿਲਣ ‘ਤੇ ਹਾਰਮੋਨੀਅਮ ਉੱਪਰ ਵੀ ਉਂਗਲਾਂ ਫੇਰਦਾ। ਪਰ ਉਸ ਦੀ ਮਾਂ ਅਤੇ ‘ਸਵਿੱਤਰੀ’ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਏਨਾ ਮਾਯੂਸ ਤੇ ਉਪਰਾਮ ਹੋ ਗਿਆ ਕਿ ਉਸ ਨੇ ਚੋਰੀ-ਸ਼ੱਪੀਂ ਸ਼ਰਾਬ ਤੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਪਰ ਫਿਰ ਇੱਕ ਵਾਰ ਜਦੋਂ ਉਹ ਗੁਰਦੁਆਰੇ ਦੇ ਗ੍ਰੰਥੀ ਗਿਆਨੀ ਬਾਗ਼ ਸਿੰਘ ਨੂੰ ਇਸ ਹਾਲਤ ਵਿੱਚ ਦਿਸ ਪਿਆ ਅਤੇ ਫਿਰ ਇਹ ਸੱਭ ਤਿਆਗ ਦਿੱਤਾ, ਭਾਵੇਂ ਇਸ ਦੇ ਬਾਰੇ ਉਨ÷ ਾਂ ਨੇ ਉਸਦੇ ਸਾਹਮਣੇ ਕਦੇ ਵੀ ਜ਼ਿਕਰ ਨਾ ਕੀਤਾ। 18 ਸਾਲ ਦੀ ਉਮਰ ਵਿਚ ਗਿਆਨੀ ਬਾਗ਼ ਸਿੰਘ ਦੀ ਪ੍ਰੇਰਨਾ ਸਦਕਾ ਅੰਮ੍ਰਿਤ ਛਕ ਕੇ ‘ਹੰਸ ਰਾਜ’ ਤੋਂ ‘ਨਾਨਕ ਸਿੰਘ’ ਬਣ ਗਏ। ਇਨ÷ ਾਂ ਦੋਹਾਂ ਸ਼ਖਸੀਅਤਾਂ ਦੇ ਨਕਸ਼ ਨਾਨਕ ਸਿੰਘ ਦੇ ਨਾਵਲਾਂ ਦੇ ਕਈ ਪਾਤਰਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ।
ਪਿਛਾਵਰ ਵਿੱਚ ਰਹਿੰਦਿਆਂ ਨਾਨਕ ਸਿੰਘ ਨੇ ਗੀਤਾਂ ਦਾ ਛੋਟਾ ਜਿਹਾ ਕਿਤਾਬਚਾ ‘ਸਤਿਗੁਰ ਮਹਿਮਾ’ ਛਪਵਾਇਆ ਜਿਸ ਦੇ ਬਾਅਦ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਸੰਸਕਰਣ ਛਪੇ। ‘ਗੁਰੂ ਕੇ ਬਾਗ਼’ ਦੇ ਮੋਰਚੇ ਸਮੇਂ ਉਨ÷ ਾਂ ਨੇ ਜੇਲ÷ -ਯਾਤਰਾ ਕੀਤੀ ਅਤੇ ਉੱਥੇ ਜੇਲ÷ ‘ਚ ਕੈਦੀ ਜਗਤ ਨਾਥ ਦੀ ਸੰਗਤ ਸਦਕਾ ਮੁਣਸ਼ੀ ਪ੍ਰੇਮ ਚੰਦ ਦੇ ਨਾਵਲ ਪੜ÷ ਨ ਦਾ ਮੌਕਾ ਮਿਲਿਆ ਜਿਨ÷ ਾਂ ਤੋਂ ਪ੍ਰਭਾਵਿਤ ਹੋ ਕੇ ਉਨ÷ ਾਂ ਆਪਣੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਦੇ ਆਧਾਰਿਤ ਕਹਾਣੀ-ਸੰਗ੍ਰਹਿ ‘ਅੱਧਖਿੜੀ ਕਲੀ’ ਉੱਥੇ ਉਪਲੱਭਧ ਰੱਦੀ ਕਾਗ਼ਜ਼ਾਂ ਉੱਪਰ ਲਿਖਿਆ। ਇਸ ਨੂੰ ਜੇਲ÷ -ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਅਤੇ ਇਹ ਕਹਾਣੀ-ਸੰਗ੍ਰਹਿ ਬਾਅਦ ਵਿੱਚ ਨਾਵਲ ਰੂਪ ਵਿੱਚ ‘ਅੱਧ ਖਿੜਿਆ ਫੁੱਲ’ ਦੇ ਨਾਂ ਹੇਠ ਛਪਿਆ। ਨਾਨਕ ਸਿੰਘ ਵੱਲੋਂ ਲਿਖੇ ਗਏ ਨਾਵਲਾਂ ਤੇ ਕਹਾਣੀ-ਸੰਗ੍ਰਿਹਾਂ ਦੀ ਗਿਣਤੀ 50 ਤੋਂ ਉੱਪਰ ਹੈ, ਜਿਨ÷ ਾਂ ਵਿੱਚ ‘ਚਿੱਟਾ ਲਹੂ’, ‘ਫ਼ੌਲਾਦੀ ਫੁੱਲ’, ‘ਕਾਗ਼ਤਾਂ ਦੀ ਬੇੜੀ’, ‘ਕੱਟੀ ਹੋਈ ਪਤੰਗ’, ‘ਗ਼ਰੀਬ ਦੀ ਦੁਨੀਆਂ, ‘ਮੰਝਧਾਰ’, ‘ਖ਼ੂਨ ਦੇ ਸੋਹਲੇ’, ‘ਆਸਤਕ-ਨਾਸਤਕ’, ‘ਇਕ ਮਿਆਨ ਦੋ ਤਲਵਾਰਾਂ’, ਆਦਿ ਸ਼ਾਮਲ ਹਨ। ਔਰਤ ਪਾਤਰਾਂ ਦੇ ਆਧਾਰਿਤ ਉਨ÷ ਾਂ ਦੀਆਂ ਕਹਾਣੀਆਂ ਵਿੱਚ ‘ਭੂਆ’ ਤੇ ‘ਕੱਲੋ’, ਆਦਿ ਬੜੀਆਂ ਮਸ਼ਹੂਰ ਹਨ। ਪੁਸਤਕ ਵਿੱਚ ‘ਕੱਲੋ’ ਸਿਰਲੇਖ ਦੀ ਕਹਾਣੀ ਦੀ ਮੁੱਖ-ਪਾਤਰ ‘ਕੱਲੋ’ ਨੂੰ ਡਾ. ਰੂਪ ਸਿੰਘ ਵੱਲੋਂ ਸ਼ਾਇਦ ਗ਼ਲਤੀ ਨਾਲ ‘ਕੇਲੋ’ ਲਿਖਿਆ ਗਿਆ ਹੈ ਜਾਂ ਫਿਰ ਟਾਈਪਿੰਗ ਸਮੇਂ ਹੋਈ ਇਹ ਗ਼ਲਤੀ ਪਰੂਫ਼-ਰੀਡਿੰਗ ਸਮੇਂ ਧਿਆਨ ਵਿਚ ਨਹੀਂ ਆਈ। (ਪੰਨਾ-119)
ਅੰਮ੍ਰਿਤਸਰ ਜ਼ਿਲੇ ਵਿੱਚ ਬਣੇ ‘ਪ੍ਰੀਤ ਨਗਰ’ ਦੇ ਨਿਰਮਾਤਾ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਨਾਲ ਨਾਨਕ ਸਿੰਘ ਦੀ ਕਾਫ਼ੀ ਨੇੜਤਾ ਸੀ ਅਤੇ ਏਸੇ ਨੇੜਤਾ-ਵੱਸ ਉਹ ਪ੍ਰੀਤਨਗਰ ਆ ਵੱਸੇ ਅਤੇ ਅੱਠ ਸਾਲ ਇੱਥੇ ਰਹੇ। ਪਰ ਗੁਰਬਖ਼ਸ਼ ਸਿੰਘ ਦੀ ‘ਸ਼ੇਖ਼ਚਿਲੀ ਤੇ ਹਕੂਮਤੀ ਤਬੀਅਤ’, ‘ਨਵਾਬੀ-ਠਾਠ ਤੇ ਖ਼ੁਦਨਮਾਈ’ ਤੇ ‘ਸਮਾਜਿਕ ਨਾ-ਬਰਾਬਰੀ’ ਕਾਰਨ 1945 ਵਿੱਚ ਉਸਦੀ ‘ਪ੍ਰੀਤ ਸੈਨਾ’ ਤੋਂ ਅਸਤੀਫ਼ਾ ਦੇ ਕੇ ਅੰਮ੍ਰਿਤਸਰ ਆ ਗਏ ਅਤੇ ਇੱਥੇ ਆਪਣੀ ਪ੍ਰੈੱਸ ਲਗਾ ਕੇ ‘ਨਾਨਕ ਸਿੰਘ ਪੁਸਤਕਮਾਲਾ’ ਹੇਠ ਆਪਣਣੀਆਂ ਕਿਤਾਬਾਂ ਦੀ ਛਪਾਈ ਕੀਤੀ। ਦੇਸ਼ ਦੇ ਧਾਰਮਿਕ ਤੇ ਰਾਜਨੀਤਕ ਪ੍ਰਬੰਧ ਤੋਂ ਉਹ ਡਾਹਡੇ ਖ਼ਫ਼ਾ ਸਨ ਤੇ ਅਕਸਰ ਕਹਿੰਦੇ ਸਨ, ਸਾਡੀ ਬਦਕਿਸਮਤੀ ਹੈ ਕਿ ‘ਬਿੱਲੀਆਂ ਦੇ ਬੱਚਿਆਂ’ ਨੂੰ ਪੜ÷ ਾਉਣ ਦਾ ਕੰਮ ‘ਗਧੇ ਦੇ ਬੱਚਿਆਂ’ ਨੂੰ ਸੌਂਪ ਦਿੱਤਾ ਗਿਆ ਹੈ। (ਪੰਨਾ-124)
ਆਰਟੀਕਲ ਲੰਮਾ ਹੋ ਜਾਣ ਕਾਰਨ ਪੁਸਤਕ ਵਿੱਚ ਸ਼ਾਮਲ ਬਾਕੀ ਹੋਰ ਚਾਰ ਸਚਿਆਰ ਸ਼ਖ਼ਸੀਅਤਾਂ ਬਾਰੇ ਵਿਸਥਾਰ ਵਿਚ ਨਹੀਂ ਜਾਵਾਂਗਾ। ਭਗਤ ਪੂਰਨ ਸਿੰਘ ਵਾਕਿਆ ਈ ‘ਸੇਵਾ ਦੇ ਸਿਖ਼ਰ’ ਹਨ। ਅੰਮ੍ਰਿਤ ਛਕ ਕੇ ‘ਰਾਮ ਜੀ ਦਾਸ’ ਤੋਂ ‘ਪੂਰਨ ਸਿੰਘ’ ਬਣੇ ‘ਭਗਤ ਜੀ’ 1947 ਦੀ ਵੰਡ ਸਮੇਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਤੋਂ ਅਪਾਹਜ ਬੱਚੇ ਪਿਆਰਾ ਸਿੰਘ ਨੂੰ ਮੋਢਿਆਂ ‘ਤੇ ਚੁੱਕ ਕੇ ਅੰਮ੍ਰਿਤਸਰ ਲੈ ਕੇ ਆਏ ਅਤੇ ਇੱਥੇ ਲੂਲਿ÷ ਆਂ-ਲੰਗੜਿਆਂ, ਪਿੰਗਲਿਆਂ ਤੇ ਪਾਗ਼ਲਾਂ ਲਈ ‘ਪਿੰਗਲਵਾੜੇ’ ਦੇ ਰੂਪ ਵਿੱਚ ਵੱਡੀ ਸੰਸਥਾ ਕਾਇਮ ਕੀਤੀ। ਹਨ ਜਿਸ ਦੀਆਂ ਇਸ ਸਮੇਂ ਕਈ ‘ਬਰਾਂਚਾਂ’ ਹਨ। ਇਸ ਮਾਨ ਸੰਸਥਾ ਦੇ ‘ਬਾਨੀ’ ਹੋਣ ਦੇ ਨਾਲ-ਨਾਲ ਉਹ ਕੁਦਰਤ-ਪ੍ਰੇਮੀ ਅਤੇ ਵਿਦਵਾਨ ਲਿਖਾਰੀ ਵੀ ਸਨ। ਉਨ÷ ਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਅਣਗਿਣਤ ਟ੍ਰੈਕਟ, ਸੰਦੇਸ਼ ਅਤੇ ਪੁਸਤਕਾਂ ਲਿਖੀਆਂ ਤੇ ਪ੍ਰਕਾਸ਼ਿਤ ਕੀਤੀਆਂ।
ਪੰਜਾਬ ਐਂਡ ਸਿੰਧ ਬੈਂਕ ਨਾਲ ਜੁੜੀ ਵੱਡੀ ਸ਼ਖ਼ਸੀਅਤ ਡਾ. ਇੰਦਰਜੀਤ ਸਿੰਘ ਬਾਰੇ ਲੋਕ ਉਨ÷ ਾਂ ਵੱਲੋਂ ਇਸ ਬੈਂਕ ਦੇ ਵਿਕਾਸ ਵਿੱਚ ਪਾਏ ਗਏ ਮਹਾਨ ਯੋਗਦਾਨ ਕਰਕੇ ਜਾਣਦੇ ਹਨ।
ਉਨ÷ ਾਂ ਦੇ ਬਚਪਨ ਦਾ ਨਾਂ ‘ਹੀਰਾ ਲਾਲ’ ਸੀ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਉਹ ‘ਇੰਦਰਜੀਤ ਸਿੰਘ’ ਅਖਵਾਏ। ਮੇਰੇ ਸਮੇਤ ਹੋਰ ਵੀ ਕਈ ਸੀਮਤ ਜਾਣਕਾਰੀ ਹੋਣ ਕਰਕੇ ਉਨ÷ ਾਂ ਨੂੰ ਇਸ ਬੈਂਕ ਦੇ ‘ਬਾਨੀ’ ਸਮਝਦੇ ਹੋਣਗੇ। ਦਰਅਸਲ, ਭਾਈ ਵੀਰ ਸਿੰਘ, ਸੁੰਦਰ ਸਿੰਘ ਮਜੀਠੀਆ, ਡਾ. ਬਲਬੀਰ ਸੀੰਘ ਤੇ ਹੋਰਨਾਂ ਦੇ ਸੁਹਿਰਦ ਯਤਨਾਂ ਨਾਲ ਇਹ ਬੈਂਕ ਬਹੁਤ ਚਿਰ ਪਹਿਲਾਂ 24 ਜੂਨ 1908 ਨੂੰ ਸਥਾਪਿਤ ਕੀਤਾ ਗਿਆ ਸੀ ਅਤੇ ਭਾਰਤ-ਪਾਕਿ ਵੰਡ ਸਮੇਂ ਇਹ ਬੰਦ ਹੋਣ ਕਿਨਾਰੇ ਸੀ। ‘ਸੈਂਟਰਲ ਬੈਂਕ ਆਫ਼ ਇੰਡੀਆ’ ਅਤੇ ‘ਯੂਕੋ ਬੈਂਕ’ ਦੇ 28 ਸਾਲਾ ਬੈਂਕਿੰਗ ਦੇ ਲੰਮੇ ਤਜਰਬੇ ਨੂੰ ਵੇਖਦਿਆਂ ਹੋਇਆਂ ਇਸ ‘ਸਿੱਖ ਬੈਂਕ’ ਨੂੰ ਮੁੜ ਪੈਰਾਂ ਸਿਰ ਕਰਨ ਲਈ ਬੈਂਕ ਦੀ ਮੈਨੇਜਮੈਂਟ ਵੱਲੋਂ 1960 ਵਿੱਚ ਇਨ÷ ਾਂ ਕੋਲੋਂ ਇਸਦੇ ਲਈ ਜਨਰਲ ਮੈਨੇਜਰ ਵਜੋਂ ਸੇਵਾਵਾਂ ਲਈਆਂ ਗਈਆਂ। ‘ਵੰਡ’ ਤੋਂ ਬਾਅਦ ਇਸ ਬੈਂਕ ਦੀਆਂ ਕੇਵਲ 13 ਸ਼ਾਖ਼ਾਵਾਂ ਭਾਰਤ ਦੇ ਹਿੱਸੇ ਆਈਆਂ ਸਨ, ਜਿਨ÷ ਾਂ ਦੀ ਗਿਣਤੀ ਇਨ÷ ਾਂ ਦੇ ਇਸ ਬੈਂਕ ਦੇ ਚੇਅਰਮੈਨ ਵਜੋਂ 1982 ਵਿੱਚ ਸੇਵਾ-ਮੁਕਤ ਹੋਣ ਸਮੇਂ 500 ਤੱਕ ਪਹੁੰਚ ਗਈ ਅਤੇ ਉਸ ਸਮੇਂ ਇਨ÷ ਾਂ ਵਿੱਚ 11,000 ਤੋਂ ਵਧੇਰੇ ਕਰਮਚਾਰੀ ਤੇ ਅਧਿਕਾਰੀ ਕੰਮ ਕਰਦੇ ਸਨ। ਇਹ ਇਹ ਵਰਨਣਯੋਗ ਹੈ ਕਿ ਇਸ ਸਮੇਂ ਇਸ ਦੀਆਂ 1815 ਬਰਾਂਚਾਂ ਦੇਸ਼-ਵਿਦੇਸ਼ ਵਿੱਚ ਬਾਖ਼ੂਬੀ ਕੰਮ ਕਰ ਰਹੀਆਂ ਹਨ।
ਜੂਨ 1984 ਵਿੱਚ ਹੋਏ ‘ਸਾਕਾ ਨੀਲਾ ਤਾਰਾ’ ਤੋਂ ਬਾਅਦ ‘ਪਦਮਸ਼੍ਰੀ’ ਦਾ ਉੱਚ-ਸਨਮਾਨ ਭਾਰਤ ਸਰਕਾਰ ਨੂੰ ਵਾਪਸ ਕਰਨ ਵਾਲੇ ਸਾਧੂ ਸਿੰਘ ਹਮਦਰਦ ਮਹਾਨ ਪੱਤਰਕਾਰ ਅਤੇ ਗ਼ਜ਼ਲਗੋ ਸਨ। ਸੱਤਵੀਂ ਜਮਾਤ ਵਿੱਚ ਪੜ÷ ਦਿਆਂ ਇਨ÷ ਾਂ ਦੀ ਪਹਿਲੀ ਕਵਿਤਾ ਪ੍ਰਕਾਸ਼ਿਤ ਹੋਈ ਅਤੇ ਅਤੇ ਸਮਾਂ ਪਾ ਕੇ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਇਨ÷ ਾਂ ਨੇ ਭਰਪੂਰ ਨਾਮਣਾ ਖੱਟਿਆ।
ਇਨ÷ ਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰੀ-ਆਡੀਟਰ, ਗੁਰਦੁਆਰਾ ਇੰਸਪੈਕਟਰ ਅਤੇ ਸਹਾਇਕ ਪਬਲੀਸਿਟੀ ਇੰਚਾਰਜ ਵਜੋਂ ਭੂਮਿਕਾਵਾਂ ਨਿਭਾਈਆਂ। ਹਫ਼ਤਾਵਾਰੀ ਅਖ਼ਬਾਰ ‘ਖਾਲਸਾ ਐਡਵੋਕੇਟ’ ਵਿੱਚ ਕੁਝ ਸਮਾਂ ਨੌਕਰੀ ਕੀਤੀ ਅਤੇ 1944 ਵਿੱਚ ਉਰਦੂ ਦੀ ‘ਅਜੀਤ’ ਵਿੱਚ ਮੁੱਖ-ਸੰਪਾਦਕ ਬਣੇ। 1955 ਦੀ ਵਿਸਾਖੀ ਵਾਲੇ ਦਿਨ ਇਨ÷ ਾਂ ਨੇ ਪੰਜਾਬੀ ਵਿੱਚ ‘ਅਜੀਤ’ ਦਾ ਪ੍ਰਕਾਸ਼ਨ ਸ਼ੁਰੂ ਕਰ ਦਿੱਤਾ ਜਿਸ ਦੇ ਮਾਲਕ ਅਤੇ ਮੁੱਖ-ਸੰਪਾਦਕ ਅਖ਼ੀਰਲੀ ਉਮਰ ਤੱਕ ਰਹੇ। ਹਮਦਰਦ ਸਾਹਿਬ ਨੂੰ ਪੱਤਰਕਾਰ ਅਤੇ ਗ਼ਜ਼ਲਗੋ ਵਜੋਂ ਵਧੇਰੇ ਜਾਣਿਆਂ ਜਾਂਦਾ ਹੈ, ਪਰ ਇਸ ਦੇ ਨਾਲ ਹੀ ਉਨ÷ ਾਂ ਨੇ ‘ਜ਼ੀਨਤ ਬਘੇਲ ਸਿੰਘ’, ‘ਟੱਕਰ’, ਅਣਖ ਅਤੇ ‘ਸਟੈਲਾ ਬਹਾਦਰ ਸਿੰਘ’ ਨਾਵਲ ਤੇ ‘ਅੱਖੀ ਡਿੱਠਾ ਰੂਸ’ ਸਫ਼ਰਨਾਮਾ ਵੀ ਲਿਖੇ ਹਨ।
ਪੁਸਤਕ ਦੇ ਅਖ਼ੀਰਲੇ ਨੌਵੇਂ ਲੇਖ ਵਿੱਚ ਮੁਨਾਖ਼ਿਆਂ ਨੂੰ ਪੜ÷ ਨ ਵਾਲੀਆਂ ‘ਗਿਆਨ-ਰੂਪੀ ਅੱਖਾਂ’ (ਬ੍ਰੇਲ ਲਿਪੀ) ਬਖ਼ਸ਼ਣ ਵਾਲੇ ਅੱਠ ਸਾਲ ਦੀ ਉਮਰ ‘ਚ ਚੇਚਕ ਕਾਰਨ ਅੱਖਾਂ ਦੀ ਜੋਤ ਤੋਂ ਮਹਿਰੂਮ ਹੋ ਜਾਣ ਵਾਲੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਹੋਰਾਂ ਨੂੰ ਡਾ. ਰੂਪ ਸਿੰਘ ਵੱਲੋ ‘ਸੁਜਾਖੇ ਸੂਰਮੇ’ ਵਜੋਂ ਭਰਪੂਰ ਸਿਜਦਾ ਕੀਤਾ ਗਿਆ ਹੈ। ਇਸ ਦੇ ਬਾਰੇ ਇਸ ਆਰਟੀਕਲ ਦੇ ਆਰੰਭ ਵਿੱਚ ਸੰਖੇਪ ਜ਼ਿਕਰ ਕੀਤਾ ਜਾ ਚੁੱਕਾ ਹੈ। ਹੋਰ ਵਿਸਥਾਰ ਇਸ ਆਰਟੀਕਲ ਨੂੰ ਲੰਮੇਰਾ ਕਰੇਗਾ।
ਇਸ ਤਰ÷ ਾਂ ਡਾ. ਰੂਪ ਸਿੰਘ ਨੇ ਇਨ÷ ਾਂ ਨੌਂ ਮਹਾਨ ਸਿੱਖ ਸ਼ਖ਼ਸੀਅਤਾਂ ਬਾਰੇ ਵਿਸਥਾਰ ਵਿੱਚ ਲਿਖ ਕੇ ਪੰਜਾਬੀ ਪਾਠਕਾਂ ਲਈ ‘ਇੱਕ ਛੱਤ ਹੇਠ’ 9 ਵੱਖ-ਵੱਖ ‘ਸੇਵਾਵਾਂ’ ਪ੍ਰਦਾਨ ਕਰਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ‘ਸਿੰਘ ਬ੍ਰਦਰਜ਼ ਅੰਮ੍ਰਿਤਸਰ’ ਵੱਲੋਂ ਇਸ ਪੁਸਤਕ ਨੂੰ ਸੁੰਦਰ ਰੂਪ ਦੇ ਕੇ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕੀਤਾ ਗਿਆ ਹੈ। ਡਾ. ਸਾਹਿਬ ਦੇ ਇਸ ਸ਼ਾਨਦਾਰ ਯਤਨ ਦੀ ਭਰਪੂਰ ਸਰਾਹਨਾ ਕਰਦਿਆਂ ਹੋਇਆਂ ਮੈਂ ਪਾਠਕਾਂ ਨੂੰ ਇਹ ਪੜ÷ ਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹਾਂ।
***

 

RELATED ARTICLES
POPULAR POSTS