ਕੈਲਗਰੀ/ਬਿਊਰੋ ਨਿਊਜ਼
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 1 ਅਕਤੂਬਰ 2016 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ -ઠ ਬੀਬੀ ਨਿਰਮਲ ਕਾਂਤਾ ਨੇ ਅਪਣੀਆਂ ਦੋ ਅੰਗਰੇਜ਼ੀ ਕਵਿਤਾਵਾਂ Blaze of my feeling ਅਤੇ Can you cash out my feelings ਸਾਂਝੀਆਂ ਕੀਤੀਆਂ।ઠ
ਸਰੂਪ ਸਿੰਘ ਮੰਡੇਰ ਹੋਰਾਂ ਆਪਣੀ ਨਵੀਂ ਕਿਤਾਬ “ਸਬਰੰਗ” ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ.ਸ਼ਮਸ਼ੇਰ ਸਿੰਘ ਸੰਧੂ ਨੂੰ ਭੇਂਟ ਕੀਤੀ, ਜੋ ਕਿ 9 ਤਾਰੀਖ ਨੂੰ ਪੰਜਾਬੀ ਸਾਹਿਤ ਸਭਾ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ।ઠਡਾ. ਮਜ਼ਹਰ ਸਿੱਦੀਕੀ ਹੋਰਾਂ ਉਰਦੂ ਦੀਆਂ ਆਪਣੀਆਂ ਦੋ ਗ਼ਜ਼ਲਾਂ ਨਾਲ ਖ਼ੂਬ ਵਾਹ-ਵਾਹ ਲੁੱਟੀ। ਡਾ. ਮਨਮੋਹਨ ਸਿੰਘ ਬਾਠ ਹੋਰਾਂ ਨੇ ਇਕ ਹਿੰਦੀ ਫਿਲਮ ਦਾ ਗਾਣਾ ਬਾਤਰੱਨੁਮ ਗਾਕੇ ਰੌਣਕ ਲਾ ਦਿੱਤੀ।ઠ ਬੀਬੀ ਸੁਰਿੰਦਰ ਗੀਤ ਹੋਰਾਂ ਆਪਣੀ ਕਵਿਤਾ ਨਾਲ ਅੱਜ ਦੀ ਔਰਤ ਦੀ ਮਾਨਸਿਕਤਾ ਦਰਸਾਈ। ਜਸਬੀਰ ਚਾਹਲ “ਤਨਹਾ” ਹੋਰਾਂ ਅਪਣੇ ਕੁਝ ਸ਼ੇਅਰ ਸੁਣਾ ਕੇ ਵਾਹ-ਵਾਹ ਲੈ ਲਈ। ਹਰਦਿਆਲ ਸਿੰਘ (ਹੈੱਪੀ) ਮਾਨ ਹੋਰਾਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦੀਆਂ ਖ਼ੂਬੀਆਂ ਦੀ ਗੱਲ ਕਰਦਿਆਂ ਇਹ ਸੁਝਾਅ ਪੇਸ਼ ਕੀਤਾ ਕਿ ਕਿੰਨਾ ਚੰਗਾ ਹੋਵੇਗਾ ਜੇਕਰ ਸਾਰੀਆਂ ਸਭਾਵਾਂ ਮਿਲ ਕੇ ਇਕ ਸਮਾਗਮ ਕਰਨ ਜਿਸ ਵਿੱਚ ਇਤਹਾਸ ਦੇ ਜਾਣੂੰ ਬੁੱਧੀਜੀਵੀ ਭਾਰਤ ਦੇ 19ਵੀਂ ਸਦੀ ਦੇ ਇਤਿਹਾਸ ਬਾਰੇ ਵਿਚਾਰ ਕਰਨ ਜੋ ਕਿ ਸ਼ਾਇਦ ਪੱਛਮੀ ਤਾਕਤਾਂ ਨੇ ਅਪਣੀ ਸਰੇਸ਼ਟਤਾ ਬਣਾਈ ਰੱਖਣ ਕਾਰਨ ਦਬਾ ਦਿੱਤਾ।ઠ ਰਾਈਟਰਜ਼ ਫੋਰਮ ਦੀ ਟੀਮ ਦਾ ਸੁਝਾਅ ਹੈ ਕਿ ਇਹ ਇਕ ਵਡਮੁੱਲਾ ਸੁਝਾਅ ਹੈ ਅਤੇ ਜੇ ਕੋਸੋ (COSO) ਦੇ ਬੈਨਰ ਹੇਠ ਇਹੋ ਜਿਹਾ ਸਮਾਗਮ ਕੀਤਾ ਜਾਵੇ ਤਾਂ ਯਕੀਨਨ ਹੋਰ ਸਭਾਵਾਂ ਵੀ ਆਪਣਾ ਯੋਗਦਾਨ ਪਾਉਣਗੀਆਂ।ઠ ਕਰਾਰ ਬੁਖ਼ਾਰੀ ਹੋਰਾਂ ਉਰਦੂ ਦੀ ਆਪਣੀ ਇਕ ਗ਼ਜ਼ਲ ਤਰੱਨਮ ਵਿੱਚ ਪੇਸ਼ ਕਰਕੇ ਦਾਦ ਖੱਟ ਲਈ। ਬੀਬੀ ਅਮ੍ਰਿਤ ਕੋਰ ਹੋਰਾਂ ਆਪਣੀ ਲਿਖੀ ਬਹੁਤ ਹੀ ਭਾਵਨਾਤਮਕ ਅੰਗਰੇਜ਼ੀ ਕਹਾਣੀ Husnal ਨਾਲ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਕੇ ਤਾੜੀਆਂ ਖੱਟ ਲਈਆਂ।ઠਜਰਨੈਲ ਸਿੰਘ ਤੱਗੜ ਹੋਰਾਂ ਨਫ਼ਰਤ ਨੂੰ ਭੁਲ, ਆਪਸੀ ਭਾਈ-ਚਾਰਾ ਵਧਾਉਣ ‘ਤੇ ਕੁਝ ਸਤਰਾਂ ਸਾਂਝੀਆਂ ਕੀਤੀਆਂ।ઠ
ਜੱਸ ਚਾਹਲ ਨੇ ਆਪਣੇ ਅਤੇ ਪ੍ਰਧਾਨ ਪ੍ਰੋ.ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ‘ਤੇ ਡਾ. ਮਨਮੋਹਨ ਸਿੰਘ ਬਾਠ ਅਤੇ ਜਰਨੈਲ ਤੱਗੜ ਹੋਰਾਂ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …