Breaking News
Home / ਦੁਨੀਆ / ਅਮਰੀਕਾ ‘ਚ ਪਰਵਾਸੀ ਵਿਦਿਆਰਥੀਆਂ ‘ਤੇ ਲਟਕੀ ਦੇਸ਼ ਵਾਪਸੀ ਦੀ ਤਲਵਾਰ

ਅਮਰੀਕਾ ‘ਚ ਪਰਵਾਸੀ ਵਿਦਿਆਰਥੀਆਂ ‘ਤੇ ਲਟਕੀ ਦੇਸ਼ ਵਾਪਸੀ ਦੀ ਤਲਵਾਰ

Image Courtesy :ellucian

2 ਲੱਖ ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ ਅਸਰ
ਵਾਸ਼ਿੰਗਟਨ/ਬਿਊਰੋ ਨਿਊਜਾ
ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਵੀ ਹੈ, ਦੇ ਸਿਰ ‘ਤੇ ਮੁਲਕ ਛੱਡਣ ਜਾਂ ਡਿਪੋਰਟ ਕੀਤੇ ਜਾਣ ਦੀ ਤਲਵਾਰ ਲਟਕ ਗਈ ਹੈ। ਇਕ ਰਿਪੋਰਟ ਮੁਤਾਬਕ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਇਸ ਵੇਲੇ 2,51,290 ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।
ਅਮਰੀਕੀ ਇਮੀਗ੍ਰੇਸ਼ਨ ਅਥਾਰਿਟੀ ਨੇ ਲੰਘੇ ਦਿਨ ਇਕ ਪ੍ਰੈੱਸ ਰਿਲੀਜ਼ ਵਿਚ ਸਾਫ਼ ਕਰ ਦਿੱਤਾ ਹੈ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਜੇਕਰ ਯੂਨੀਵਰਸਿਟੀਆਂ ਨਿਯਮਤ ਪੜ੍ਹਾਈ ਦੀ ਥਾਂ ਸਿਰਫ਼ ਆਨਲਾਈਨ ਜਮਾਤਾਂ ਹੀ ਲਾਉਂਦੀਆਂ ਹਨ ਤਾਂ ਸਬੰਧਤ ਵਿਦੇਸ਼ੀ ਵਿਦਿਆਰਥੀਆਂ ਨੂੰ ਮੁਲਕ ਛੱਡਣਾ ਹੋਵੇਗਾ ਜਾਂ ਫਿਰ ਉਨ੍ਹਾਂ ਡਿਪੋਰਟ ਕੀਤਾ ਜਾ ਸਕਦਾ ਹੈ।
ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਬਿਆਨ ਵਿੱਚ ਕਿਹਾ ਕਿ 2020 ਸਮੈਸਟਰ ਤਹਿਤ ਸਕੂਲਾਂ ਵਿੱਚ ਜਾ ਰਹੇ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦੀ ਸੂਰਤ ਵਿੱਚ ਪੂਰੇ ਕੋਰਸ ਦਾ ਪੂਰਾ ਭਾਰ ਝੱਲਣ ਤੇ ਅਮਰੀਕਾ ਵਿੱਚ ਰਹਿਣ ਦੀ ਕੋਈ ਲੋੜ ਨਹੀਂ। ਅਥਾਰਿਟੀ ਨੇ ਰਿਲੀਜ਼ ਵਿੱਚ ਸਤੰਬਰ ਤੋਂ ਦਸੰਬਰ ਸਮੈਸਟਰ ਦੇ ਹਵਾਲੇ ਨਾਲ ਕਿਹਾ, ‘ਅਮਰੀਕਾ ਦਾ ਵਿਦੇਸ਼ ਵਿਭਾਗ ਮੁਲਕ ਦੇ ਸਕੂਲਾਂ ਜਾਂ ਹੋਰ ਪ੍ਰੋਗਰਾਮਾਂ ਤਹਿਤ ਪੂਰੀ ਤਰ੍ਹਾਂ ਆਨਲਾਈਨ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਨਹੀਂ ਕਰੇਗਾ ਤੇ ਨਾ ਹੀ ਯੂਐੱਸ ਦਾ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ ਇਨ੍ਹਾਂ ਨੂੰ ਅਮਰੀਕਾ ਵਿੱਚ ਦਾਖ਼ਲੇ ਦੀ ਇਜਾਜ਼ਤ ਦੇਵੇਗਾ।’ ਏਜੰਸੀ ਨੇ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਇਸ ਮੁਸ਼ਕਲ ਤੋਂ ਬਚਣ ਲਈ ਸਕੂਲ ਤਬਦੀਲੀ ਜਿਹੇ ਉਪਰਾਲਿਆਂ ‘ਤੇ ਵਿਚਾਰ ਕਰ ਸਕਦੇ ਹਨ।

Check Also

ਭਾਰਤੀ ਅਮਰੀਕੀ ਅਟਾਰਨੀ ਸਰਲਾ ਵਿਦਿਆ ਨਾਗਲਾ ਸੰਘੀ ਜੱਜ ਨਾਮਜ਼ਦ

ਨਾਗਲਾ ਦੱਖਣ ਏਸ਼ੀਆਈ ਮੂਲ ਦੀ ਪਹਿਲੀ ਜੱਜ ਹੋਵੇਗੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ …