-1.6 C
Toronto
Tuesday, February 10, 2026
spot_img
Homeਦੁਨੀਆਮੋਦੀ ਵੱਲੋਂ ਅਮਰੀਕਾ ਦੇ ਸਿੱਖ ਵਫ਼ਦ ਨਾਲ ਮੁਲਾਕਾਤ

ਮੋਦੀ ਵੱਲੋਂ ਅਮਰੀਕਾ ਦੇ ਸਿੱਖ ਵਫ਼ਦ ਨਾਲ ਮੁਲਾਕਾਤ

ਸਿੱਖ ਭਾਈਚਾਰੇ ਵਾਸਤੇ ਕੀਤੇ ਕੰਮਾਂ ਲਈ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਫੇਰੀ ਦੇ ਤੀਜੇ ਤੇ ਆਖਰੀ ਦਿਨ ਨਿਊਯਾਰਕ ਵਿਚ ਸਿੱਖਾਂ ਦੇ ਵਫਦ ਨਾਲ ਮੁਲਾਕਾਤ ਕੀਤੀ। ਸਿੱਖ ਵਫਦ ਨੇ ਮੋਦੀ ਸਰਕਾਰ ਵੱਲੋਂ ਸਿੱਖਾਂ ਵਾਸਤੇ ਕੀਤੇ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ‘ਸਿੱਖਸ ਆਫ ਅਮਰੀਕਾ’ ਜਥੇਬੰਦੀ ਦੇ ਜਸਦੀਪ ਸਿੰਘ ਜੱਸੀ ਨੇ ਮੋਦੀ ਨਾਲ ਮੁਲਾਕਾਤ ਮਗਰੋਂ ਕਿਹਾ, ‘ਅਸੀਂ ਬਹੁਤ ਖ਼ੁਸ਼ ਹਾਂ ਤੇ ਬੈਠਕ ਉਪਰੰਤ ਸਾਨੂੰ ਸਕਾਰਾਮਤਕ ਅਹਿਸਾਸ ਹੋਇਆ ਹੈ। ਜਿਵੇਂ ਹੀ ਪ੍ਰਧਾਨ ਮੰਤਰੀ ਤੁਰ ਕੇ ਕਮਰੇ ਵਿਚ ਪਹੁੰਚੇ, ਅਸੀਂ ਸਿੱਖਾਂ ਦੇ ਰਵਾਇਤੀ ਜੈਕਾਰੇ ‘ਜੋ ਬੋਲੇ ਸੋ ਨਿਹਾਲ’ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸਤਿ ਸ੍ਰੀ ਅਕਾਲ ਨਾਲ ਇਸਦਾ ਜਵਾਬ ਦਿੱਤਾ।’ ਵਿਸਕੌਨਸਿਨ ਤੋਂ ਉੱਘੇ ਸਿੱਖ ਆਗੂ ਦਰਸ਼ਨ ਸਿੰਘ ਧਾਲੀਵਾਲ ਨੇ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਜੱਸੀ ਨੇ ਦੱਸਿਆ, ‘ਸਾਡੀ ਉਨ੍ਹਾਂ ਨਾਲ ਬਹੁਤ ਵਧੀਆ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ। ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਇਤਿਹਾਸ ਵਿਚ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਇੰਨਾ ਕੁਝ ਕੀਤਾ ਹੋਵੇਗਾ, ਜਿੰਨਾ ਮੋਦੀ ਕਰ ਰਹੇ ਹਨ। ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਮਨਾਏ, ਸਿੱਖਾਂ, ਜੋ ਭਾਰਤ ਨਹੀਂ ਜਾ ਸਕਦੇ ਸਨ, ਦੀ ਕਾਲੀ ਸੂਚੀ ਖ਼ਤਮ ਕੀਤੀ, ਕਾਂਗਰਸ ਸਰਕਾਰ ਵੇਲੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ ਯਕੀਨੀ ਬਣਾਇਆ।’ ਜੱਸੀ ਨੇ ਕਿਹਾ, ‘ਸਿੱਖਾਂ ਲਈ ਕੀਤੇ ਕੰਮਾਂ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਅਸੀਂ ਜਲਦੀ ਹੀ ਇਕ ਹੋਰ ਵਫ਼ਦ ਲੈ ਕੇ ਭਾਰਤ ਜਾਵਾਂਗੇ ਤੇ ਉਨ੍ਹਾਂ ਨਾਲ ਹੋਰ ਕਈ ਮੁੱਦੇ ਵਿਚਾਰਾਂਗੇ।’

 

RELATED ARTICLES
POPULAR POSTS