19.4 C
Toronto
Friday, September 19, 2025
spot_img
Homeਦੁਨੀਆਜੌਰਜ ਫਲਾਇਡ ਨੂੰ ਹਜ਼ਾਰਾਂ ਵਿਅਕਤੀਆਂ ਨੇ ਦਿੱਤੀ ਸ਼ਰਧਾਂਜਲੀ

ਜੌਰਜ ਫਲਾਇਡ ਨੂੰ ਹਜ਼ਾਰਾਂ ਵਿਅਕਤੀਆਂ ਨੇ ਦਿੱਤੀ ਸ਼ਰਧਾਂਜਲੀ

ਨਸਲੀ ਵਿਤਕਰੇ ਖ਼ਿਲਾਫ਼ ਅਮਰੀਕਾ ਵਿਚ ਅਜੇ ਵੀ ਰੋਸ ਮੁਜ਼ਾਹਰੇ ਜਾਰੀ
ਹਿਊਸਟਨ/ਬਿਊਰੋ ਨਿਊਜ਼
ਸਿਆਹਫਾਮ ਜੌਰਜ ਫਲਾਇਡ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਇੱਕ ਚਰਚ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ। ਦੋ ਹਫ਼ਤੇ ਪਹਿਲਾਂ ਹੋਈ ਫਲਾਇਡ ਦੀ ਮੌਤ ਅਤੇ ਨਸਲੀ ਵਿਤਕਰੇ ਖ਼ਿਲਾਫ਼ ਅਮਰੀਕਾ ਤੇ ਹੋਰਨਾਂ ਮੁਲਕਾਂ ਵਿਚ ਰੋਸ ਮੁਜ਼ਾਹਰੇ ਅਜੇ ਵੀ ਜਾਰੀ ਹਨ। ਹਿਊਸਟਨ ਦੇ ਰਹਿਣ ਵਾਲੇ 46 ਸਾਲਾ ਫਲਾਇਡ ਨੂੰ ਇੱਕ ਗੋਰੇ ਪੁਲਿਸ ਅਧਿਕਾਰੀ ਨੇ ਹੱਥਕੜੀ ਲਗਾ ਕੇ ਜ਼ਮੀਨ ‘ਤੇ ਸੁੱਟ ਦਿੱਤਾ ਸੀ ਤੇ ਉਸ ਦੇ ਗਲੇ ਨੂੰ ਆਪਣੇ ਗੋਡੇ ਨਾਲ ਓਨੀ ਦੇਰ ਤੱਕ ਨੱਪੀ ਰੱਖਿਆ ਜਦ ਤੱਕ ਉਸ ਦੀ ਮੌਤ ਨਾ ਹੋ ਗਈ। ਇਸ ਘਟਨਾ ਤੋਂ ਰੋਹ ਵਿਚ ਆਏ ਅਮਰੀਕੀਆਂ ਵੱਲੋਂ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਫਲਾਇਡ ਦੇ ਆਖਰੀ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਾਸਕ ਤੇ ਦਸਤਾਨੇ ਪਾਈ ਤਿੱਖੀ ਧੁੱਪ ਵਿਚ ਕਤਾਰਾਂ ‘ਚ ਖੜ੍ਹੇ ਰਹੇ। ਲੋਕਾਂ ਨੇ ਫਲਾਇਡ ਦੇ ਤਾਬੂਤ ਸਾਹਮਣੇ ਖੜ੍ਹੇ ਹੋ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ। 30 ਸਾਲਾ ਜੈਸਿਕਾ ਮੌਂਡਰਾਗਨ ਤੇ 38 ਸਾਲਾ ਰਿਕਾਰਡੋ ਮੌਂਡਰਾਗਨ ਨੇ ਕਿਹਾ ਕਿ ਉਹ ਆਪਣੇ ਛੇ ਸਾਲਾ ਬੱਚੇ ਨਾਲ ਫਲਾਇਡ ਦੇ ਆਖਰੀ ਦਰਸ਼ਨਾਂ ਲਈ ਆਸਟਿਨ ਤੋਂ ਹਿਊਸਟਨ ਆਏ ਹਨ। ਇਸੇ ਤਰ੍ਹਾਂ 38 ਸਾਲਾ ਲਾਰਾ ਪੇਨਾ ਬਰਾਊਨਜ਼ਵਿਲੇ ਤੋਂ ਛੇ ਘੰਟੇ ਕਾਰ ਚਲਾ ਕੇ ਹਿਊਸਟਨ ਪਹੁੰਚੀ। ਉਨ੍ਹਾਂ ਕਿਹਾ ਕਿ ਇਸ ਸਮੇਂ ਲਾਤੀਨੀ ਭਾਈਚਾਰੇ ਲਈ ਸਿਆਹਫਾਮ ਭਾਈਚਾਰੇ ਨੂੰ ਹਮਾਇਤ ਦੇਣੀ ਬਹੁਤ ਜ਼ਰੂਰੀ ਹੈ। ਸਾਬਕਾ ਪੇਸ਼ੇਵਰ ਬਾਕਸਰ ਫਲਾਇਡ ਮੇਅਵੇਦਰ ਨੇ ਜੌਰਸ ਫਲਾਇਡ ਦੀਆਂ ਅੰਤਿਮ ਰਸਮਾਂ ਦਾ ਸਾਰਾ ਖਰਚਾ ਚੁੱਕਿਆ ਹੈ। ਪਰਲਲੈਂਡ ਦੇ ਹਿਊਸਟਨ ਮੈਮੋਰੀਅਲ ਗਾਰਡਨਜ਼ ਕਬਰਿਸਤਾਨ ਵਿਚ ਫਲਾਇਡ ਦੀ ਲਾਸ਼ ਉਸ ਦੀ ਮਾਂ ਲਾਰਨੇਸੀਆ ਫਲਾਇਡ ਦੀ ਕਬਰ ਨੇ ਨੇੜੇ ਦਫਨਾਈ ਗਈ। ਟੈਕਸਾਸ ਦੇ ਗਵਰਨਰ ਗਰੇਗ ਐਬਟ ਨੇ ਜਾਰਜ ਫਲਾਇਡ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਹਮਦਰਦੀ ਪ੍ਰਗਟਾਈ। ਉਨ੍ਹਾਂ ਫਲਾਇਡ ਦੇ ਪਰਿਵਾਰ ਨੂੰ ਸਨਮਾਨ ਵਜੋਂ ਟੈਕਸਾਸ ਕੈਪੀਟਲ ਵਿਚ ਲਹਿਰਾਇਆ ਗਿਆ ਇੱਕ ਝੰਡਾ ਵੀ ਸੌਂਪਿਆ। ਐਬਟ ਨੇ ਪੁਲਿਸ ਪ੍ਰਬੰਧ ਵਿਚ ਸੁਧਾਰ ਕਰਨ ਦੇ ਸੰਕੇਤ ਵੀ ਦਿੱਤੇ। ਉੱਧਰ ਦੋ ਹਫ਼ਤੇ ਬਾਅਦ ਵੀ ਰੋਸ ਮੁਜ਼ਾਹਰੇ ਨਹੀਂ ਰੁਕ ਰਹੇ ਤੇ ਸ਼ਰਲੋਟ ਮੈੱਕਲੇਨਬਰਗ ਦੀ ਪੁਲਿਸ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਪ੍ਰਦਰਸ਼ਨਕਾਰੀਆਂ ਨੇ ਸੀਐੱਮਪੀਡੀ ਕੈਪਟਨ ਬਰੇਡ ਕੋਚ ਨੂੰ ਨਾਅਰੇਬਾਜ਼ੀ ਕਰਦਿਆਂ ਘੇਰ ਲਿਆ ਤੇ ਉਸ ਦੇ ਵਾਲ ਕੱਟ ਦਿੱਤੇ।
ਅਮਰੀਕਾ ਵਿਚ ਪੁਲਿਸ ਅਧਿਕਾਰੀਆਂ ਦੀ ਨਿੱਜੀ ਜਾਣਕਾਰੀ ਆਨਲਾਈਨ ਲੀਕ ਹੋਣ ਨਾਲ ਹੜਕੰਪ
ਵਾਸ਼ਿੰਗਟਨ : ਸਿਆਹਫਾਮ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਦੇ ਮਾਮਲੇ ਵਿਚ ਅਮਰੀਕਾ ‘ਚ ਹੋਏ ਪ੍ਰਦਰਸ਼ਨਾਂ ਦੇ ਚੱਲਦਿਆਂ ਦੇਸ਼ ਭਰ ਵਿਚ ਪੁਲਿਸ ਅਧਿਕਾਰੀਆਂ ਦੀ ਨਿੱਜੀ ਜਾਣਕਾਰੀ ਆਨਲਾਈਨ ਲੀਕ ਹੋਣ ਦੀਆਂ ਖਬਰਾਂ ਨਾਲ ਹੜਕੰਪ ਮਚਾ ਦਿੱਤਾ ਹੈ। ਇਹ ਜਾਣਕਾਰੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੀ ਇਕ ਖੁਫੀਆ ਦਸਤਾਵੇਜ ਤੋਂ ਮਿਲੀ ਹੈ। ਦਸਤਾਵੇਜ਼ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਇਹ ‘ਹਿੰਸਕ ਮੌਕਾਪ੍ਰਸਤ’ ਹਮਲਿਆਂ ਨੂੰ ਜਨਮ ਦਿੰਦਾ ਦੇ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਇਹ ਕਾਨੂੰਨੀ ਬਦਲਾਅ ਅਧਿਕਾਰੀਆਂ ਨੂੰ ਆਪਣੇ ਡਿਊਟੀ ਨੂੰ ਪੂਰਾ ਕਰਨ ਤੋਂ ਰੋਕ ਸਕਦਾ ਹੈ।

RELATED ARTICLES
POPULAR POSTS