ਕਿਹਾ : ਬੰਧਕਾਂ ਨੂੰ ਜਲਦੀ ਕਰੋ ਰਿਹਾਅ, ਨਹੀਂ ਤਾਂ ਮਾਰੇ ਜਾਓਗੇ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਚਿਤਾਵਨੀ ਦਿੱਤੀ ਕਿ ਸਾਰੇ ਬੰਧਕਾਂ ਨੂੰ ਹੁਣੇ ਰਿਹਾਅ ਕਰੋ, ਨਹੀਂ ਤਾਂ ਮਾਰੇ ਜਾਓਗੇ। ਟਰੰਪ ਨੇ ਅੱਗੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਤੁਸੀਂ ਹੱਤਿਆ ਕੀਤੀ ਹੈ ਉਨ੍ਹਾਂ ਦੀ ਲਾਸ਼ਾਂ ਵੀ ਤੁਰੰਤ ਵਾਰਸਾਂ ਨੂੰ ਦਿੱਤੀਆਂ ਜਾਣ ਨਹੀਂ ਤਾਂ ਤੁਹਾਡਾ ਕੰਮ ਖਤਮ ਹੋ ਜਾਵੇਗਾ। ਵ੍ਹਾਈਟ ਹਾਊਸ ਨੇ ਲੰਘੀ ਦੇਰ ਰਾਤ ਕਿਹਾ ਕਿ ਗਾਜ਼ਾ ਬੰਧਕਾਂ ਦੇ ਮੁੱਦੇ ’ਤੇ ਅਮਰੀਕਾ ਅਤੇ ਹਮਾਸ ਦਰਮਿਆਨ ਕਤਰ ਦੀ ਰਾਜਧਾਨੀ ਦੋਹਾਂ ’ਚ ਸਿੱਧੀ ਗੱਲਬਾਤ ਹੋਈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਸੀ ਕਿ ਚਰਚਾ ਤੋਂ ਪਹਿਲਾਂ ਇਜ਼ਰਾਈਲ ਨਾਲ ਗੱਲਬਾਤ ਕੀਤੀ ਗਈ ਸੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਇਸ ਗੱਲਬਾਤ ਸਬੰਧੀ ਜਾਣਕਾਰੀ ਦਿੱਤੀ ਗਈ। ਇਜ਼ਰਾਇਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ’ਚ ਹੁਣ ਤੱਕ ਲਗਭਗ ਕਾਫੀ ਜਿਊਂਦੇ ਵਿਅਕਤੀ ਬੰਧਕ ਹਨ, ਜਿਨ੍ਹਾਂ ’ਚ ਇਕ ਅਮਰੀਕੀ ਨਾਗਰਿਕ ਏਡਨ ਅਲੈਕਜੈਂਡਰ ਸਮੇਤ 35 ਹੋਰ ਵਿਅਕਤੀ ਸ਼ਾਮਲ ਹਨ।
Check Also
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਸ਼ਾ ਤਸ਼ਕਰਾਂ ਦੇ ਮਕਾਨ ਢਾਹੁਣ ਦੀ ਪ੍ਰਕਿਰਿਆ ਨੂੰ ਦੱਸਿਆ ਸਹੀ
ਕਿਹਾ : ਕਾਨੂੰਨੀ ਤਰੀਕੇ ਨਾਲ ਢਾਹੇ ਜਾ ਰਹੇ ਹਨ ਨਸ਼ਾ ਤਸਕਰਾਂ ਦੇ ਮਕਾਨ ਜਲੰਧਰ/ਬਿਊਰੋ ਨਿਊਜ਼ …