28 ਵਿਅਕਤੀਆਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
ਕਾਬੁਲ/ਬਿਊਰੋ ਨਿਊਜ਼
ਅਫਗਨਿਸਤਾਨ ਦੇ ਡਿਫੈਂਸ ਵਿਭਾਗ ਦੇ ਦਫਤਰ ਉਤੇ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ਵਿੱਚ 28 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 320 ਦੇ ਕਰੀਬ ਜ਼ਖਮੀ ਹੋਏ ਹਨ। ਦੂਜੇ ਪਾਸੇ ਕਾਬੁਲ ਸਥਿਤ ਭਾਰਤੀ ਦੂਤਾਵਾਸ ਦੇ ਸਾਰੇ ਕਰਮੀਂ ਸੁਰਖਿਅਤ ਹਨ। ਭਾਰਤੀ ਦੂਤਾਵਾਸ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਧਮਾਕੇ ਤੋਂ ਬਾਅਦ ਭਾਰਤੀ ਦੂਤਾਵਾਸ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਵਿਸਫੋਟਕ ਸਮਗਰੀ ਨਾਲ ਉਡਾ ਲਿਆ ਜਿਸ ਤੋ ਬਾਅਦ ਪੂਰੇ ਇਲਾਕੇ ਵਿੱਚ ਅਫ਼ਰਾ ਤਫ਼ਰੀ ਮੱਚ ਗਈ। ਧਮਾਕੇ ਤੋਂ ਬਾਅਦ ਅੱਤਵਾਦੀਆਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ।
ਧਮਾਕੇ ਕਾਰਨ ਅਮਰੀਕੀ ਦੂਤਾਵਾਸ ਅਤੇ ਇਸ ਦੇ ਆਸਪਾਸ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਅਜੇ ਤੱਕ ਇਸ ਧਮਾਕੇ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ।
Check Also
ਬੱਚੇ ਪੈਦਾ ਕਰਨ ਲਈ ਨਵਾਂ ਕਾਨੂੰਨ ਬਣਾਏਗਾ ਰੂਸ
ਰੂਸ ਨੇ ਘਟ ਰਹੀ ਆਬਾਦੀ ਦੇ ਚੱਲਦਿਆਂ ਲਿਆ ਫੈਸਲਾ ਮਾਸਕੋ/ਬਿਊਰੋ ਨਿਊਜ਼ ਰੂਸ ਦੀ ਸਰਕਾਰ ਇਕ …