ਕਿਹਾ : ਗਾਜ਼ਾ ਭਰ ਵਿੱਚ ਮਨੁੱਖਤਾਵਾਦੀ ਮਦਦ ਪਹੁੰਚਾਉਣ ਲਈ ਕੈਨੇਡਾ ਤਿਆਰ
ਓਟਵਾ/ਬਿਊਰੋ ਨਿਊਜ਼ : ਇਜ਼ਰਾਈਲ ਤੇ ਹਮਾਸ ਦਰਮਿਆਨ ਜੰਗ ਨੂੰ ਖ਼ਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਉਲੀਕੀ ਗਈ ਯੋਜਨਾ ਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਸਵਾਗਤ ਕੀਤਾ ਗਿਆ ਹੈ।
ਇੱਕ ਮੈਸੇਜ ਵਿੱਚ ਕਾਰਨੀ ਨੇ ਆਖਿਆ ਕਿ ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਗਈ ਇਸ ਪੇਸ਼ਕਦਮੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੁਣ ਹਮਾਸ ਨੂੰ ਵੀ ਕਦਮ ਅੱਗੇ ਵਧਾਉਣੇ ਚਾਹੀਦੇ ਹਨ ਤੇ ਫੌਰੀ ਤੌਰ ਉੱਤੇ ਸਾਰੇ ਬੰਦੀਆਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਇਸ ਮੈਸੇਜ ਵਿੱਚ ਉਨ੍ਹਾਂ ਇਹ ਵੀ ਆਖਿਆ ਕਿ ਇਸ ਤੋਂ ਬਾਅਦ ਗਾਜ਼ਾ ਭਰ ਵਿੱਚ ਮਨੁੱਖਤਾਵਾਦੀ ਮਦਦ ਪਹੁੰਚਾਉਣ ਲਈ ਕੈਨੇਡਾ ਤਿਆਰ-ਬਰ -ਤਿਆਰ ਰਹੇਗਾ।
ਜ਼ਿਕਰਯੋਗ ਹੈ ਕਿ 20 ਨੁਕਾਤੀ ਇਹ ਸ਼ਾਂਤੀ ਯੋਜਨਾ ਵ੍ਹਾਈਟ ਹਾਊਸ ਵੱਲੋਂ ਤਿਆਰ ਕੀਤੀ ਗਈ ਹੈ ਤੇ ਇਸ ਉੱਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਵੱਲੋਂ ਹਾਮੀ ਦੀ ਮੋਹਰ ਲਾਈ ਗਈ ਹੈ। ਨੇਤਨਾਯਾਹੂ ਨੇ ਇਹ ਮੰਗ ਵੀ ਕੀਤੀ ਹੈ ਕਿ ਫਲਸਤੀਨੀਆਂ ਨੂੰ ਮਨੁੱਖਤਾਵਾਦੀ ਮਦਦ ਅਤੇ ਜੰਗਬਦੀ ਦੇ ਬਦਲੇ, ਹਮਾਸ ਨੂੰ ਨਿਸ਼ਸਤਰ ਕੀਤਾ ਜਾਵੇ ਤੇ ਬਾਕੀ ਰਹਿੰਦੇ ਬੰਦੀਆਂ ਨੂੰ ਆਜ਼ਾਦ ਕਰਕੇ ਵਾਪਿਸ ਭੇਜਿਆ ਜਾਵੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਲਸਤੀਨ ਵੱਲੋਂ ਅਜੇ ਇਸ ਦਾ ਕੋਈ ਜਵਾਬ ਨਹੀਂ ਆਇਆ ਹੈ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਇਸ ਡੀਲ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ।
ਮਾਰਕ ਕਾਰਨੀ ਨੇ ਗਾਜ਼ਾ ਲਈ ਟਰੰਪ ਵੱਲੋਂ ਪੇਸ਼ ਕੀਤੀ ਸ਼ਾਂਤੀ ਯੋਜਨਾ ਦਾ ਕੀਤਾ ਸਵਾਗਤ
RELATED ARTICLES

