ਜਲੰਧਰ ਦੇ ਇਕ ਕਾਲਜ ਦੇ ਹੋਸਟਲ ‘ਚੋਂ 19 ਸਾਲਾ ਤਿੰਨ ਕਸ਼ਮੀਰੀ ਵਿਦਿਆਰਥੀਆਂ ਕੋਲੋਂ ਵੱਡੀ ਮਾਤਰਾ ‘ਚ ਅਸਲਾ ਹੋਇਆ ਬਰਾਮਦ
ਜਲੰਧਰ/ਬਿਊਰੋ ਨਿਊਜ਼
ਪੰਜਾਬ ਪੁਲਿਸ ਅਤੇ ਜੰਮੂ ਕਸ਼ਮੀਰ ਦੇ ਸਪੈਸ਼ਲ ਅਪਰੇਸ਼ਨ ਗਰੁਪ ਨੇ ਸਾਂਝੀ ਕਰਵਾਈ ਕਰਦਿਆਂ ਇੱਥੇ ਪੜ੍ਹ ਰਹੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੋਹਾਂ ਸੂਬਿਆਂ ਦੀ ਪੁਲਿਸ ਨੇ ਪਿੰਡ ਸ਼ਾਹਪੁਰ ਵਿਚ ਸੀਟੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਤੋਂ ਦੋ ਅਤੇ ਸੇਂਟ ਸੋਲਜਰ ਇੰਸਟੀਚਿਊਟ ਤੋਂ ਇਕ ਕਸ਼ਮੀਰੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਦਾ ਸਬੰਧ ਅੱਤਵਾਦੀ ਜਮਾਤ ਅਲਕਾਇਦਾ ਦੇ ਸਲੀਪਰ ਸੈਲ ਵਜੋਂ ਕਰਨ ਵਾਲੀ ਜਮਾਤ ‘ਅਨਸਾਰ ਗਜ਼ਵਤ-ਉਲ-ਹਿੰਦ’ ਤੇ ‘ਜੈਸ਼-ਏ-ਮੁਹੰਮਦ’ ਦੇ ਨਾਲ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਕੋਲੋਂ ਇੱਕ ਏ.ਕੇ. 47, ਇੱਕ ਪਿਸਤੌਲ ਤੇ ਹੋਰ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋਈ ਹੈ।
ਮੁਲਜ਼ਮਾਂ ਦੀ ਪਛਾਣ ਜ਼ਾਹਿਦ ਗੁਲਜ਼ਾਰ ਵਾਸੀ ਰਾਜਪੁਰਾ (ਸ੍ਰੀਨਗਰ), ਯੂਸ਼ਫ਼ ਰਫ਼ੀਕ ਭੱਟ ਵਾਸੀ ਨੂਰਪੁਰਾ ਪੁਲਵਾਮਾ ਅਤੇ ਮੁਹੰਮਦ ਇਦਰੀਸ਼ ਉਰਫ ਨਦੀਮ ਵਾਸੀ ਪੁਲਵਾਮਾ ਜੰਮੂ ਕਸ਼ਮੀਰ ਵਜੋਂ ਹੋਈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …