7.1 C
Toronto
Saturday, May 2, 2026
spot_img
Homeਹਫ਼ਤਾਵਾਰੀ ਫੇਰੀਭਾਰਤੀ ਮੂਲ ਦੀ ਆਸਟਰੇਲੀਆਈ ਵੱਸੋਂ ਨੇ ਅੰਕੜਿਆਂ 'ਚ ਇੰਗਲੈਂਡ ਨੂੰ ਪਛਾੜਿਆ

ਭਾਰਤੀ ਮੂਲ ਦੀ ਆਸਟਰੇਲੀਆਈ ਵੱਸੋਂ ਨੇ ਅੰਕੜਿਆਂ ‘ਚ ਇੰਗਲੈਂਡ ਨੂੰ ਪਛਾੜਿਆ

ਆਸਟਰੇਲੀਆ ਵਿਚ ਭਾਰਤ ਦੇ ਜੰਮਿਆਂ ਦੀ ਗਿਣਤੀ ਸਭ ਤੋਂ ਵੱਧ
ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਦੀ ਆਬਾਦੀ ਦੇ ਇਤਿਹਾਸ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਦਰਅਸਲ, ਇੱਥੇ ਹੁਣ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਨੇ ਅੰਕੜਿਆਂ ਵਿੱਚ ਇੰਗਲੈਂਡ ਦੇ ਮੂਲ ਨਿਵਾਸੀਆਂ ਨੂੰ ਵੀ ਪਛਾੜ ਦਿੱਤਾ ਹੈ। ਆਸਟਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ 2026 ਦੇ ਤਾਜ਼ਾ ਅੰਕੜਿਆਂ ਮੁਤਾਬਕ, ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 9,71,020 ਹੋ ਗਈ ਹੈ, ਜੋ ਕਿ ਇੰਗਲੈਂਡ ਦੇ 9,70,950 ਦੇ ਅੰਕੜੇ ਤੋਂ ਥੋੜ੍ਹੀ ਜ਼ਿਆਦਾ ਹੈ। ਇਹ ਵਾਧਾ ਮਾਮੂਲੀ ਹੋਣ ਦੇ ਬਾਵਜੂਦ ਇਤਿਹਾਸਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ 1891 ਵਿੱਚ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਗਲੈਂਡ ਪਹਿਲੇ ਨੰਬਰ ਤੋਂ ਹੇਠਾਂ ਖਿਸਕ ਗਿਆ ਹੈ।
ਮਾਹਿਰਾਂ ਮੁਤਾਬਕ ਇਹ ਬਦਲਾਅ ਪਿਛਲੇ 10 ਸਾਲਾਂ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ ਵਿੱਚ ਹੋਏ 5 ਲੱਖ ਤੋਂ ਵੱਧ ਦੇ ਵਾਧੇ ਅਤੇ ਇੰਗਲੈਂਡ ਮੂਲ ਦੀ ਵੱਸੋਂ ਦੇ ਉਮਰ ਦਰਾਜ਼ ਹੋਣ ਕਾਰਨ ਦੇਖਣ ਨੂੰ ਮਿਲਿਆ ਹੈ। ਅੰਕੜਾ ਵਿਭਾਗ ਅਨੁਸਾਰ, ਇਸ ਸਮੇਂ ਆਸਟਰੇਲੀਆ ਦੀ ਕੁੱਲ ਆਬਾਦੀ ਦਾ ਲਗਪਗ 32 ਫੀਸਦੀ ਹਿੱਸਾ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਦਾ ਜਨਮ ਵਿਦੇਸ਼ਾਂ ਵਿੱਚ ਹੋਇਆ ਹੈ।
ਆਸਟਰੇਲੀਆ ‘ਚੋਂ 15 ਭਾਰਤੀ ਡਿਪੋਰਟ
11 ਪੰਜਾਬੀ, 2 ਤੇਲੰਗਾਨਾ, 1 ਹਰਿਆਣਾ ਤੇ 1 ਉਤਰਾਖੰਡ ਨਾਲ ਸਬੰਧਤ
ਚੰਡੀਗੜ੍ਹ/ਬਿਊਰੋ ਨਿਊਜ਼ : ਆਸਟਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਸਟਰੇਲੀਆ ਤੋਂ ਡਿਪੋਰਟ ਹੋਣ ਵਾਲਿਆਂ ਵਿਚ 11 ਪੰਜਾਬੀ ਨੌਜਵਾਨ ਹਨ ਅਤੇ ਇਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ।
ਸੀਐਮ ਨੇ ਦੱਸਿਆ ਕਿ ਹੁਣ ਤੱਕ ਜੋ ਸੂਚੀ ਮਿਲੀ ਹੈ, ਉਸ ਵਿਚ ਸਿਰਫ ਹੋਮ ਸਟੇਟ ਪੰਜਾਬ ਲਿਖਿਆ ਹੋਇਆ ਹੈ। ਇਸ ਸੂਚੀ ਵਿਚ 15 ਵਿਅਕਤੀਆਂ ਦੇ ਨਾਮ ਹਨ, ਜਿਨ੍ਹਾਂ ਵਿਚ 2 ਤੇਲੰਗਾਨਾ, 1 ਹਰਿਆਣਾ ਅਤੇ 1 ਉਤਰਾਖੰਡ ਨਾਲ ਸਬੰਧਤ ਹੈ।
ਸੀਐਮ ਮਾਨ ਨੇ ਦੱਸਿਆ ਕਿ ਅਸੀਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਾਂਗੇ ਅਤੇ ਪਤਾ ਕਰਾਂਗੇ ਕਿ ਇਨ੍ਹਾਂ ਨੂੰ ਕਿਸ ਨੇ ਵਿਦੇਸ਼ ਭੇਜਿਆ ਸੀ। ਸੀਐਮ ਨੇ ਕਿਹਾ ਕਿ ਜੇਕਰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨਾ ਪਿਆ ਤਾਂ ਉਹ ਵੀ ਕਰਾਂਗੇ ਅਤੇ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ।

 

 

RELATED ARTICLES
POPULAR POSTS