8 C
Toronto
Monday, May 11, 2026
spot_img
Homeਹਫ਼ਤਾਵਾਰੀ ਫੇਰੀਕੈਨੇਡੀਅਨ ਫੌਜ ਦੀ ਅਧੁਨਿਕਤਾ ਲਈ ਨਵੇਂ ਹਥਿਆਰ ਅਤੇ ਸਾਜੋ-ਸਾਮਾਨ 'ਤੇ ਜ਼ੋਰ

ਕੈਨੇਡੀਅਨ ਫੌਜ ਦੀ ਅਧੁਨਿਕਤਾ ਲਈ ਨਵੇਂ ਹਥਿਆਰ ਅਤੇ ਸਾਜੋ-ਸਾਮਾਨ ‘ਤੇ ਜ਼ੋਰ

ਕੈਲਗਰੀ/ਬਿਊਰੋ ਨਿਊਜ਼ : ਕੈਨੇਡੀਅਨ ਫੌਜ ਦੇ ਕਮਾਂਡਰ ਨੇ ਕੈਲਗਰੀ ਵਿੱਚ ਹੋਈ ਸੁਰੱਖਿਆ ਕਾਨਫਰੰਸ ਦੌਰਾਨ ਕਿਹਾ ਕਿ ਕੈਨੇਡਾ ਦੀ ਫੌਜ ਨੂੰ ਅਧੁਨਿਕ ਬਣਾਉਣ ਲਈ ਨਵੇਂ ਸਾਜੋ-ਸਾਮਾਨ ਅਤੇ ਨਿਵੇਸ਼ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਇਹ ਫਜ਼ੂਲ ਖਰਚ ਨਹੀਂ, ਸਗੋਂ ਫੌਜ ਨੂੰ ਮਜ਼ਬੂਤ ਅਤੇ ਤਿਆਰ ਬਣਾਉਣ ਲਈ ਜ਼ਰੂਰੀ ਕਦਮ ਹਨ। ਫੈਡਰਲ ਬਜਟ 2025 ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਮਜ਼ਬੂਤ ਕਰਨ ਲਈ ਪੰਜ ਸਾਲਾਂ ਵਿੱਚ 81.8 ਬਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ। ਕੈਨੇਡਾ ਨੇ 2025-26 ਤੱਕ ਡਿਫੈਂਸ ਖਰਚਾ ਦਾ 2 ਫੀਸਦੀ ਕਰਨ ਅਤੇ 2035 ਤੱਕ 5 ਫੀਸਦੀ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ।
ਮਾਈਕਲ ਰਾਈਟ ਨੇ ਦੱਸਿਆ ਕਿ ਫੌਜ ਕਰੀਬ 50 ਵੱਡੇ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਵਿੱਚ ਨਵੇਂ ਹਥਿਆਰ, ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਪ੍ਰਣਾਲੀ ਅਤੇ ਜ਼ਮੀਨ ਤੋਂ ਹਵਾਈ ਰੱਖਿਆ ਪ੍ਰਣਾਲੀ ਸ਼ਾਮਲ ਹਨ, ਖ਼ਾਸ ਕਰਕੇ ਆਰਕਟਿਕ ਖੇਤਰ ਦੀ ਸੁਰੱਖਿਆ ਲਈ। ਉਨ੍ਹਾਂ ਕਿਹਾ ਕਿ ਫੌਜ ਵਿੱਚ ਸੈਨਿਕਾਂ ਦੀ ਗਿਣਤੀ ਵਧਾਉਣ ਅਤੇ ਉਨ੍ਹਾਂ ਨੂੰ ਵਧੀਆ ਟ੍ਰੇਨਿੰਗ ਦੇਣ ਦੀ ਵੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਫੌਜ ਦੀ ਅਧੁਨਿਕਤਾ ਬਹੁਤ ਜ਼ਰੂਰੀ ਹੈ।

 

RELATED ARTICLES
POPULAR POSTS