ਮੌਸਮ ਬਦਲਦੇ ਰਹੇ, ਰੁੱਤਾਂ ਆਉਂਦੀਆਂ-ਜਾਂਦੀਆਂ ਰਹੀਆਂ, ਪਰ ਅਦਾਰਾ ‘ਪਰਵਾਸੀ’ ਦਾ ਸ਼ੁਰੂ ਹੋਇਆ ਸਫ਼ਰ ਕਦਮ ਦਰ ਕਦਮ ਅੱਗੇ ਵਧਦਾ ਗਿਆ। ਕਈ ਹਨ੍ਹੇਰੀਆਂ ਵੀ ਝੁੱਲੀਆਂ, ਕਈ ਝੱਖੜ ਵੀ ਹੰਢਾਏ ਪਰ ਪਰਵਾਸੀ ਦੇ ਪਾਠਕ, ਸ਼ੁਭਚਿੰਤਕ ਛਤਰੀਆਂ ਬਣ ਸਿਰਾਂ ‘ਤੇ ਤਣਦੇ ਰਹੇ, 21ਵਰ੍ਹਿਆਂ ਵਿਚ ‘ਪਰਵਾਸੀ’ ਅਖ਼ਬਾਰ ਦੇ ਨਾਲ, ‘ਪਰਵਾਸੀ ਰੇਡੀਓ’ ਵੀ ਜੁੜਿਆ, ‘ਪਰਵਾਸੀ ਟੀਵੀ’ ਸ਼ਾਮਲ ਹੋਇਆ, ‘ਜੀਟੀਏ ਡਾਇਰੈਕਟਰੀ’, ‘ਪਰਵਾਸੀ ਵੈਬਸਾਈਟ’, ‘ਪਰਵਾਸੀ ਐਵਾਰਡ’, ‘ਪੀਫਾ ਐਵਾਰਡ’, ‘ਪਰਵਾਸੀ ਰਾਹਤ ਫੰਡ’ ਤੇ ਹੋਰ ਕਿੰਨਾ ਕੁੱਝ ਤੇ ਇਸ ਸਭ ਦੇ ਨਾਲ-ਨਾਲ ‘ਅਦਾਰਾ ਪਰਵਾਸੀ’ ਦੀ ਸਭ ਤੋਂ ਵੱਡੀ ਤਾਕਤ, ਸਭ ਤੋਂ ਵੱਡੀ ਜਾਇਦਾਦ ਤੇ ਸਰਮਾਇਆ ਤੁਸੀਂ ਹੋ ਤੇ ਹੁਣ ਜਦੋਂ ‘ਪਰਵਾਸੀ’ 21 ਵਰ੍ਹਿਆਂ ਦਾ ਹੋ ਗਿਆ ਹੈ ਤਾਂ ਇਸ ਸ਼ੁਭ ਮੌਕੇ ‘ਤੇ ਸਮੁੱਚੇ ਪਰਿਵਾਰ ਨੂੰ, ‘ਪਰਵਾਸੀ’ ਦੀ ਟੀਮ ਨੂੰ, ਪਾਠਕਾਂ, ਰੇਡੀਓ, ਟੀਵੀ ਦੇ ਸਰੋਤਿਆਂ ਤੇ ਦਰਸ਼ਕਾਂ ਅਤੇ ਸਾਡੇ ਬਿਜਨਸ ਪਾਰਟਨਰਾਂ ਨੂੰ ਅਤੇ ਸਭਨਾਂ ਨੂੰ ਢੇਰ ਸਾਰੀਆਂ ਮੁਬਾਰਕਾਂ। ਤੁਰਦੇ ਰਹਾਂਗੇ ਤੇ ਨਵੀਂ ਇਬਾਰਤ ਲਿਖਦੇ ਰਹਾਂਗੇ।
– ਰਜਿੰਦਰ ਸੈਣੀ
ਮੁੱਖ ਸੰਪਾਦਕ ਅਤੇ ਅਦਾਰਾ ਪਰਵਾਸੀ ਦੇ ਮੁਖੀ