Breaking News
Home / ਹਫ਼ਤਾਵਾਰੀ ਫੇਰੀ / ਕੇਜਰੀਵਾਲ ਨਿਹੰਗ ਬਾਣੇ ਵਿਚ, ਭਖਿਆ ਵਿਵਾਦ

ਕੇਜਰੀਵਾਲ ਨਿਹੰਗ ਬਾਣੇ ਵਿਚ, ਭਖਿਆ ਵਿਵਾਦ

Kejrewal News Indian today copy copyਅੰਮ੍ਰਿਤਸਰ/ਬਿਊਰੋ ਨਿਊਜ਼ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਇੱਕ ਨਾਮੀ ਮੈਗਜ਼ੀਨ ਦੇ ਸੰਪਾਦਕ ਤੇ ਮਾਲਕ ਖ਼ਿਲਾਫ਼ ਦਿੱਲੀ ਦੇ ਪਾਰਲੀਮੈਂਟ ਸਟਰੀਟ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੈਗਜ਼ੀਨ ਦੇ ਮੁੱਖ ਪੰਨੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਹੰਗ ਬਾਣੇ ਵਿੱਚ ਦਿਖਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਇੱਥੇ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਸਮੇਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਵੱਲੋਂ ‘ਆਪ’ ਆਗੂ ਅਸ਼ੀਸ਼ ਖੇਤਾਨ ਤੇ ਹੋਰਨਾਂ ਖਿਲਾਫ ਆਈਪੀਸੀ ਦੀ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਸਬੰਧੀ ਸਿੱਖ ਆਗੂ ਪੀਰ ਮੁਹੰਮਦ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਸਨ ਅਤੇ ਉਨ੍ਹਾਂ ਨੇ ਇੱਕ ਮੈਗਜ਼ੀਨ ਖਰੀਦੀ। ਇਹ ਦੇਸ਼ ਦੀ ਨਾਮੀ ਮਾਸਿਕ ਮੈਗਜ਼ੀਨ ਹੈ, ਜੋ ਹਿੰਦੀ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਇਸ ਦੇ ਮੁੱਖ ਪੰਨੇ ‘ਤੇ ਕੇਜਰੀਵਾਲ ਨੂੰ ਨਿਹੰਗ ਬਾਣੇ ਵਿੱਚ ਦਿਖਾਇਆ ਗਿਆ ਹੈ। ਤਸਵੀਰ ਵਿੱਚ ਉਸ ਨੇ ਸਿਰ ‘ਤੇ ਦੁਮਾਲਾ ਸਜਾਇਆ ਹੋਇਆ ਹੈ, ਪੀਲੇ ਰੰਗ ਦੇ ਨਿਹੰਗ ਬਾਣੇ ਵਿੱਚ ਉਨ੍ਹਾਂ ਨੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਇਸ ਦੇ ਹੇਠਾਂ ਅੰਕਿਤ ਹੈ ਕਿ ‘ਆਪ ਦੀ ਲਲਕਾਰ, ਦਿੱਲੀ ਤੋਂ ਬਾਅਦ ਹੁਣ ਪੰਜਾਬ ਤੇ ਗੋਆ ‘ਤੇ ਕੇਜਰੀਵਾਲ ਦੀ ਨਜ਼ਰ’। ਉਨ੍ਹਾਂ ਨੇ ਥਾਣਾ ਪਾਰਲੀਮੈਂਟ ਸਟਰੀਟ ਵਿੱਚ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਇਸ ਮੈਗਜ਼ੀਨ ਵੱਲੋਂ ਇਕ ਗੈਰ ਸਿੱਖ ਵਿਅਕਤੀ ਨੂੰ ਨਿਹੰਗ ਬਾਣੇ ਵਿਚ ਦਿਖਾਇਆ ਗਿਆ ਹੈ, ਜਿਸ ਨੇ ਸਿੱਖ ਕਕਾਰ ਕਿਰਪਾਨ ਫੜੀ ਹੋਈ ਹੈ। ਅਜਿਹਾ ਕਰਕੇ ਇਸ ਮੈਗਜ਼ੀਨ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਯਤਨ ਕੀਤਾ ਗਿਆ ਹੈ।ਉਨ੍ਹਾਂ ਅਪੀਲ ਕੀਤੀ ਹੈ ਕਿ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਹੋਰਨਾਂ ਖਿਲਾਫ ਆਈਪੀਸੀ ਦੀ ਧਾਰਾ 295 ਏ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸੇ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵਲੋਂ ਨਿਹੰਗ ਬਾਣੇ ਵਿਚ ਕੇਜਰੀਵਾਲ ਦੀ ਤਸਵੀਰ ਛਾਪਣ ਵਾਲੇ ਮੈਗਜ਼ੀਨ ਦੇ ਮੁੱਖ ਸੰਪਾਦਕ ਅਰੁਨ ਪੁਰੀ ਅਤੇ ਬਾਕੀ ਟੀਮ ਨੂੰ ਕਨੂੰਨੀ ਨੋਟਿਸ ਭੇਜ ਕੇ ਬਿਨਾ ਸ਼ਰਤ ਮੁਆਫੀ 7 ਦਿਨਾਂ ਵਿਚ ਮੰਗਣ ਅਤੇ ਮੁਆਫੀ ਨਾ ਮੰਗਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …