0.6 C
Toronto
Saturday, March 14, 2026
spot_img
Homeਹਫ਼ਤਾਵਾਰੀ ਫੇਰੀਹਰਸਿਮਰਤ ਰੰਧਾਵਾ ਦੇ ਕਤਲ ਦੇ ਦੋਸ਼ ਹੇਠ ਹੋਈ ਗ੍ਰਿਫਤਾਰੀ

ਹਰਸਿਮਰਤ ਰੰਧਾਵਾ ਦੇ ਕਤਲ ਦੇ ਦੋਸ਼ ਹੇਠ ਹੋਈ ਗ੍ਰਿਫਤਾਰੀ

ਵੈਨਕੂਵਰ/ਬਿਊਰੋ ਨਿਊਜ਼ : ਪੁਲਿਸ ਨੇ ਚਾਰ ਮਹੀਨੇ ਪਹਿਲਾਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਦੌਰਾਨ ਜਾਨ ਗੁਆਉਣ ਵਾਲੀ 21 ਸਾਲਾ ਪੰਜਾਬਣ ਮੁਟਿਆਰ ਹਰਸਿਮਰਤ ਰੰਧਾਵਾ ਦੇ ਕਥਿਤ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ 17 ਅਪਰੈਲ ਨੂੰ ਹਮਿਲਟਨ ਦੇ ਅੱਪਰ ਜੇਮਜ਼ ਖੇਤਰ ਵਿੱਚ ਵਾਪਰੀ ਸੀ, ਜਿੱਥੇ ਬੱਸ ਅੱਡੇ ‘ਤੇ ਖੜ੍ਹੀ ਹਰਸਿਮਰਤ ਨੂੰ ਗੋਲੀ ਲੱਗੀ ਸੀ ਤੇ ਹਸਪਤਾਲ ਜਾਂਦੇ ਹੋਏ ਉਸ ਦੀ ਮੌਤ ਹੋ ਗਈ ਸੀ। ਪੁਲਿਸ ਬੁਲਾਰੇ ਡੈਰੀ ਰੀਡ ਅਨੁਸਾਰ ਪੁਲਿਸ ਉਦੋਂ ਤੋਂ ਹੀ ਦੋਵਾਂ ਗਰੋਹਾਂ ਸਬੰਧਿਤ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤੇ ਆਖਰ 32 ਸਾਲਾ ਮੁਲਜ਼ਮ, ਜਿਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ, ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ। ਗੈਰਤਲਬ ਹੈ ਕਿ ਹਰਸਿਮਰਤ ਰੰਧਾਵਾ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਸੀ ਤੇ ਮੋਹਾਵਕ ਕਾਲਜ ਪੜ੍ਹਦੀ ਸੀ। ਪੁਲਿਸ ਬੁਲਾਰੇ ਅਨੁਸਾਰ ਮੁਲਜ਼ਮ ਖ਼ਿਲਾਫ਼ ਸਖਤ ਦੋਸ਼ ਆਇਦ ਕੀਤੇ ਗਏ ਹਨ।

RELATED ARTICLES
POPULAR POSTS