1.6 C
Toronto
Thursday, November 27, 2025
spot_img
Homeਹਫ਼ਤਾਵਾਰੀ ਫੇਰੀਸੰਯੁਕਤ ਰਾਸ਼ਟਰ ਦੀਆਂ ਜਾਂਚ ਏਜੰਸੀਆਂ ਦੀ ਰਿਪੋਰਟ 'ਚ ਹੋਇਆ ਖੁਲਾਸਾ

ਸੰਯੁਕਤ ਰਾਸ਼ਟਰ ਦੀਆਂ ਜਾਂਚ ਏਜੰਸੀਆਂ ਦੀ ਰਿਪੋਰਟ ‘ਚ ਹੋਇਆ ਖੁਲਾਸਾ

ਦੁਨੀਆ ਭਰ ‘ਚ 13 ਕਰੋੜ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦਾ ਹੈ ਕਰੋਨਾ
ਰੋਮ : ਸੰਯੁਕਤ ਰਾਸ਼ਟਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਇਸ ਸਾਲ ਲਗਪਗ ਹੋਰ 13 ਕਰੋੜ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਮੰਨੀਏ ਦਾ ਪਿਛਲੇ ਸਾਲ ਦੁਨੀਆਭਰ ਵਿਚ ਭੁੱਖਮਰੀ ਦੀ ਕਗਾਰ ‘ਤੇ ਪਹੁੰਚੇ ਲੋਕਾਂ ਦੀ ਗਿਣਤੀ ਵਿਚ ਲਗਪਗ ਇਕ ਕਰੋੜ ਦਾ ਇਜ਼ਾਫਾ ਹੋਇਆ ਸੀ। ਸੰਯੁਕਤ ਰਾਸ਼ਟਰ ਨੇ ਇਹ ਮੁਲਾਂਕਣ ਖਾਧ ਸੁਰੱਖਿਆ ਤੇ ਪੋਸ਼ਣ ਦੀ ਸਥਿਤੀ ‘ਤੇ ਹਾਲੀਆ ਰਿਪੋਰਟ ਤੋਂ ਬਾਅਦ ਜਾਰੀ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਜਾਂਚ ਏਜੰਸੀਆਂ ਵੱਲੋਂ ਇਹ ਰਿਪੋਰਟ ਜਾਰੀ ਕੀਤੀ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ‘ਚ ਮੌਜੂਦਾ ਆਰਥਿਕ ਦ੍ਰਿਸ਼ ਦੱਸਦੇ ਹਨ ਕਿ ਮਹਾਮਾਰੀ ਕਾਰਨ ਸਾਲ 2020 ਵਿਚ ਕੁਪੋਸ਼ਣ ‘ਚ 8.3 ਕਰੋੜ ਤੋਂ 13.2 ਕਰੋੜ ਲੋਕਾਂ ਦਾ ਇਜ਼ਾਫਾ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਮੁਤਾਬਕ ਪਿਛਲੇ ਸਾਲ ਲਗਪਗ 69 ਕਰੋੜ ਲੋਕ ਭੁੱਖਮਰੀ ਦੀ ਲਪੇਟ ਵਿਚ ਰਹੇ ਸੀ। ਇਹ ਗਿਣਤੀ ਪੂਰੀ ਦੁਨੀਆ ਦੀ ਆਬਾਦੀ ਦਾ ਲਗਪਗ ਨੌ ਫ਼ੀਸਦ ਹਿੱਸਾ ਹੈ। ਸਾਲ 2018 ਦੌਰਾਨ ਇਸ ‘ਚ ਲਗਪਗ ਇਕ ਕਰੋੜ ਜਦਕਿ ਸਾਲ 2014 ਵਿਚ ਲਗਪਗ ਛੇ ਕਰੋੜ ਦਾ ਵਾਧਾ ਦਰਜ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ’ਤੇ ਨਜ਼ਰ ਮਾਰੀਏ ਤਾਂ ਦਹਾਕਿਆਂ ਤੱਕ ਭੁੱਖਮਰੀ ਦੇ ਇੰਡੈਕਸ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਸੀ ਪਰ ਸਾਲ 2014 ਤੋਂ ਭੁੱਖਮਰੀ ਦੇ ਅੰਕੜਿਆਂਵਿਚ ਵਾਧਾ ਸ਼ੁਰੂ ਹੋ ਗਿਆ। ਸੰਯੁਕਤ ਰਾਸ਼ਟਰ ਦੇ ਅੰਕੜੇ ਦੱਸਦੇ ਹਨ ਕਿ ਭੁੱਖਮਰੀ ਦੇ ਅੰਕੜਿਆਂਵਿਚ ਵਾਧਾ ਹਾਲੇ ਵੀ ਜਾਰੀ ਹੈ। ਰਿਪੋਰਟ ਮੁਤਾਬਕ ਏਸ਼ੀਆ ‘ਚ ਬਹੁਤ ਜ਼ਿਆਦਾ ਕਪੋਸ਼ਣ ਆਬਾਦੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਏਸ਼ੀਆ ਵਿਚ 38.1 ਕਰੋੜ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਹਾਲ ਹੀ ‘ਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਟੋਨੀਓ ਗੁਟਰੇਸਨੇ ਕਰੋਨਾ ਸੰਕਟ ਦੇ ਕਾਰਨ ਵਿਸ਼ਵ ਵਿਚ ‘ਗਲੋਬਲ ਫੂਡ ਐਮਰਜੈਂਸੀ’ ਤੋਂ ਬਚਣ ਲਈ ਤਤਕਾਲ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੁਨੀਆ ਵਿਚ 82 ਕਰੋੜ ਲੋਕ ਭੁੱਖੇ ਹਨ। ਮੌਜੂਦਾ ਸਮੇਂ ਦੌਰਾਨ ਦੁਨੀਆਂਵਿਚ ਜੋ ਹਾਲਾਤ ਹਨ ਉਸ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਲਗਪਗ 14.4 ਕਰੋੜ ਬੱਚਿਆਂ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਨੇ ਇਸ ਸਥਿਤੀ ਨੂੰ ਹੋਰ ਬੁਰਾ ਬਣਾ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਹਾਲ ਹੀ ਵਿਚ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਪੂਰੀ ਦੁਨੀਆ ਵਿਚ ਲਗਪਗ ਅੱਠ ਕਰੋੜ ਲੋਕ ਰਿਫਊਜੀ ਹਨ। ਇਹੀ ਨਹੀਂ ਸਾਲ 2019 ਵਿਚ ਵੱਖ-ਵੱਖ ਪੈਦਾ ਹੋਏ ਹਾਲਾਤ ਕਾਰਨ ਲਗਪਗ ਇਕ ਕਰੋੜ ਲੋਕ ਆਪਣਾ ਘਰ ਛੱਡ ਕੇ ਦੂਜੀ ਜਗ੍ਹਾ ਵਸਣ ਲਈ ਮਜਬੂਰ ਹੋਏ ਹਨ।

RELATED ARTICLES
POPULAR POSTS