ਓਟਵਾ/ਬਿਊਰੋ ਨਿਊਜ਼ : ਓਟਾਵਾ ਦੇ ਯਾਤਰੀ ਅਗਲੇ ਸਪਰਿੰਗ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਨਾਨ-ਸਟਾਪ ਉਡਾਨ ਭਰ ਸਕਣਗੇ। ਇਹ ਦੂਜਾ ਵਿਦੇਸ਼ੀ ਡਿਸਟੀਨੇਸ਼ਨ ਹੈ ਜਿੱਥੇ ਕੈਨੇਡਾ ਦੀ ਰਾਜਧਾਨੀ ਤੋਂ ਸਿੱਧੇ ਉਡਾਨ ਭਰੀ ਜਾ ਸਕੇਗੀ। ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 31 ਮਾਰਚ, 2025 ਨੂੰ ਓਟਵਾ ਤੋਂ ਲੰਡਨ ਦੇ ਹੀਥਰੋ ਲਈ ਨਾਨ-ਸਟਾਪ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰੇਗਾ। ਏਅਰ ਕੈਨੇਡਾ ਦੇ ਡਰੀਮਲਾਈਨਰ ਬੇੜੇ ਨਾਲ ਉਡਾਨਾਂ ਹਫ਼ਤੇ ਵਿੱਚ ਚਾਰ ਵਾਰ ਸੰਚਾਲਿਤ ਕੀਤੀ ਜਾਣਗੀਆਂ। ਸ਼ੇਡਿਊਲ ਅਨੁਸਾਰ, ਉਡਾਨਾਂ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਓਟਵਾ ਤੋਂ ਲੰਡਨ ਲਈ ਰਵਾਨਾ ਹੋਣਗੀਆਂ। ਲੰਡਨ ਤੋਂ ਓਟਵਾ ਲਈ ਉਡਾਨਾਂ ਵੀ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਰਵਾਨਾ ਹੋਣਗੀਆਂ।
Check Also
ਕੈਨੇਡਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਰਾਹਤ
ਵਰਕ ਪਰਮਿਟ ਵਾਸਤੇ ਕੋਰਸਾਂ ਦੀ ਕਟੌਤੀ ਨੂੰ ਅੱਗੇ ਪਾਇਆ ਵਾਪਸ ਮੁੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ …