0.4 C
Toronto
Friday, March 27, 2026
spot_img
Homeਹਫ਼ਤਾਵਾਰੀ ਫੇਰੀਉਨਟਾਰੀਓ ਸਰਕਾਰ ਨੇ ਨਵੇਂ ਘਰਾਂ 'ਤੇ 13% ਐਚਐਸਟੀ ਹਟਾਇਆ

ਉਨਟਾਰੀਓ ਸਰਕਾਰ ਨੇ ਨਵੇਂ ਘਰਾਂ ‘ਤੇ 13% ਐਚਐਸਟੀ ਹਟਾਇਆ

ਖਰੀਦਦਾਰਾਂ ਨੂੰ ਮਿਲੇਗੀ ਲੱਖਾਂ ਦੀ ਰਾਹਤ
ਉਨਟਾਰੀਓ : ਕੈਨੇਡਾ ਦੀ ਉਨਟਾਰੀਓ ਸਰਕਾਰ ਆਉਣ ਵਾਲੇ 2026 ਦੇ ਬਜਟ ਵਿੱਚ, $1 ਮਿਲੀਅਨ ਤੱਕ ਦੇ ਨਵੇਂ ਘਰਾਂ ਦੇ ਯੋਗ ਖਰੀਦਦਾਰਾਂ ਲਈ ਹਾਰਮੋਨਾਈਜ਼ਡ ਸੇਲਜ਼ ਟੈਕਸ (ਐਚਐਸਟੀ) 13% ਹਟਾ ਕੇ ਘਰਾਂ ਦੀ ਮਾਲਕੀ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਪਰਿਵਾਰਾਂ ਦੀ ਮਦਦ ਕਰਨਾ ਜਾਰੀ ਰੱਖ ਰਹੀ ਹੈ। $130,000 ਦੀ ਇਹ ਅਧਿਕਤਮ ਛੋਟ $1.5 ਮਿਲੀਅਨ ਤੱਕ ਦੀ ਕੀਮਤ ਵਾਲੇ ਨਵੇਂ ਘਰਾਂ ਲਈ ਦਿੱਤੀ ਜਾਵੇਗੀ, ਅਤੇ ਅਨੁਪਾਤਕ ਤੌਰ ‘ਤੇ $130,000 ਦੀ ਛੋਟ $1.5 ਮਿਲੀਅਨ ਦੇ ਘਰਾਂ ‘ਤੇ ਅਤੇ $1.85 ਮਿਲੀਅਨ ਅਤੇ ਇਸ ਤੋਂ ਵੱਧ ਦੇ ਘਰਾਂ ਲਈ ਅਧਿਕਤਮ ਇਹ ਛੋਟ ਘਟ ਕੇ $24,000 ਤੱਕ ਹੋਵੇਗੀ, ਪ੍ਰੋਵਿੰਸ ਅਤੇ ਫੈਡਰਲ ਸਰਕਾਰ ਵੱਲੋਂ ਪਹਿਲਾਂ ਕੀਤੇ ਵਾਅਦੇ ਜਿਸ ਵਿੱਚ ਪਹਿਲਾਂ $1 ਮਿਲੀਅਨ ਦੇ ਨਵੇਂ ਘਰ ਖਰੀਦਣ ਲਈ ਐਚਐਸਟੀ ਰੀਬੇਟ ਦੀ ਗੱਲ ਕੀਤੀ ਗਈ ਸੀ ਉਸ ਨੂੰ ਹੀ ਅੱਗੇ ਵਧਾਇਆ ਗਿਆ ਹੈ। ਪ੍ਰੋਵਿੰਸ ਅਤੇ ਫੈਡਰਲ ਸਰਕਾਰ ਦੀ ਇਸ ਭਾਈਵਾਲੀ ਨਾਲ ਓਨਟਾਰੀਓ ਵਿੱਚ ਘਰਾਂ ਦੀ ਖਰੀਦ ਵਿੱਚ ਕੁੱਲ ਟੈਕਸ ਰਾਹਤ ਵਿੱਚ ਲਗਭਗ $2.2 ਬਿਲੀਅਨ ਦੀ ਛੋਟ ਮਿਲੇਗੀ। ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਟੈਰਿਫਾਂ ਅਤੇ ਆਰਥਿਕ ਅਨਿਸ਼ਚਿਤਤਾ ਦੇ ਮੱਦੇਨਜ਼ਰ, ਸਾਡੀ ਸਰਕਾਰ ਪਰਿਵਾਰਾਂ ਲਈ ਕੀਮਤਾਂ ਘੱਟ ਕਰਨ, ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਅਤੇ ਸਵੈ-ਨਿਰਭਰ ਅਰਥਵਿਵਸਥਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਫੈਡਰਲ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਓਨਟਾਰੀਓ ਦੇ ਲੋਕਾਂ ਨੂੰ ਸਾਰਥਿਕ ਅਤੇ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ।

 

RELATED ARTICLES
POPULAR POSTS