ਓਟਵਾ : ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਨੂੰ ਲਗਾਤਾਰ ਚੌਥੀ ਵਾਰ 2.25 ਫੀਸਦੀ ‘ਤੇ ਕਾਇਮ ਰੱਖਿਆ ਹੈ। ਇਸ ਦੌਰਾਨ ਬੈਂਕ ਨੇ ਮਹਿੰਗਾਈ ਵਧਣ ਦੀ ਚਿਤਾਵਨੀ ਵੀ ਦਿੱਤੀ ਹੈ। ਬੈਂਕ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਅਨੁਸਾਰ, ਮਹਿੰਗਾਈ ਅਪ੍ਰੈਲ ਵਿੱਚ ਕਰੀਬ 3 ਫੀਸਦੀ ਤੱਕ ਪਹੁੰਚ ਸਕਦੀ ਹੈ, ਪਰ ਇਸ ਤੋਂ ਬਾਅਦ ਇਹ ਘਟ ਕੇ ਅਗਲੇ ਸਾਲ ਦੇ ਸ਼ੁਰੂ ਵਿੱਚ 2 ਫੀਸਦੀ ਦੇ ਟਾਰਗੇਟ ‘ਤੇ ਆ ਜਾਣ ਦੀ ਉਮੀਦ ਹੈ। ਬੈਂਕ ਦੇ ਗਵਰਨਰ ਟਿੱਫ ਮੈਕਲਮ ਨੇ ਕਿਹਾ ਕਿ ਉੱਚੀਆਂ ਗਲੋਬਲ ਊਰਜਾ ਕੀਮਤਾਂ, ਖਾਸ ਕਰਕੇ ਪੈਟਰੋਲ ਅਤੇ ਖਾਣ-ਪੀਣ ਦੀਆਂ ਵਧੀਆਂ ਕੀਮਤਾਂ ਕੈਨੇਡੀਅਨਜ਼ ‘ਤੇ ਵੱਧ ਬੋਝ ਪਾ ਰਹੀਆਂ ਹਨ। ਰਿਪੋਰਟ ਮੁਤਾਬਕ ਕਿਰਾਇਆ ਅਤੇ ਖਾਣ-ਪੀਣ ਦੀਆਂ ਕੀਮਤਾਂ ਅਜੇ ਵੀ ਉੱਚੀਆਂ ਹਨ, ਹੋਰ ਖੇਤਰਾਂ ਵਿੱਚ ਕੀਮਤਾਂ ਸਧਾਰਨ ਹੋ ਰਹੀਆਂ ਹਨ, ਬੈਂਕ ਦਾ ਮੰਨਣਾ ਹੈ ਕਿ ਅਮਰੀਕੀ ਟੈਰਿਫ਼ ਅਤੇ ਵਿਸ਼ਵ ਪੱਧਰੀ ਹਾਲਾਤ, ਜਿਵੇਂ ਮਿਡਲ ਈਸਟ ਵਿੱਚ ਟਕਰਾਅ, ਆਰਥਿਕਤਾ ‘ਤੇ ਅਸਰ ਪਾ ਸਕਦੇ ਹਨ। ਇੱਕ ਅੰਦਾਜ਼ੇ ਅਨੁਸਾਰ 2026 ਵਿੱਚ ਆਰਥਿਕ ਵਾਧਾ 1.2 ਫੀਸਦੀ ਰਹੇਗਾ, 2027 ਵਿੱਚ 1.6 ਫੀਸਦੀ, 2028 ਵਿੱਚ 1.7 ਫੀਸਦੀ। ਬੈਂਕ ਨੇ ਸੰਕੇਤ ਦਿੱਤਾ ਹੈ ਕਿ ਜੇ ਹਾਲਾਤ ਇਸੇ ਤਰ੍ਹਾਂ ਰਹਿੰਦੇ ਹਨ, ਤਾਂ ਵਿਆਜ਼ ਦਰ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਘੱਟ ਹੈ, ਪਰ ਜ਼ਰੂਰਤ ਪਈ ਤਾਂ ਸੋਧ ਕੀਤੀ ਜਾ ਸਕਦੀ ਹੈ।
ਬੈਂਕ ਆਫ ਕੈਨੇਡਾ ਨੇ ਵਿਆਜਦਰ 2.25 ਫੀਸਦੀ ‘ਤੇ ਬਰਕਰਾਰ ਰੱਖੀ, ਮਹਿੰਗਾਈ ਵਧਣ ਦੀ ਚਿਤਾਵਨੀ
RELATED ARTICLES

