9.2 C
Toronto
Friday, April 24, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਿਨਨ ਨੇ ਜੈੱਟ ਫਿਊਲ ਮਹਿੰਗਾ ਹੋਣ 'ਤੇ...

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਿਨਨ ਨੇ ਜੈੱਟ ਫਿਊਲ ਮਹਿੰਗਾ ਹੋਣ ‘ਤੇ ਦਿੱਤੀ ਚਿਤਾਵਨੀ

ਏਅਰਲਾਈਨਾਂ ਵੱਲੋਂ ਰਾਹਤ ਮਿਲਣ ਦੀ ਕੋਈ ਗਾਰੰਟੀ ਨਹੀਂ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਿਨਨ ਨੇ ਕਿਹਾ ਹੈ ਕਿ ਵਧ ਰਹੀਆਂ ਜੈੱਟ ਫਿਊਲ ਦੀਆਂ ਕੀਮਤਾਂ ਨੂੰ ਲੁਕੋ ਕੇ ਦਿਖਾਉਣ ਦਾ ਕੋਈ ਤਰੀਕਾ ਨਹੀਂ ਅਤੇ ਇਹ ਹਵਾਈ ਯਾਤਰਾ ਉਦਯੋਗ ਲਈ ਵੱਡੀ ਚੁਣੌਤੀ ਬਣ ਚੁੱਕੀ ਹੈ। ਓਟਵਾ ਵਿੱਚ ਦਿੱਤੇ ਬਿਆਨ ਦੌਰਾਨ ਮੈਕਿਨਨ ਨੇ ਦੱਸਿਆ ਕਿ ਸਰਕਾਰ ਅਮਰੀਕਾ-ਇਰਾਨ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਆ ਰਹੀ ਉਥਲ-ਪੁਥਲ ‘ਤੇ ਨਜ਼ਰ ਰੱਖ ਰਹੀ ਹੈ। ਇਸਦੇ ਚਲਦੇ ਫੈਡਰਲ ਸਰਕਾਰ ਨੇ ਲੇਬਰ ਡੇਅ ਤੱਕ ਗੈਸ ਅਤੇ ਡੀਜ਼ਲ ਉਤੇ ਲੱਗਣ ਵਾਲਾ ਫਿਊਲ ਐਕਸਾਈਜ਼ ਟੈਕਸ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹਵਾਈ ਫਿਊਲ ‘ਤੇ ਲੱਗਣ ਵਾਲਾ ਕਰੀਬ 4 ਸੈਂਟ ਪ੍ਰਤੀ ਲੀਟਰ ਅਤੇ ਅਣਲੈਡਿਡ ਏਵੀਏਸ਼ਨ ਗੈਸ ਉਤੇ 10 ਸੈਂਟ ਪ੍ਰਤੀ ਲੀਟਰ ਟੈਕਸ ਰੋਕਿਆ ਗਿਆ ਹੈ। ਹਾਲਾਂਕਿ ਮੰਤਰੀ ਨੇ ਇਹ ਗਾਰੰਟੀ ਨਹੀਂ ਦਿੱਤੀ ਕਿ ਏਅਰਲਾਈਨ ਕੰਪਨੀਆਂ ਇਹ ਰਾਹਤ ਸਿੱਧੇ ਤੌਰ ‘ਤੇ ਯਾਤਰੀਆਂ ਤੱਕ ਪਹੁੰਚਾਉਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ‘ਤੇ ਨਜ਼ਰ ਰੱਖੇਗੀ ਕਿ ਕੰਪਨੀਆਂ ਟੈਕਸ ਕਟੌਤੀ ਦਾ ਫਾਇਦਾ ਲੋਕਾਂ ਨੂੰ ਦੇਣ। ਮੈਕਿਨਨ ਨੇ ਇਹ ਵੀ ਕਿਹਾ ਕਿ ਫਿਊਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ, ਇਸ ਸੱਚਾਈ ਤੋਂ ਬਚਿਆ ਨਹੀਂ ਜਾ ਸਕਦਾ ਅਤੇ ਇਹੀ ਕਾਰਨ ਹੈ ਕਿ ਸਰਕਾਰ ਨੂੰ ਇਹ ਕਦਮ ਚੁੱਕਣਾ ਪਿਆ।
ਏਅਰਲਾਈਨਾਂ ਘਟਾ ਰਹੀਆਂ ਹਨ ਉਡਾਨਾਂ
ਮੱਧ ਪੂਰਬ ਵਿੱਚ ਜੰਗ ਦੇ ਕਾਰਨ ਸਟਰੇਟ ਆਫ ਹੌਰਮੂਜ਼ ਬੰਦ ਹੋਣ ਤੋਂ ਬਾਅਦ ਜੈੱਟ ਫਿਊਲ ਦੀ ਕੀਮਤ ਦੁੱਗਣੀ ਹੋ ਗਈ ਹੈ, ਜਿਸ ਨਾਲ ਗਲੋਬਲ ਹਵਾਈ ਯਾਤਰਾ ਉਦਯੋਗ ਨੂੰ ਵੱਡਾ ਝਟਕਾ ਲੱਗਿਆ ਹੈ। ਮਾਹਿਰਾਂ ਨੇ ਇਸ ਸਥਿਤੀ ਨੂੰ ਅਣਦੇਖਿਆ ਸੰਕਟ ਕਰਾਰ ਦਿੱਤਾ ਹੈ। ਇਸ ਸੰਕਟ ਦੇ ਮੱਦੇਨਜ਼ਰ ਕਈ ਵੱਡੀਆਂ ਏਅਰਲਾਈਨਾਂ ਨੇ ਆਪਣੀਆਂ ਉਡਾਨਾਂ ਵਿੱਚ ਕਟੌਤੀ ਜਾਂ ਅਸਥਾਈ ਰੋਕ ਲਗਾ ਦਿੱਤੀ ਹੈ। ਕੈਨੇਡਾ ਦੀ ਏਅਰ ਟਰਾਂਜ਼ੈਟ ਦੀ ਪੇਰੈਂਟ ਕੰਪਨੀ ਟਰਾਂਜ਼ੈਟ ਏਟੀ ਇਨਕਾਰਪੋਰੇਸ਼ਨ ਨੇ ਆਪਣੀ ਸਮਰੱਥਾ ਵਿੱਚ 6 ਫੀਸਦੀ ਕਮੀ ਦਾ ਐਲਾਨ ਕੀਤਾ ਹੈ। ਇਸ ਨਾਲ ਯੂਰਪ ਅਤੇ ਕੈਰੇਬੀਅਨ ਰੂਟਾਂ ‘ਤੇ ਉਡਾਨਾਂ ਦੀ ਗਿਣਤੀ ਘਟਾਈ ਗਈ ਹੈ ਅਤੇ ਕਿਊਬਾ ਲਈ ਸੇਵਾ ਅਕਤੂਬਰ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਏਅਰ ਕੈਨੇਡਾ ਨੇ ਵੀ ਛੇ ਰੂਟ ਬੰਦ ਕਰ ਦਿੱਤੇ ਹਨ। ਇਨ੍ਹਾਂ ਵਿੱਚ ਘਰੇਲੂ, ਅੰਤਰਰਾਸ਼ਟਰੀ ਅਤੇ ਅਮਰੀਕਾ-ਕੈਨੇਡਾ ਸਰਹੱਦੀ ਰੂਟ ਸ਼ਾਮਲ ਹਨ, ਜਿਵੇਂ ਫੋਰਟ ਮੈਕਮਰੇ ਤੋਂ ਵੈਨਕੂਵਰ ਅਤੇ ਨਿਊਯਾਰਕ ਤੋਂ ਟੋਰਾਂਟੋ। ਯੂਰਪ ਵਿੱਚ, ਜਰਮਨੀ ਦੀ ਏਅਰਲਾਈਨ ਲੁਫਥਾਂਸਾ ਨੇ ਲਗਭਗ 20,000 ਛੋਟੇ ਰੂਟਾਂ ਵਾਲੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ, ਜਿਸ ਨਾਲ ਵੱਡੀ ਮਾਤਰਾ ਵਿੱਚ ਫਿਊਲ ਦੀ ਬਚਤ ਹੋਵੇਗੀ।

 

RELATED ARTICLES
POPULAR POSTS