19.2 C
Toronto
Friday, April 3, 2026
spot_img
Homeਦੁਨੀਆਕੈਲੀਫੋਰਨੀਆ ਵਿੱਚ ਸਿੱਖ ਵਿਅਕਤੀ 'ਤੇ ਨਫ਼ਰਤੀ ਹਮਲਾ, ਦੋਸ਼ੀ ਗ੍ਰਿਫਤਾਰ

ਕੈਲੀਫੋਰਨੀਆ ਵਿੱਚ ਸਿੱਖ ਵਿਅਕਤੀ ‘ਤੇ ਨਫ਼ਰਤੀ ਹਮਲਾ, ਦੋਸ਼ੀ ਗ੍ਰਿਫਤਾਰ

ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇਕ ਸਿੱਖ ਕਲਰਕ ਨੂੰੰ ਕੌਫ਼ੀ ਦੇ ਪੈਸੇ ਮੰਗਣ ਬਦਲੇ ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜੌਹਨ ਕਰੈਨ ਨਾਂ ਦੇ ਸ਼ਖ਼ਸ ਨੇ ਸਿੱਖ ਕਲਰਕ ਨੂੰ ਪਹਿਲਾਂ ਘਸੁੰਨ ਮਾਰੇ ਤੇ ਮਗਰੋਂ ਗਰਮ ਕੌਫ਼ੀ ਉਸ ਉਪਰ ਸੁੱਟ ਦਿੱਤੀ। ਪੁਲਿਸ ਨੇ ਕਰੈਨ ਨੂੰ ਨਫ਼ਰਤੀ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਰਿਪੋਰਟ ਵਿਚ ਹਾਲਾਂਕਿ ਸਿੱਖ ਦੀ ਪਛਾਣ ਨਹੀਂ ਦੱਸੀ ਗਈ। ਇਹ ਘਟਨਾ ਲੰਘੇ ਬੁੱਧਵਾਰ ਦੀ ਹੈ ਤੇ ਮੈਰਿਸਵਿਲੇ ਵਿੱਚ ਵਾਪਰੀ। ਮੈਰਿਸਵਿਲੇ ਪੁਲਿਸ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਸਿੱਖ ਕਲਰਕ ਨੇ ਦੱਸਿਆ ਕਿ ਕਰੇਨ ਨੇ ਕੌਫ਼ੀ ਦਾ ਆਰਡਰ ਦਿੱਤਾ ਸੀ ਤੇ ਮਗਰੋਂ ਉਸ ਨੇ ਬਿਨਾ ਅਦਾਇਗੀ ਕੀਤਿਆਂ ਜਾਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਫੁਟੇਜ ਵਿੱਚ ਸਿੱਖ ਕਲਰਕ ਹਮਲੇ ਤੋਂ ਪਹਿਲਾਂ ਰੇਸਤਰਾਂ ਦੇ ਮੂਹਰਲੇ ਦਰਵਾਜ਼ੇ ‘ਤੇ ਕਰੇਨ ਨਾਲ ਬਹਿਸ ਕਰਦਾ ਵਿਖਾਈ ਦੇ ਰਿਹਾ ਹੈ। ਪੁਲਿਸ ਮੁਤਾਬਕ ਗਰਮ ਕੌਫ਼ੀ ਸੁੱਟੇ ਜਾਣ ਤੇ ਘਸੁੰਨ ਮੁੱਕੀ ਕਰਕੇ ਪੀੜਤ ਦੇ ਸਰੀਰ ਤੇ ਮੂੰਹ ‘ਤੇ ਸੱਟਾਂ ਦੇ ਨਿਸ਼ਾਨ ਹਨ। ਇਸ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ‘ਮੁਸਲਮਾਨਾਂ ਨੂੰ ਨਫ਼ਰਤ’ ਕਰਦਾ ਹੈ ਤੇ ਉਸ ਨੇ ਸਿੱਖ ਕਲਰਕ ‘ਤੇ ਇਸੇ ਭੁਲੇਖੇ ਵਿਚ ਹਮਲਾ ਕੀਤਾ ਸੀ। ਇਸ ਦੌਰਾਨ ਸਿੱਖ ਭਾਈਚਾਰੇ ਨੇ ਹਮਲੇ ਦੀ ਨਿਖੇਧੀ ਕੀਤੀ ਹੈ।

RELATED ARTICLES
POPULAR POSTS