17.5 C
Toronto
Tuesday, September 29, 2026
spot_img
Homeਦੁਨੀਆਸਿੰਗਾਪੁਰ ਦੇ ਸਿੱਖਾਂ ਦਾ ਕੋਈ ਜਵਾਬ ਨਹੀਂ : ਵੋਂਗ

ਸਿੰਗਾਪੁਰ ਦੇ ਸਿੱਖਾਂ ਦਾ ਕੋਈ ਜਵਾਬ ਨਹੀਂ : ਵੋਂਗ

ਸਿੰਗਾਪੁਰ ਦੇ ਸਿੱਖਾਂ ਦਾ ਕੋਈ ਜਵਾਬ ਨਹੀਂ : ਵੋਂਗਸਿੰਗਾਪੁਰ : ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਹੈ ਕਿ ਦੇਸ਼ ਵਿਚ ਸਿੱਖਾਂ ਨੇ ਆਪਣੇ ਸੱਭਿਆਚਾਰ, ਧਰਮ ਅਤੇ ਵੱਖਰੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ ਹੈ। ਉਹ ਸਿੱਖ ਸਲਾਹਕਾਰ ਬੋਰਡ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਰਾਤਰੀ ਭੋਜ ਵਿਚ ਬੋਲ ਰਹੇ ਸਨ। ਉਨ੍ਹਾਂ ਇਕੱਠ ਨੂੰ ਕਿਹਾ ਕਿ ਤੁਸੀਂ ਸਾਰਿਆਂ ਨੇ ਆਪੋ-ਆਪਣੇ ਕਿੱਤਿਆਂ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖਾਂ ਨੇ ਸਿੰਗਾਪੁਰ ਵਿੱਚ ਆਪਣੇ ਸੱਭਿਆਚਾਰ, ਧਰਮ ਅਤੇ ਵੱਖਰੀ ਪਛਾਣ ਨੂੰ ਕਾਇਮ ਰੱਖਦੇ ਹੋਏ ਇਹ ਸਭ ਕੁਝ ਕੀਤਾ ਹੈ।

 

RELATED ARTICLES
POPULAR POSTS