ਨਿਊਯਾਰਕ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਅਣਗੌਲਿਆਂ ਕਰਦਿਆਂ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਅੱਧਵਾਟੇ ਹੀ ਛੱਡ ਦਿੱਤਾ। ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ‘ਚ ਤਾਜ਼ਾ ਤਣਾਅ ਦਰਮਿਆਨ ਇਸ ਬੈਠਕ ‘ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਾਜ਼ਰ ਸਨ। ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖ ਸਾਰਕ ਮੰਤਰੀਆਂ ਦੀ ਪ੍ਰੀਸ਼ਦ ਦੀ ਹੋਈ ਗ਼ੈਰਰਸਮੀ ਬੈਠਕ ਵਿਚ ਸੁਸ਼ਮਾ ਸਵਰਾਜ ਨੇ ਹਾਜ਼ਰੀ ਭਰੀ ਜਿਸ ਦੀ ਪ੍ਰਧਾਨਗੀ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਯਾਵਾਲੀ ਨੇ ਕੀਤੀ। ਆਪਣਾ ਬਿਆਨ ਦੇਣ ਮਗਰੋਂ ਸੁਸ਼ਮਾ ਸਵਰਾਜ ਬੈਠਕ ਤੋਂ ਉਠ ਕੇ ਚਲੇ ਗਏ ਜਿਸ ਦੀ ਆਲੋਚਨਾ ਕਰਦਿਆਂ ਕੁਰੈਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ”ਮੇਰੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ।
Check Also
ਯਮਨ ’ਚ ਭਾਰਤੀ ਨਰਸ ਨਿਮਿਸ਼ਾ ਦੀ ਮੌਤ ਦੀ ਸਜ਼ਾ ਟਲੀ
ਹੱਤਿਆ ਦੇ ਮਾਮਲੇ ’ਚ ਭਲਕੇ 16 ਜੁਲਾਈ ਨੂੰ ਹੋਣੀ ਸੀ ਫਾਂਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਯਮਨ …