19.9 C
Toronto
Friday, July 31, 2026
spot_img
Homeਦੁਨੀਆਜੇਲ੍ਹ ਵਿਚ ਹੀ ਰਹੇਗਾ ਨੀਰਵ ਮੋਦੀ

ਜੇਲ੍ਹ ਵਿਚ ਹੀ ਰਹੇਗਾ ਨੀਰਵ ਮੋਦੀ

ਨੀਰਵ ਦੀ ਜ਼ਮਾਨਤ ਅਰਜ਼ੀ ਯੂ.ਕੇ. ਹਾਈਕੋਰਟ ਨੇ ਕੀਤੀ ਖਾਰਜ
ਲੰਡਨ/ਬਿਊਰੋ ਨਿਊਜ਼
ਪੰਜਾਬ ਨੈਸ਼ਨਲ ਬੈਂਕ ਘੋਟਾਲਾ ਮਾਮਲੇ ਦੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬ੍ਰਿਟੇਨ ਹਾਈਕੋਰਟ ਨੇ ਰਾਹਤ ਨਹੀਂ ਦਿੱਤੀ। ਹਾਈਕੋਰਟ ਨੇ ਨੀਰਵ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਨੀਰਵ ਦੀ ਚੌਥੀ ਵਾਰ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਈ ਹੈ। ਹਾਈਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਨੀਰਵ ਨੂੰ ਫ਼ਿਲਹਾਲ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਧਿਆਨ ਰਹੇ ਕਿ ਬ੍ਰਿਟੇਨ ਹਾਈਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ‘ਤੇ ਪਿਛਲੇ ਦਿਨ ਸੁਣਵਾਈ ਪੂਰੀ ਕਰ ਲਈ ਸੀ। ਨੀਰਵ ਨੇ ਹੇਠਲੀ ਅਦਾਲਤ ਵਲੋਂ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ। ਨੀਰਵ ਦੀ 19 ਮਾਰਚ ਨੂੰ ਗ੍ਰਿਫਤਾਰੀ ਹੋਈ ਸੀ ਅਤੇ ਉਹ ਪਿਛਲੇ 86 ਦਿਨਾਂ ਤੋਂ ਲੰਡਨ ਦੀ ਇਕ ਜੇਲ੍ਹ ਵਿਚ ਬੰਦ ਹੈ।

RELATED ARTICLES
POPULAR POSTS