ਨਿਊਯਾਰਕ/ਰਾਜ ਗੋਗਨਾ : ਲੰਘੇ ਦਿਨੀਂ ਅਮਰੀਕਾ ਨਾਰਥ ਕੈਰੋਲੀਨਾ ਅਤੇ ਦੇ ਕਈ ਸ਼ਹਿਰ ਹੜ੍ਹ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਲਈ ਸਿੱਖ ਕਮਿਊਨਿਟੀ ਮਦਦ ਲਈ ਅੱਗੇ ਆਈ ਹੈ। ਸਿੱਖ ਅੰਤਰਰਾਸ਼ਟਰੀ ਕੌਂਸਲ ਅਮਰੀਕਾ ਤੇ ਪੰਜਾਬੀ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਇੱਕ ਟਰੱਕ ਲੈ ਕੇ ਨਾਰਥ ਕੈਰੋਲੀਨਾ ਬਖਸ਼ੀਸ਼ ਸਿੰਘ ਪ੍ਰਧਾਨ ਸਿੱਖ ਅੰਤਰਰਾਸ਼ਟਰੀ ਕੌਂਸਲ ਅਮਰੀਕਾ ਅਤੇ ਗੁਰਚਰਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਫਾਊਂਡੇਸ਼ਨ ਕੈਨੇਡਾ ਸਾਂਝੇ ਤੌਰ ‘ਤੇ ਮਦਦ ਸਮੱਗਰੀ ਲੈ ਕੇ ਪਹੁੰਚੇ। ਜਿੱਥੇ ਉਨ੍ਹਾਂ ਹੜ੍ਹ ਪੀੜਤਾਂ ਨੂੰ ਕੰਬਲ, ਘਰੇਲੂ ਵਰਤਣ ਵਾਲੀਆਂ ਚੀਜ਼ਾਂ ਅਤੇ ਭੋਜਨ ਸਮੱਗਰੀ ਮੁਹੱਈਆ ਕਰਵਾਈ। ਜਿੱਥੇ ਹੜ੍ਹ ਪੀੜਤਾਂ ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ, ਉੱਥੇ ਸਿੱਖਾਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਖ ਅੰਤਰਰਾਸ਼ਟਰੀ ਕੌਂਸਲ ਅਮਰੀਕਾ ਅੱਖਾਂ ਦੇ ਕੈਂਪ ਅਤੇ ਲੰਗਰ ਆਦਿ ਪਾਕਿਸਤਾਨ ਗੁਰੂਘਰ ਖਾਸ ਕਰਕੇ ਨਨਕਾਣਾ ਸਾਹਿਬ ਹਰ ਸਾਲ ਲਗਾਉਂਦੀ ਹੈ।ਜਿੱਥੇ ਇਹ ਸੰਸਥਾ ਲੋੜਵੰਦਾਂ ਅਤੇ ਗਰੀਬਾਂ ਦਾ ਮਸੀਹਾ ਬਣ ਕੇ ਅੱਗੇ ਆ ਰਹੀ ਹੈ, ਉੱਥੇ ਰਾਜ ਖਾਲਸਾ ਗੁਰੂਘਰ ਅਤੇ ਗੁਰਦੁਆਰਾ ਗਿਆਨ ਸਾਗਰ ਵਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਗੁਰਚਰਨ ਸਿੰਘ ਕੈਨੇਡਾ ਅਤੇ ਬਖਸ਼ੀਸ਼ ਸਿੰਘ ਅਮਰੀਕਾ ਜੋ ਇਸ ਅੰਤਰਰਾਸ਼ਟਰੀ ਕੌਂਸਲ ਦੇ ਮੁਖ ਨਾਇਕ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰੇਕ ਮੁਸ਼ਕਲ ਘੜੀ ਵਿੱਚ ਮਾਨਵਤਾ ਦੀ ਸੇਵਾ ਕਰਨਗੇ।
Check Also
ਬਿ੍ਰਟੇਨ ਦੀ ਰੱਖਿਆ ਕਮੇਟੀ ਦੇ ਪ੍ਰਧਾਨ ਬਣੇ ਭਾਰਤੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ
ਢੇਸੀ ਨੇ 563 ਵਿਚੋਂ 320 ਵੋਟਾਂ ਕੀਤੀਆਂ ਹਾਸਲ, ਵਿਰੋਧੀ ਉਮੀਦਵਾਰ ਨੂੰ ਮਿਲੇ 243 ਵੋਟ ਚੰਡੀਗੜ੍ਹ/ਬਿਊਰੋ …