ਬਟਾਲਾ/ਬਿਊਰੋ ਨਿਊਜ਼ : ਬਟਾਲਾ ਦੇ ਪਿੰਡ ਹਸਨਪੁਰਾ ਖੁਰਦ ਦੇ ਇਕ ਨੌਜਵਾਨ ਦੀ ਹਾਂਗਕਾਂਗ ‘ਚ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲਕੀਤ ਸਿੰਘ (32) ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਸੱਤ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਹਾਂਗਕਾਂਗ ਗਿਆ ਸੀ। ਮ੍ਰਿਤਕ ਦੇ ਪਿਤਾ ਬਾਵਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮਲਕੀਤ ਆਪਣੇ ਦੋਸਤਾਂ ਨਾਲ ਸਮੁੰਦਰ ਕਿਨਾਰੇ ਨਹਾਉਣ ਗਿਆ ਸੀ ਤੇ ਇਸੇ ਦੌਰਾਨ ਇਹ ਭਾਣਾ ਵਾਪਰ ਗਿਆ। ਪਿੰਡ ਦਾ ਇੱਕ ਹੋਰ ਨੌਜਵਾਨ, ਜੋ ਹਾਂਗਕਾਂਗ ‘ਚ ਕੰਮ ਕਰਦਾ ਸੀ, ਨੇ ਇਸ ਘਟਨਾ ਬਾਰੇ ਪਰਿਵਾਰ ਨੂੰ ਦੱਸਿਆ। ਬਾਵਾ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਪਿੰਡ ਲਿਆਂਦੀ ਜਾਵੇ।
Check Also
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਮੰਚ ’ਤੇ ਡਿੱਗੇ
ਸੱਟ ਲੱਗਣ ਤੋਂ ਹੋਇਆ ਬਚਾਅ : ਵਾੲ੍ਹੀਟ ਹਾਊਸ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ …