6.6 C
Toronto
Thursday, November 6, 2025
spot_img
Homeਦੁਨੀਆਦੱਖਣੀ ਅਫਰੀਕਾ ਦੀ ਡਰਬਨ ਅਦਾਲਤ ਦਾ ਫੈਸਲਾ

ਦੱਖਣੀ ਅਫਰੀਕਾ ਦੀ ਡਰਬਨ ਅਦਾਲਤ ਦਾ ਫੈਸਲਾ

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਸੁਣਾਈ 7 ਸਾਲ ਦੀ ਕੈਦ ਦੀ ਸਜ਼ਾ
ਜੋਹਾਨੈੱਸਬਰਗ/ਬਿਊਰੋ ਨਿਊਜ਼
ਦੱਖਣੀ ਅਫਰੀਕਾ ਵਿਚਲੀ ਡਰਬਨ ਦੀ ਅਦਾਲਤ ਨੇ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਕਰਨ ਦੇ ਦੋਸ਼ ਵਿੱਚ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਸ਼ੀਸ਼ ਲਤਾ ਰਾਮਗੋਬਿਨ (56) ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਉਸ ’ਤੇ ਸਨਅਤਕਾਰ ਐੱਸਆਰ ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਮਹਾਰਾਜ ਨੇ ਉਸ ਨੂੰ ਕਥਿਤ ਤੌਰ ’ਤੇ ਭਾਰਤ ਤੋਂ ਅਜਿਹੀ ਖੇਪ ਦਰਾਮਦ ਤੇ ਕਸਟਮ ਡਿਊਟੀ ਤੋਂ ਬਚਾ ਕੇ ਲਿਆਉਣ ਲਈ 62 ਲੱਖ ਰੈਂਡ ਦਿੱਤੇ ਸਨ ਜਿਹੜੀ ਚੀਜ਼ ਦੀ ਹੋਂਦ ਹੀ ਨਹੀਂ ਸੀ। ਇਸ ਵਿਚੋਂ ਲਾਭ ਦਾ ਇਕ ਹਿੱਸਾ ਮਹਾਰਾਜ ਨੂੰ ਮਿਲਣਾ ਸੀ ਜਿਹੜਾ ਨਹੀਂ ਦਿੱਤਾ ਗਿਆ।

 

RELATED ARTICLES
POPULAR POSTS