ਕਰੋਨਾ ਕਾਲ ਦੌਰਾਨ ਨੌਕਰੀ ਗੁਆ ਚੁੱਕੇ ਵਿਅਕਤੀਆਂ ਦੀ ਕੀਤੀ ਜਾਵੇਗੀ ਮੱਦਦ
ਵਾਸ਼ਿੰਗਟਨ , ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 900 ਬਿਲੀਅਨ ਡਾਲਰ (ਕਰੀਬ 66 ਲੱਖ ਕਰੋੜ ਰੁਪਏ) ਦੀ ਕਰੋਨਾ ਰਾਹਤ ਰਾਸ਼ੀ ‘ਤੇ ਦਸਤਖਤ ਕਰ ਦਿੱਤੇ ਹਨ। ਪਿਛਲੇ ਦਿਨੀਂ ਇਸ ਰਕਮ ਨੂੰ ਅਮਰੀਕੀ ਸੰਸਦ (ਕਾਂਗਰਸ) ਕੋਲੋਂ ਮਨਜੂਰੀ ਮਿਲ ਗਈ ਸੀ। ਇਸ ਰਕਮ ਨੂੰ ਕਰੋਨਾ ਤੋਂ ਪ੍ਰਭਾਵਿਤ ਹੋਏ ਉਦਯੋਗਾਂ ਨੂੰ ਬੜਾਵਾ ਦੇਣ ਅਤੇ ਨੌਕਰੀ ਗੁਆ ਚੁੱਕੇ ਵਿਅਕਤੀਆਂ ਦੀ ਮੱਦਦ ਲਈ ਵਰਤਿਆ ਜਾਵੇਗਾ। ਉਧਰ ਦੂਜੇ ਪਾਸੇ ਯੂ.ਕੇ. ਵਿਚ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਵਿਗਿਆਨਕਾਂ ਨੇ ਯੂ.ਕੇ. ਵਿਚ ਲਾਕਡਾਊਨ ਲਗਾਉਣ ਦੀ ਗੱਲ ਵੀ ਕਹੀ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …