Breaking News
Home / ਦੁਨੀਆ / ਹੈਰੀ ਸੰਧੂ ਏਨਾਹੀਮ ‘ਚ ਪਹਿਲੇ ਅਮਰੀਕਨ ਸਿੱਖ ਮੇਅਰ ਚੁਣੇ ਗਏ

ਹੈਰੀ ਸੰਧੂ ਏਨਾਹੀਮ ‘ਚ ਪਹਿਲੇ ਅਮਰੀਕਨ ਸਿੱਖ ਮੇਅਰ ਚੁਣੇ ਗਏ

ਕੈਲੀਫੋਰਨੀਆ : ਦੱਖਣੀ ਕੈਲੀਫੋਰਨੀਆ ਵਿਚ ਪੈਂਦੇ ਏਨਾਹੀਮ ਸ਼ਹਿਰ ਨੇ ਉਸ ਵੇਲੇ ਇਤਿਹਾਸ ਸਿਰਜਿਆ ਜਦੋਂ ਪਹਿਲੀ ਵਾਰ ਇਕ ਸਿੱਖ ਹੈਰੀ ਸਿੱਧੂ ਨੂੰ ਵੋਟਾਂ ਵਿਚ ਪੂਰਨ ਬਹੁਮਤ ਦੇ ਕੇ ਨਵਾਂ ਪ੍ਰਮਾਣਿਤ ਮੇਅਰ ਚੁਣ ਲਿਆ ਗਿਆ। ਸਿੱਧੂ ਨੇ ਲਗਪਗ 40 ਫੀਸਦੀ ਵੋਟਾਂ ਨਾਲ ਅੱਠ ਉਮੀਦਵਾਰਾਂ ਨੂੰ ਹਰਾਇਆ ਤੇ ਇਸ ਸ਼ਹਿਰ ਦਾ ਪਹਿਲਾ ਪੰਜਾਬੀ ਸਿੱਖ ਮੇਅਰ ਬਣਿਆ। ਹੈਰੀ ਸਿੰਘ ਸਿੱਧੂ ਨੇ ਜਿੱਤਣ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਪਰਿਵਾਰ, ਮੇਰੇ ਸਮਰਥਕਾਂ ਅਤੇ ਸਭ ਤੋਂ ਮਹੱਤਵਪੂਰਨ, ਐਨਾਹੀਮ ਕਮਿਊਨਿਟੀ ਨੂੰ ਆਪਣਾ ਵੋਟ ਦੇਣ ‘ਤੇ ਸਮਾਂ ਦੇਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਅਤੇ ਏਨਾਹੀਮ ਦੇ ਭਵਿੱਖ ਲਈ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ ਇਕੱਠੇ ਸਾਂਝੇ ਤੌਰ ‘ਤੇ ਕਰ ਸਕਦੇ ਹਾਂ, ਸਿੱਧੂ ਨੇ ਆਪਣੀ ਜਿੱਤ ਦੇ ਭਾਸ਼ਣ ਵਿਚ ਕਿਹਾ ਕਿ ਮੈਂ ਆਪਣੇ ਸ਼ਹਿਰ ਨੂੰ ਇਕ ਵਾਰ ਫਿਰ ਇਕਜੁੱਟ ਕਰਨ ‘ਚ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਏਨਾਹੀਮ ਨੂੰ ਵਧਣ-ਫੁੱਲਣ ਲਈ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ‘ਨੈਸ਼ਨਲ ਸਿੱਖ ਕੰਪੇਨ’ ਨੇ ਇਕ ਵਧਾਈ ਸੰਦੇਸ਼ ਭੇਜਿਆ। ਇਸ ਸੰਸਥਾ ਨੇ ਕਿਹਾ ਕਿ ਅਸੀਂ ਕੈਲੇਫੋਰਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ‘ਚੋਂ ਏਨਾਹੀਮ ਦਾ ਅਗਲਾ ਮੇਅਰ ਬਣਨ ਲਈ ਹੈਰੀ ਸਿੰਘ ਸਿੱਧੂ ਨੂੰ ਵਧਾਈ ਦੇਣਾ ਚਾਹੁੰਦੇ ਹਾਂ।

Check Also

ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ

ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …